ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮਾਣਯੋਗ ਡੀ ਸੀ ਜਲੰਧਰ ਨੂੰ ਮੰਗ ਪੱਤਰ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ , ਕਿਰਤੀ ਕਿਸਾਨ ਯੂਨੀਅਨ , ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਵਰਕਰ ਜਲੰਧਰ ਪਹੁੰਚੇ ।ਇਸ ਮੌਕੇ ਸੰਤੋਖ ਸਿੰਘ ਸੰਧੂ, ਮਨੋਹਰ ਸਿੰਘ ਗਿੱਲ, ਲਖਬੀਰ ਸਿੰਘ ਗੋਬਿੰਦਪੁਰ ਅਤੇ ਅਮਰੀਕ ਸਿੰਘ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪਿਛਲੇ ਦਿਨੀ ਅੱਗ ਨਾਲ ਪੰਜਾਬ ਭਰ ਵਿੱਚ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕੁਦਰਤੀ ਆਫ਼ਤ ਗੜੇਮਾਰੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਪੀੜਤ ਕਿਸਾਨਾਂ ਨੂੰ ਸਰਕਾਰ ਜਲਦੀ ਤੋਂ ਜਲਦੀ ਮੁਆਵਜਾ ਦੇਵੇ । ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਣਯੋਗ ਐਸ ਡੀ ਐਮ ਸਾਹਿਬ ਨੇ ਆ ਕੇ ਕਿਸਾਨ ਜਥੇਬੰਦੀਆਂ ਪਾਸੋ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਵਿਸਵਾਸ਼ ਦੁਆਇਆ ਕਿ ਜਥੇਬੰਦੀ ਵੱਲੋਂ ਸੋਪੇ ਮੰਗ ਪੱਤਰ ਨੂੰ ਜਲਦ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਇਸ ਮੌਕੇ ਲਖਬੀਰ ਸਿੰਘ ਗੋਬਿੰਦਪੁਰ ਜਿਲ੍ਹਾ ਪ੍ਰਧਾਨ ਬੀ ਕੇ ਯੂ ਪੰਜਾਬ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਬਰ ਬੀ ਕੇ ਯੂ ਪੰਜਾਬ, ਮਨੋਹਰ ਸਿੰਘ ਗਿੱਲ ਜਮਹੂਰੀ ਕਿਸਾਨ ਸਭਾ, ਕਾ ਮੇਜਰ ਸਿੰਘ ਖੁਰਲਾਪੁਰ ਜਮਹੂਰੀ ਕਿਸਾਨ ਸਭਾ , ਸੰਤੋਖ ਸਿੰਘ ਸੰਧੂ ਕਿਰਤੀ ਕਿਸਾਨ ਯੂਨੀਅਨ , ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਤੇ ਵਰਕਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



