ਸ: ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਣ ਤੇ ਬਹੁਤ ਬਹੁਤ ਵਧਾਈ, ਗੁਰਬਖਸ਼ ਸਿੰਘ ਸੰਧੂ

Punjab Chief Minister Charanjit Singh Channi
                    ਗੁਰਬਖਸ ਸਿੰਘ ਸੰਧੂ

ਹਮਬਰਗ (ਰੇਸ਼ਮ ਭਰੋਲੀ)- ਚਰਨਜੀਤ ਚੰਨੀ ਬਾਰੇ ਵਾਰ ਵਾਰ ਇੱਕੋ ਗੱਲ ਕਹਿਣਾ ਕਿ ਦਲਿਤ, ਦਲਿਤ ਚਿਹਰਾ ਇਹ ਗੱਲਾ ਕਹਿ ਕਿ ਉਹਨਾ ਲੋਕਾਂ ਦੀ ਆਪਣੀ ਘਟੀਆ ਸੋਚ ਦਾ ਜਿਨਾਜਾ ਨਿਕਲ ਰਿਹਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੋਕ ਕਿੰਨੀ ਸੋਚ ਦੇ ਮਾਲਕ ਹੈ, ਤੁਹਾਨੂੰ ਦੱਸਦੇ ਹਾ ਕਿ ਇਸ ਬੰਦੇ ਚ ਹੋਰ ਕੀ ਕੀ ਕਾਬਲੀਅਤ ਹੈ, ਸਭ ਤੋਂ ਪਹਿਲਾਂ…….
ਰਾਜਨੀਤਕ ਤੌਰ ਤੇ ਚਰਨਜੀਤ ਚੰਨੀ DAV ਕਾਲਜ਼ ਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ। ਫਿਰ ਤਿੰਨ ਵਾਰ MC ਬਣਿਆ। ਤਿੰਨ ਵਾਰ MLA । ਇੱਕ ਵਾਰ ਆਜ਼ਾਦ ਵੀ ਜਿੱਤਿਆ। ਤੇ ਤਕਨੀਕੀ ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ ਵੀ। ਇਸਤੋਂ ਇਲਾਵਾ ਅਨਪੜ੍ਹ ਸਿਆਸਤਦਾਨਾਂ ਨਾਲੋਂ ਕਈ ਦਰਜ਼ੇ ਉੱਪਰ ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ LLB ਪਾਸ ਹੈ। ਉਸ ਮਗਰੋਂ MBA ਕੀਤੀ। ਇਸ ਵੇਲੇ PU ਤੋਂ ਪੀਐੱਚਡੀ ਕਰ ਰਿਹਾ ਹੈ। ਇਸਤੋਂ ਬਿਨਾਂ ਯੂਨੀਵਰਸਿਟੀ ਦੀ ਬਾਸਕਟਬਾਲ ਦਾ ਖਿਡਾਰੀ ਰਿਹਾ। ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚ ਤਿੰਨ ਵਾਰ ਗੋਲਡ ਮੈਡਲਿਸਟ। ਪਰ ਮੈਨੂੰ ਲਗਦਾ ਕਿ ਗੁਲਾਮੀ ਮਾਨਸਿਕਤਾ ਕਰਕੇ ਲੋਕਾਂ ਨੂੰ ਲੀਡਰ ਵੱਡੇ ਖਾਨਦਾਨ ਜਾਂ ਰਾਜਸੀ ਖਾਨਦਾਨ ਜਾਂ ਕਿਸੇ ਖ਼ਾਸ ਜਾਤ ਵਿੱਚੋ ਚਾਹੀਦਾ। ਇਹ ਵੰਡਾਂ ਛੱਡਕੇ ਵੇਖੋ ਕਿ ਜੋ ਲੀਡਰ ਚੁਣਿਆ ਕਾਬਿਲ ਹੈ ਜਾਂ ਨਹੀਂ, ਪ੍ਰੈਸ ਨਾਲ ਗੱਲ ਕਰਦਿਆਂ ਗੁਰਬਖਸ ਸਿੰਘ ਨੇ ਕਿਹਾ ਕਿ ਅਗਲੇ ਸਮੇ ਵਿੱਚ ਸਰਦਾਰ ਚੰਨੀ ਜੀ ਦੇ ਕੰਮ ਬੋਲਣਗੇ ਨਾਂ ਕਿ ਚੇਹਰਾ,ਚੇਹਰਾ ਕੋਈ ਵੀ ਹੋਵੇ, ਸਾਨੂੰ ਲੱਗਦਾ ਲੋਕਾਂ ਨੂੰ ਵੱਡੇ ਲੀਡਰਾ ਦੇ ਲਾਰਿਆਂ ਦੀ ਜਾ ਘੂਰ ਦੀ ਆਦਤ ਪੈ ਗਈ ਹੈ, ਅਸੀਂ ਤਾਂ ਇਹੀ ਕਹਾਂਗੇ ਕਿ ਸਬਰ ਕਰੋ ਚੰਗਾ ਕੋਣ ਹੈ ਮਾੜਾ ਕੋਣ ਹੈ ਤੇ ਨਾਲ ਹੀ ਮੈਂ ਕਾਂਗਰਸ ਹਾਈ    ਕਮਾਂਡ ਤੇ ਨਵਜੋਤ ਸਿੰਘ ਸਿੱਧੂ ਦਾ ਵੀ ਧੰਨਵਾਦ ਕਰਦਾ ਹਾ।

 

 

 

Previous articleਰਾਜ ਸਾਡਾ ਵੀ ਆ ਸਕਦਾ – ਗੀਤ
Next articleਸ: ਸਵ: ਰਹੀ ਸਿੰਘ ਸੁੰਡਾ ਦੇ ਸੰਸਕਾਰ ਤੇ ਅੰਤਮ ਅਰਦਾਸ ਵਿੱਚ ਸਾਮਲ ਹੋਏ ਸਾਰੇ ਪ੍ਰਵਾਰਾ ਦਾ ਬਹੁਤ ਬਹੁਤ ਧੰਨਵਾਦ – ਸੁੰਡਾ ਪ੍ਰਵਾਰ