(ਸਮਾਜ ਵੀਕਲੀ)
ਕਈਆਂ ਨੂੰ ਮੁਸ਼ਕ ਨ੍ਹੀਂ ਆਉਂਦਾ, ਕਈਆਂ ਦਾ ਨੱਕ ਚੜ੍ਹਿਆ ਰਹਿੰਦਾ।
ਤੇਜ ਗੰਧ ਪਕੜਨ ਵਾਲਾ, ਮੁਸ਼ਕੀ ਬੰਦਾ ਅਖਵਾਉਂਦਾ।
ਮਾਲ-ਪੂੜਿਆਂ ਦੀ ਖੁਸ਼ਬੂ ਲੈ ਕੇ, ਮੂੰਹ ਵਿੱਚ ਪਾਣੀ ਭਰਿਆ ਰਹਿੰਦਾ।
ਖੁਸ਼ਬੂ-ਬਾਹਰੇ ਵਿਚਾਰੇ ਨੂੰ, ਭਿਣਕ ਨ੍ਹੀਂ ਪੈਂਦੀ, ਪੂੜੇ ਖਾਣ ਨੂੰ ਤਰਸਦਾ ਰਹਿੰਦਾ।
ਮੁਸ਼ਕੀ ਵਿਹਲੀਆਂ ਰੰਨਾਂ ਦੇ ਸ਼ੌਂਕੀ, ਦੂਜਿਆਂ ਨੂੰ ਕੋਈ ਨਾ ਪੁੱਛਦੀਆਂ।
ਜਿਨਾਂ ਦੇ ਦਾਣੇ ਵਿਕੇ ਹੁੰਦੇ, ਦੁਗਾੜਾ ਮਾਰ ਪਰੇ ਸੁੱਟਦੀਆਂ।
ਮੁਸ਼ਕਾਂ ਨੇ ਪੱਟੀ ਦੁਨੀਆਂ,ਮੂੰਹ-ਨੱਕ ਤੇ ਰੁਮਾਲੇ ਪਾਉਂਦੀ।
ਬੇਮੁਸ਼ਕੇ ਮਾਰਨ ਟੱਕਰਾਂ, ਚੱਜ ਦੀ ਰੰਨ ਨ੍ਹੀਂ ਕੋਈ ਥਿਆਉਂਦੀ।
ਮੁਸ਼ਕਣੀਂਏ ਹਾਸੇ ਵੀ, ਭਾਗਾਂ ਵਾਲਿਆਂ ਦੇ ਹਿੱਸੇ ਆਉਂਦੇ।
ਰੱਬ ਨਾਲ ਗਿਲਾ ਕਰਦੇ, ਨੱਕ ਜਿਨਾਂ ਦੇ ਨ੍ਹੀਂ ਸੁੰਘ ਪਾਉਂਦੇ।
ਰੰਗਲੇ-ਮਤਵਾਲੇ ਡਾਟ-ਫਾਟ ਲਾ ਕੇ, ਨਿਕਲੇ ਸ਼ਿਕਾਰ ਤੇ।
ਕਰਕੇ ਪਛਾਣ, ਪਿੰਡ ਦਿਆਂ ਚੌਧਰੀਆਂ, ਡੰਡਿਆਂ ਨਾਲ ਤਾੜ ਤੇ।
ਅਜਬ ਦਾਸਤਾਨ, ਮੇਰੇ ਦੇਸ਼ ਦੇ ਰਾਂਝਿਆਂ ਦੀ।
140 ਕਰੋੜ ਜਨਤਾ ‘ਚ ਕਮੀ ਨਹੀਂ, ਸ਼ੌਕੀਨ ਹੈ ਪਰਾਂਦਿਆਂ ਦੀ।
ਖੋਦ ਦੇਣ ਸੁਰੰਗਾਂ ਵਿੱਚ ਪਹਾੜਾਂ,ਇਸ਼ਕ-ਮੁਸ਼ਕ ਲਈ।
ਸੱਚਾ ਇਸ਼ਕ ਕਰਦੇ, ਜਾਨਾਂ ਵਾਰ ਦਿੰਦੇ, ਕਹਿ ਕੇ ਅਲੀ ਅਲੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 98784696