HOME ਸ਼ਪੈਸਲ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੇ ਯਤਨ...

ਸ਼ਪੈਸਲ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੇ ਯਤਨ ਸ਼ਲਾਘਾਯੋਗ ਹਨ : ਪਰਮਜੀਤ ਸਚਦੇਵਾ

4
ਫੋਟੋ ਅਜਮੇਰ ਦੀਵਾਨਾ

ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਵਿਖੇ ਕੋਚਾਂ ਦਾ ਸਿਖਲਾਈ ਕੈਂਪ ਸਮਾਪਤ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਚੈਪਟਰ ਅਤੇ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ, ਜਹਾਨਖੇਲਾ ਵਿਖੇ ਦੋ ਦਿਨਾਂ ਕੋਚ ਸਿਖਲਾਈ ਕੈਂਪ ਲਗਾਇਆ ਗਿਆ। ਦੂਜੇ ਅਤੇ ਆਖਰੀ ਦਿਨ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕੈਂਪ ਵਿੱਚ 23 ਜ਼ਿਲ੍ਹਿਆਂ ਦੇ ਅੱਸੀ ਕੋਚਾਂ ਨੇ ਹਿੱਸਾ ਲਿਆ। ਇਸ ਮੌਕੇ ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਦੇ ਸਰਪ੍ਰਸਤ ਪਰਮਜੀਤ ਸਿੰਘ ਸਚਦੇਵਾ ਦੁਆਰਾ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ ਅਤੇ ਕੈਂਪ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਕੋਚਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਿਸ਼ੇਸ਼ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸਪੋਰਟਸ ਡਾਇਰੈਕਟਰ ਮਨਦੀਪ ਬਰਾੜ, ਪ੍ਰੋਗਰਾਮ ਮੈਨੇਜਰ ਉਮਾ ਸ਼ੰਕਰ, ਸੁਖਰਾਜ, ਹਰਮਨਜੀਤ ਸਿੰਘ ਗਿੱਲ, ਰੇਖਾ ਕਸ਼ਯਪ, ਲਵੀਸ਼ ਚੁੱਘ, ਅੰਜਨਾ, ਅਨੀਸ਼, ਨਿਰੰਜਨ ਕੁਮਾਰ, ਸੂਰਤ ਸਿੰਘ ਦੁੱਗਲ, ਗੁਰਪ੍ਰੀਤ ਸਿੰਘ, ਪਿ੍ੰਸੀਪਲ ਹਰਬੰਸ ਸਿੰਘ, ਸਕੱਤਰ ਕਰਨਲ ਗੁਰਮੀਤ ਸਿੰਘ, ਸ੍ਰੀਮਤੀ ਮਧੂਮੀਤ ਕੌਰ, ਮਲਕੀਤ ਕੁਮਾਰ ਕੋਆਰਡੀਨੇਟਰ, ਮਲਕੀਤ ਰਾਮ, ਬਤੌਰ ਕੋਆਰਡੀਨੇਟਰ ਸ਼ਾਮਿਲ ਸਨ | ਹਰੀਸ਼ ਠਾਕੁਰ, ਹਰਮੇਸ਼ ਤਲਵਾੜ, ਵਾਈਸ ਪਿ੍ੰਸੀਪਲ ਇੰਦੂ ਬਾਲਾ, ਪ੍ਰੋਗਰਾਮ ਮੈਨੇਜਰ ਉਮਾ ਸ਼ੰਕਰ, ਪਿ੍ੰਸੀਪਲ ਸ੍ਰੀਮਤੀ ਸ਼ੈਲੀ ਸ਼ਰਮਾ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਫਲਤਾ ਲਈ ਨਿਰੰਤਰ ਮਿਹਨਤ ਅਤੇ ਸਬਰ ਦੀ ਲੋੜ ਹੁੰਦੀ ਹੈ : ਪਰਮਜੀਤ ਸਚਦੇਵਾ
Next articleਮਾਊਂਟਵਿਉ ਕਨਸੈਂਟ ਸਕੂਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ • ਗੁਰਸੇਵਕ ਸਿੰਘ ਕੌਂਸਲ ਡਾਇਰੈਕਟਰ ਨਿਯੁਕਤ