ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਸਾਹਿਤ ਸਭਾਵਾਂ ਦਾ ਵਿਸ਼ੇਸ਼ ਯੋਗਦਾਨ ਹੈ। ਚੱਲ ਰਹੀਆਂ ਸਾਹਿਤ ਸਭਾਵਾਂ ਜਿੱਥੇ ਪੰਜਾਬੀ ਮਾਂ ਬੋਲੀ ਸਬੰਧੀ ਸੈਮੀਨਾਰ, ਕਿਤਾਬਾਂ ਰਿਲੀਜ਼, ਸਨਮਾਨ ਸਮਾਗਮ ਕਰਦੀਆਂ ਹਨ ਉੱਥੇ ਹੀ ਕਿਸੇ ਗੀਤਕਾਰ ਕਹਾਣੀਕਾਰ ਕਲਮਕਾਰ ਦੇ ਨਾਲ ਵੀ ਪਾਠਕਾਂ ਦਾ ਮੇਲ-ਜੋਲ ਕਰਵਾਉਂਦੀਆਂ ਹਨ। ਜਿਲਾ ਲੁਧਿਆਣਾ ਦੇ ਪਾਇਲ ਨਜ਼ਦੀਕ ਪੇਂਡੂ ਸਾਹਿਤ ਸੇਵਾਵਾਂ ਵਿੱਚ ਉਭਰ ਕੇ ਕੰਮ ਕਰ ਰਹੀ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੀ ਕੋਈ ਨਾ ਕੋਈ ਸਾਹਿਤ ਪ੍ਰੋਗਰਾਮ ਅਕਸਰ ਹੀ ਕਰਵਾਉਦੀ ਰਹਿੰਦੀ ਹੈ। ਲਿਖਾਰੀ ਸਭਾ ਮਕਸੂਦੜਾ ਦੇ ਪ੍ਰਬੰਧਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਸ਼ਹੀਦ ਭਗਤ ਸਿੰਘ ਲਾਇਬਰੇਰੀ ਮਕਸੂਦੜਾ ਦੇ ਵਿੱਚ ਹੋਈ। ਇਸ ਮੀਟਿੰਗ ਦੇ ਵਿੱਚ ਪੰਜਾਬੀ ਗੀਤਕਾਰੀ ਵਿੱਚ ਅਨੇਕਾਂ ਵਧੀਆ ਗੀਤਾਂ ਦੇ ਰਚੇਤਾ ਪ੍ਰਸਿੱਧ ਗੀਤਕਾਰ ਜੀਤ ਕਦੋ ਵਾਲੇ ਦੇ ਨਾਲ ਇੱਕ ਰੂਬਰੂ ਸਮਾਗਮ ਰਚਾਇਆ ਜਾ ਰਿਹਾ ਹੈ। ਆਉਣ ਵਾਲਾ ਸ਼ਨੀਵਾਰ 26 ਅਪ੍ਰੈਲ ਨੂੰ ਲਿਖਾਰੀ ਸਭਾ ਮਕਸੂਦੜਾ ਦੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਦੇ ਵਿੱਚ ਇਹ ਰੂਬਰੂ ਸਮਾਗਮ ਰੱਖਿਆ ਗਿਆ ਹੈ। ਗੀਤਕਾਰ ਜੀਤ ਕੱਦੋਂ ਵਾਲਾ ਕਨੇਡਾ ਦੇ ਵਿਨੀਪੈੱਗ ਸ਼ਹਿਰ ਵਿੱਚ ਰਹਿ ਰਹੇ ਹਨ ਤੇ ਉੱਥੇ ਹੀ ਆਪਣੀਆਂ ਸਰਗਰਮੀਆਂ ਨਿਭਾਅ ਰਹੇ ਹਨ। ਉਹ ਚੰਨ ਪਰਦੇਸੀ ਰੇਡੀਓ ਦੇ ਵਿਨੀਪੈਗ ਸਟੂਡੀਓ ਤੋਂ ਪੰਜਾਬੀ ਪਿਆਰਿਆਂ ਲਈ ਵਿਸ਼ੇਸ਼ ਪ੍ਰੋਗਰਾਮ ਬੋਲ ਪੰਜਾਬੀ ਢੋਲ ਪੰਜਾਬੀ ਪੇਸ਼ ਕਰਦੇ ਹਨ ਜੋ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਜੀਤ ਕਦੋਂ ਵਾਲਾ ਇਹਨੇ ਦਿਨੀ ਆਪਣੇ ਪਿੰਡ ਕੱਦੋਂ ਪੰਜਾਬ, ਭਾਰਤ ਆਏ ਹੋਏ ਹਨ ਇਸੇ ਸਮੇਂ ਦਾ ਲਾਹਾ ਲੈਂਦਿਆਂ ਹੋਇਆ ਲਿਖਾਰੀ ਸਭਾ ਮਕਸੂਦੜਾ ਵਾਲਿਆਂ ਨੇ ਇਹ ਰੂਬਰੂ ਸਮਾਗਮ ਰੱਖਿਆ ਗਿਆ ਹੈ। ਜਿਸ ਦੇ ਵਿੱਚ ਗੀਤਕਾਰ ਕਰਨੈਲ ਸਿਵੀਆ ਅਨਿਲ ਫਤਿਹਗੜ੍ਹ ਜੱਟਾਂ ਜਸਵੀਰ ਸਿੰਘ ਝੱਜ ਹਰਪ੍ਰੀਤ ਸਿਹੋੜਾ ਹਰਬੰਸ ਸਿੰਘ ਸ਼ਾਨ ਬਗਲੀ ਮਾਸਟਰ ਜਗਦੇਵ ਘੰਗਰਾਲੀ ਤੇ ਹੋਰ ਅਨੇਕਾਂ ਸਹਿਤਕ ਸ਼ਖਸ਼ੀਅਤਾਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ ਪੰਜਾਬੀ ਪਿਆਰਿਆਂ ਨੂੰ ਲਿਖਾਰੀ ਸਭਾ ਮਕਸੂਦੜਾ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਜਰੂਰ ਪੁੱਜਣ ਸਭਾ ਦੇ ਪ੍ਰਮੁੱਖ ਪ੍ਰੀਤ ਸਿੰਘ ਸੰਦਲ, ਜਗਦੇਵ ਸਿੰਘ ਜੱਗਾ ਮਕਸੂਦੜਾ ਨੇ ਇਹ ਜਾਣਕਾਰੀ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



