HOME ਮਾਊਂਟਵਿਉ ਕਨਸੈਂਟ ਸਕੂਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ • ਗੁਰਸੇਵਕ ਸਿੰਘ...

ਮਾਊਂਟਵਿਉ ਕਨਸੈਂਟ ਸਕੂਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ • ਗੁਰਸੇਵਕ ਸਿੰਘ ਕੌਂਸਲ ਡਾਇਰੈਕਟਰ ਨਿਯੁਕਤ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,   (ਸਮਾਜ ਵੀਕਲੀ)   (ਤਰਸੇਮ ਦੀਵਾਨਾ ) -ਮਾਊਂਟਵਿਉ ਕਨਸੈਂਟ ਸਕੂਲ ਵੈਲਫੇਅਰ ਸੋਸਾਇਟੀ ਦੀ ਇੱਕ ਮੀਟਿੰਗ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਪ੍ਰਧਾਨਗੀ ਹੇਠ ਮਾਊਂਟਵਿਉ ਕਨਸੈਂਟ ਸਕੂਲ ਜਹਾਨ ਖੇਲਾਂ ਵਿਖੇ ਹੋਈ ਜਿਸ ਵਿੱਚ ਸਾਰੇ ਹੀ ਸੁਸਾਇਟੀ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਪਿਛਲੇ ਸਮਿਆਂ ਵਿੱਚ ਹਰਦੇਵ ਸਿੰਘ ਕੌਂਸਲ ਵੱਲੋਂ ਸਕੂਲ ਡਾਇਰੈਕਟਰ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਖਾਲੀ ਪੋਸਟ ‘ਤੇ ਗੁਰਸੇਵਕ ਸਿੰਘ ਕੌਂਸਲ ਜੋ ਪਹਿਲਾਂ ਡਿਪਟੀ ਡਾਇਰੈਕਟਰ ਸਨ, ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਤੇ ਉਹਨਾਂ ਦੀ ਇਸ ਨਵੀਂ ਜ਼ਿੰਮੇਵਾਰੀ ਲਈ ਸਾਰੇ ਮੈਂਬਰਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਸੁਸਾਇਟੀ ਦੇ ਪ੍ਰੋਫੈਸਰ ਧਰਮਿੰਦਰ ਸਿੰਘ ਜਨਰਲ ਸਕੱਤਰ, ਤਲਵਿੰਦਰ ਸਿੰਘ ਕੈਸ਼ੀਅਰ, ਅੰਮ੍ਰਿਤਪਾਲ ਸਿੰਘ ਚੇਅਰਮੈਨ, ਬੀਬੀ ਆਰਜੂ ਕੋਆਰਡੀਨੇਟਰ ਅਤੇ ਐਕਟਿੰਗ ਵਾਈਸ ਪ੍ਰਿੰਸੀਪਲ ਅੰਜਲੀ ਅਤੇ ਸਕੂਲ ਸਟਾਫ ਮੌਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਪੈਸਲ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੇ ਯਤਨ ਸ਼ਲਾਘਾਯੋਗ ਹਨ : ਪਰਮਜੀਤ ਸਚਦੇਵਾ
Next articleਦੀਵਾਲੀ ਜਾਣੀ ਖੁਸ਼ੀ ਦੀ ਦੀਪਮਾਲਾ –ਡਾ ਹਰੀ ਕ੍ਰਿਸ਼ਨ ਬੰਗਾ