*ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼ਿਵਪਾਲ ਗੋਇਲ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਕੂਲ ਮੁਖੀਆਂ ਨਾਲ ਵੱਖ – ਵੱਖ ਵਿਸ਼ਿਆਂ ਤੇ ਕੀਤੀ ਗਈ ਮੀਟਿੰਗ*

 *ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਨੂੰ ਸਫਲ ਬਨਾਉਣਾ ਮੁੱਖ ਟੀਚਾ – ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼ਿਵਪਾਲ ਗੋਇਲ*
 ਸ੍ਰੀ ਮੁਕਤਸਰ ਸਾਹਿਬ – 28 ਫਰਵਰੀ 2024 ( ਜਸਵਿੰਦਰ ਪਾਲ ਸ਼ਰਮਾ ): ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਸਮੂਹ ਸਕੂਲ ਮੁਖੀਆਂ ਨਾਲ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਬੀਆਰਸੀ ਹਾਲ ਵਿਖੇ ਮੀਟਿੰਗ ਕੀਤੀ ਗਈ।
 ਇਸ ਮੀਟਿੰਗ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਕੂਲ ਮੁਖੀਆਂ ਤੇ ਬੀਐਨਓ ਸਹਿਬਾਨ ਨੇ ਭਾਗ ਲਿਆ। ਇਸ ਮੀਟਿੰਗ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ) ਸ੍ਰੀ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਕਪਿਲ ਸ਼ਰਮਾ ਵੱਲੋਂ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਕੀਤੀ ਗਈ ਦਾਖ਼ਲਾ ਮੁਹਿੰਮ ਅਨੁਸਾਰ ਮਿਥੇ ਟੀਚੇ ਪੂਰੇ ਕਰਨ ਤੇ ਜੋਰ ਦਿੱਤਾ ਗਿਆ।
 ਇਸ ਦੇ ਨਾਲ ਹੀ ਸਕੂਲ ਗਰਾਂਟਸ/ਫਾਇਨਾਂਸ ਦੀ ਸਥਿਤੀ ਨੂੰ ਜਾਣਿਆ ਗਿਆ ਅਤੇ ਇਸ ਕੰਮ ਨੂੰ ਸਮੇਂ ਅਨੁਸਾਰ ਪਹਿਲ ਦੇ ਆਧਾਰ ਤੇ ਕਰਨ, ਸਕਾਲਰਸ਼ਿਪ ਆਲ ਸਕੀਮ, ਈਪੰਜਾਬ/IHRMS ਛੁੱਟੀਆਂ ਪਡੈਂਸੀ ਪਹਿਲ ਦੇ ਅਧਾਰ ਤੇ ਕਰਨ, ਮੈਡੀਕਲ ਕੇਸ ਅਤੇ ਦਫਤਰੀ ਕੰਮ ਕਾਜ ਵਿੱਚ ਦੇਰੀ ਨਾ ਕਰਨ, ਰਿਟਾਇਮੈਂਟ ਬੈਨੀਫਿਟ ਦੀ ਸਮੇਂ ਸਿਰ ਅਦਾਇਗੀ ਕਰਨ ਆਦਿ ਬਾਰੇ ਸਕੂਲ ਮੁਖੀਆਂ ਨਾਲ ਵਿਚਾਰ ਚਰਚਾ ਕੀਤੀ ਗਈ   ਜਸਵਿੰਦਰ ਪਾਲ ਸ਼ਰਮਾ ਸਸ ਮਾਸਟਰ ਹਾਕੂਵਾਲਾ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਬਲਾਕਾਂ ਦੇ ਬੀ ਐਨ ਓ ਸਹਿਬਾਨ, ਅਮਰਦੀਪ ਸਿੰਘ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਰੁਪਿੰਦਰ ਸਿੰਘ (ਵਜੀਫ਼ਾ ਇੰਚਾਰਜ), ਗੁਰਸੇਵਕ ਸਿੰਘ, ਜੱਗੀ ਕੁਮਾਰ, ਸੰਜੀਵ ਕੁਮਾਰ ਭੱਟੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleIndian Coast Guard ships arrive in Sri Lanka for training
Next articleਮਾਂ ਸਰਸਵਤੀ ਮਿਊਜ਼ਿਕਲ ਅਕੈਡਮੀ ਦਾ ਕੀਤਾ ਗਿਆ ਮੁਹਰਤ ਪਹੁੰਚੇ ਮੁੱਖ ਤੌਰ ਤੇ ਗਾਇਕ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ ।