(ਸਮਾਜ ਵੀਕਲੀ)
ਪੰਜਾਬ ਸਿਆਂ ਰੌਣਕ ਘੱਟਦੀ ਜਾਂਦੀ,ਬਦਲ ਗਿਆ ਏ ਥੋੜ੍ਹਾ ਥੋੜ੍ਹਾ,
ਕਿੱਥੇ ਗਈ ਸਰਕਾਰ ਏ ਖ਼ਾਲਸਾ, ਰਲ਼ ਚੇਤੇ ਕਰੀਏ ਥੋੜ੍ਹਾ ਥੋੜ੍ਹਾ,
ਬਹੁਤਾ ਜੜ੍ਹਾਂ ‘ਚੁ ਨਸ਼ਾ ਬੈਠਿਆਂ, ਵਿਦੇਸ਼ ਵੀ ਬੈਠਿਆਂ ਥੋੜ੍ਹਾ ਥੋੜ੍ਹਾ,
ਬਹੁਤਾ ਤੈਨੂੰ ਲੀਡਰ ਖਾ ਗਏ,ਆ ਡੇਰਿਆਂ ਵੀ ਲੁੱਟਿਆ ਥੋੜ੍ਹਾ ਥੋੜ੍ਹਾ,
ਬਹੁਤ ਵਿਦੇਸ਼ੀ ਭਾਸ਼ਾ ਖਾ ਗਈ, ਆ ਹੋਰਾਂ ਵੀ ਲੁੱਟਿਆ ਥੋੜ੍ਹਾ ਥੋੜ੍ਹਾ,
ਉੱਤੋਂ ਅਨਪੜ੍ਹ,ਬੇ-ਰੁਜ਼ਗਾਰੀ ਖਾ ਰਹੀ,ਸਭ ਨੇ ਲੁੱਟਿਆ ਥੋੜ੍ਹਾ ਥੋੜ੍ਹਾ,
ਅੰਧ-ਵਿਸ਼ਵਾਸਾਂ ਲੁੱਟਿਆ ਤੈਨੂੰ, ਵਹਿਮਾਂ ਵੀ ਲੁੱਟਿਆ ਥੋੜ੍ਹਾ ਥੋੜ੍ਹਾ,
ਲੱਖਾਂ ਆਮ ਹੀ ਭੁੱਲ ਰਹੇ ਲੋਕੀਂ, ਸ਼ਾਇਰ ਵੀ ਭੁੱਲ ਰਹੇ ਥੋੜ੍ਹਾ ਥੋੜ੍ਹਾ,
ਰੋਜ਼ ਹੀ ਘੱਟਦਾ ਜਾ ਰਿਹਾ ਪਾਣੀ,ਸਾਂਭ ਲਈਏ ਆਓ ਥੋੜ੍ਹਾ ਥੋੜ੍ਹਾ
ਮਜ਼੍ਹਬੀ ਵੰਡਾਂ ਨੇ ਲੁੱਟਿਆ ਤੈਨੂੰ ,ਆ ਹਾਕਮਾਂ ਲੁੱਟਿਆ ਥੋੜ੍ਹਾ ਥੋੜ੍ਹਾ,
ਤੈਨੂੰ ਤਾਂ ਤੇਰੇ ਆਪਣੇ ਹੀ ਖਾ ਰਹੇ,ਉਸ ਲੁੱਟ ਨੂੰ ਵੰਡਣ ਥੋੜ੍ਹਾ ਥੋੜ੍ਹਾ,
ਹਵਾ-ਪਾਣੀ ਸਭ ਦੂਸ਼ਿਤ ਕਰ ਲਏ,ਪੱਲੇ ਹੈ ਬਸ, ਸਭ ਥੋੜ੍ਹਾ ਥੋੜ੍ਹਾ,
ਸੰਦੀਪ ਪੰਜਾਬ ਬਚਾਈਏ ਰਲ਼ਕੇ, ਰਲ਼ ਪਾਈਏ ਰੌਲਾ ਥੋੜ੍ਹਾ ਥੋੜ੍ਹਾ।
ਆਓ ਪੰਜਬ ਦੇ ਵਾਰਸ਼ ਬਣੀਏ,ਬਦਲਾਅ ਲਿਆਈਏ ਥੋੜ੍ਹਾ ਥੋੜ੍ਹਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017



