HOME ਫ਼ਕੀਰ ਸ਼ਾਇਰ ਅਲਮਸਤ ਦੇਸਰਪੁਰੀ ਜੀ ਜਿਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ...

ਫ਼ਕੀਰ ਸ਼ਾਇਰ ਅਲਮਸਤ ਦੇਸਰਪੁਰੀ ਜੀ ਜਿਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਯਾਦਗਾਰੀ ਸੱਭਿਆਚਾਰਕ ਬਰਸੀ ਮੇਲਾ ਕਰਵਾਇਆ ਗਿਆ ।

2
ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ)   ਸਾਗਰ ਦੇਸਰਪੁਰੀ ਜੀ ਨੇ ਦਸਿਆ ਫ਼ਕੀਰ ਸ਼ਾਇਰ ਅਲਮਸਤ ਦੇਸਰਪੁਰੀ ਜੀ ਸਕੂਲ ਪੜ੍ਹਦੇ ਸਮੇ ਖੂਬਸੂਰਤ ਗੀਤ ਅਤੇ ਕਵਿਤਾਵਾਂ ਤੇ ਸੂਫ਼ੀ ਗੀਤ ਲਿਖਦੇ ਸੀ। ਇਹ ਸਫ਼ਰ ਚੱਲਦੇ ਚੱਲਦੇ ਅਲਮਸਤ ਦੇਸਰਪੁਰੀ ਜੀ ਦਾ ਫਕੀਰਾ ਦੇ ਨਾਲ ਵੀ ਬਹੁਤ ਜ਼ਿਆਦਾ ਰੁਜ਼ਾਨ ਸੀ ਕਿਉਂਕਿ ਉਹ ਖ਼ੁਦ ਇਸ ਸੂਫ਼ੀ ਸ਼ਾਇਰ ਸੀ । ਇਹ ਸਫ਼ਰ ਚੱਲਦੇ ਚਲਦੇ ਅਲਮਸਤ ਦੇਸਰਪੁਰੀ ਜੀ ਨੇ ਬਾਬਾ ਮੁਰਾਦ ਸ਼ਾਹ ਪਿੰਡ ਜੱਲੋਵਾਲ ਦਰਬਾਰ ਬਾਬਾ ਰੋਡੇ ਸ਼ਾਹ ਜੀ ਦੇ ਨਾਲ ਗੁਰੂ ਧਾਰਨਾ ਕਰ ਲਈ। ਜਿਸ ਕਰਕੇ ਪਿਤਾ ਜੀ ਦੇ ਨਾਮ ਨਾਲ ਫ਼ਕੀਰ ਵੀ ਜੁੜ ਗਿਆ । ਮੇਰੇ ਪਿਤਾ ਅਲਮਸਤ ਦੇਸਰਪੁਰੀ ਜੀ ਨੇ ਬਹੁਤ ਮਿਹਨਤ ਕੀਤੀ ਜਿਹਦੀ ਬਦੌਲਤ ਅੱਜ ਅਸੀ ਪੂਰਾ ਪਰਿਵਾਰ ਤਰੱਕੀ ਪ੍ਰਾਪਤ ਕਰ ਸਕੇ ਤੇ ਮੈਂ ਤੇ ਮੇਰਾ ਪੂਰਾ ਪਰਿਵਾਰ ਗ੍ਰੀਸ ਦੀ ਧਰਤੀ ਤੇ ਵੱਸ ਰਿਹਾ ਹਾਂ । ਅਸੀ ਆਪਣੇ ਪਿਤਾ ਜੀ ਨੂੰ ਅਲੱਗ ਅਲਗ ਅਵਾਜ਼ਾ ਦੇ ਜ਼ਰੀਯੇ ਗੀਤਾਂ ਚ ਓਹਨਾ ਦਾ ਨਾਮ ਸੁਣਦੇ ਰਹੇ ਤੇ ਜਿਹਦੇ ਨਾਲ ਸਾਡੇ ਮਨ ਵਿੱਚ ਓਹਨਾ ਦਾ ਪਿਆਰ ਸਤਿਕਾਰ ਹੋਰ ਵਧਦਾ ਗਿਆ । ਪਹਿਲਾ ਬਰਸੀ ਮੇਲਾ ਸਾਡੇ ਆਪਣੇ ਪਿੰਡ ਦੇਸਰਪੁਰ ਦੀ ਕਲੋਨੀ ਦੇ ਵਿੱਚ ਜਿੱਥੇ ਓਹਨਾ ਦੀ ਦਰਗਾਹ ਬਣਾਈ ਗਈ ਉਥੇ ਕਰਵਾਇਆ ਗਿਆ ਸੀ ਪਰ ਜਗ੍ਹਾ ਘੱਟ ਹੋਣ ਕਾਰਨ ਇਹ ਮੇਲਾ ਅਸੀ ਆਪਣੇ ਪਿੰਡ ਸਰਕਾਰੀ ਸਕੂਲ ਵਿਖੇ ਆਪਣੇ ਪਿੰਡ ਦੀ ਨਗਰ ਪੰਚਾਇਤ ਦੇ ਸਹਿਯੋਗ ਨਾਲ ਕਰਵਾਉਂਦੇ ਹਾਂ ਇਸ ਮੇਲੇ ਵਿਚ ਅਲਗ ਅਲਗ ਦਰਬਾਰਾਂ ਤੋ ਸੰਤ ਮਹਾਂਪੁਰਸ਼ ਫ਼ਕੀਰ ਲੋਕ ਵੀ ਪਹੁੰਚਦੇ ਹਨ। ਪਿੰਡ ਜੱਲੋਵਾਲ ਤੋ ਪਹੁੰਚੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸ਼ਾਹ ਜੀ ਦਰਬਾਰ ਬਾਬਾ ਰੋਡੇ ਸ਼ਾਹ ਜੀ ਤੋ ਸੰਗੀਤਕਾਰ ਤੇ ਪੱਤਰਕਾਰ ਵੀ ਪਹੁੰਚਦੇ ਹਨ । ਪੰਜਾਬ ਦੇ ਬਹੁਤ ਸਾਰੇ ਮਸ਼ਹੂਰ ਕਲਾਕਾਰ ਆਪਣੀ ਆਵਾਜ਼ ਜ਼ਰੀਏ ਪਿਤਾ ਜੀ ਨੂੰ ਸਰਧਾ ਦੇ ਫੁਲ ਭੇਟ ਕਰਦੇ ਹਨ। ਮੇਲਿਆ ਦਾ ਬਾਦਸ਼ਾਹ ਮਸ਼ਹੂਰ ਗਾਇਕ ਦਲਵਿੰਦਰ ਦਿਆਲਪੁਰੀ , ਗਾਇਕ ਅਮਰੀਕ ਮਾਈਕਲ , ਆਰਤੀ ਅਨਮੋਲ ਚੰਡੀਗੜ੍ਹ , ਮਨਜੀਤ ਸੈਰਾ , ਟੀਨਾ ਸਿੰਘ, ਰਾਜਿੰਦਰ ਰਾਜਨ, ਰਾਣਾ ਫੋਲੜੀਵਾਲ, ਓਮਜੀਤ ਓਮੀ , ਮਨੀ ਕੋਟਲੀ , ਸਮੀਰ ਸਨੀ , ਡਾ. ਵਿਜੇ ਪੌਲ ਦੋਲੀਕੇ , ਅਮਰੀਕ ਬਲ ਤੇ ਮਨਜੀਤ ਸੋਨੀਆ ਅਤੇ ਮੰਚ ਸੰਚਾਲਕ ਰਾਹੁਲ ਲਹਿਰੀ ਤੇ ਸਾਬੀ ਬਰਾੜ ਬਹੁਤ ਵਧੀਆ ਸਟੇਜ ਦੀ ਭੂਮਿਕਾ ਨਿਭਾਕੇ ਗਏ । ਇਸ ਮੇਲੇ ਵਿੱਚ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਪੰਮਾ , ਪਿੰਡ ਤੇ ਨਗਰ ਪੰਚਾਇਤ ਦਾ ਬਹੁਤ ਸਹਿਯੋਗ ਮਿਲਦਾ । ਮੇਰੇ ਵਾਪਸ ਪਰਦੇਸ ਜਾਣ ਤੋ ਬਾਅਦ ਮੇਰਾ ਬਹੁਤ ਹੀ ਪਿਆਰਾ ਛੋਟਾ ਭਰਾ ਸੋਨੂੰ ਦੇਸਰਪੁਰੀ ਆਪਣੇ ਪਰਿਵਾਰ ਸਮੇਤ ਜਿੰਨੇ ਵੀ ਪਿਤਾ ਜੀ ਦੇ ਅਲਮਸਤ ਦੇਸਰਪੁਰੀ ਜੀ ਨੂੰ ਪਿਆਰ ਕਰਨ ਵਾਲਿਆ ਦਾ ਬਹੁਤ ਧਿਆਨ ਰੱਖਦੇ ਹਨ। ਦੇਸਰਪੁਰੀ ਜੀ ਦੇ ਸਾਰੇ ਪਰਿਵਾਰ ਵਲੋ ਬਹੁਤ ਧੰਨਵਾਦ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article**ਜਾਤੀ ਜਨਗਣਨਾ: ਸਮਾਵੇਸ਼ੀ ਨੀਤੀ-ਨਿਰਮਾਣ ਵੱਲ ਇੱਕ ਕਦਮ ਜਾਂ ਇੱਕ ਵਿਵਾਦਪੂਰਨ ਕਦਮ?**
Next article*ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਆਰ ਪਾਰ ਦੀ ਲੜਾਈ ਲੜੇਗਾ ਨਸ਼ਾ ਮੁਕਤੀ ਮੋਰਚਾ-ਚੁਸ਼ਪਿੰਦਰ ਚਹਿਲ*