HOME ਦੀਵਾਲੀ ਜਾਣੀ ਖੁਸ਼ੀ ਦੀ ਦੀਪਮਾਲਾ –ਡਾ ਹਰੀ ਕ੍ਰਿਸ਼ਨ ਬੰਗਾ

ਦੀਵਾਲੀ ਜਾਣੀ ਖੁਸ਼ੀ ਦੀ ਦੀਪਮਾਲਾ –ਡਾ ਹਰੀ ਕ੍ਰਿਸ਼ਨ ਬੰਗਾ

6
ਡਾ ਹਰੀ ਕ੍ਰਿਸ਼ਨ ਬੰਗਾ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਦੀਵਾਲ਼ੀ ਜਾਣੀ ਖੁਸ਼ੀ ਦੀ ਦੀਪਮਾਲਾ,ਇੱਥੇ ਇੱਕ ਹੋਰ ਪਹਿਲੂ ਵੀ ਵਰਨਣ ਯੋਗ ਹੈ.. ਉਹ ਹੈ ਸਫਾਈ ਦਾ ਤਿਓਹਾਰ। ਆਪਣੇ ਘਰ ਤੋਂ ਲੈ ਕੇ ਆਲੇ ਦਵਾਲੇ ਦੀ ਸਫਾਈ।ਪਟਾਖਿਆ ਦਾ ਮੌਕਾ, ਉਦਾਂ ਤਾਂ ਦੀਵਾਲੀ ਹੀ ਮੰਨਿਆ ਜਾਂਦਾ ਸੀ। ਪਰ ਹੁਣ ਤਾਂ ਹਰ ਖੁਸ਼ੀ ਦੇ ਮੌਕੇ ਤੇ ਪਟਾਖੇ ਚਲਾਏ ਜਾਂਦੇ ਹਨ। ਕਈ ਵਾਰੀ ਤਾਂ ਮਰਗ ਤੇ ਵੀ ਪਟਾਖੇ ਚਲਾਏ ਜਾਂਦੇ ਹਨ। ਕੀ ਕਦੇ ਸੋਚਿਆ ਇਹ ਪਟਾਖੇ ਸਾਨੂੰ ਕੁੱਝ ਪੱਲ ਦੀ ਖੁਸ਼ੀ ਦੇ ਕੇ ਹੋਰ ਕਿੰਨਾ ਨੁਕਸਾਨ ਕਰਦੇ ਹਨ? *ਹਵਾ ਪ੍ਰਦੂਸ਼ਣ… ਪਟਾਖੇ ਹਵਾ ਨੂੰ ਸਲਫ਼ਰ ਡਾਇਅਕਸਾਈਡ, ਨਾਈਟਰੋਜ਼ਨ ਅਕਸਾਈਡ ਅਤੇ ਬੇਰੀਅਮ ਅਤੇ ਤਾਂਬੇ ਵmaniaਗੇਜ਼ਹਿਰੀਲੀਆਂ ਧਾਤਾਂ ਛੱਡਦੇ ਹਨ ਜੋ ਹਵਾ ਨੂੰ ਪਰਦੂਸ਼ਿਤ ਕਰਦੇ ਹਨ।ਜਿਸ ਨਾਲ ਸਾਹ ਦੀਆਂ ਬਿਮਾਰੀਆਂ ਚੋਂ ਵਾਦਾ ਹੁੰਦਾ ਹੈ। *ਛੋਰ ਪ੍ਰਦੂਸ਼ਣ… ਪਟਾਖਿਆ ਦੇ ਚੱਲਣ ਨਾਲ ਛੋਰ ਪ੍ਰਦੂਸ਼ਣ ਫੈਲਦਾ ਹੈ। ਜਿਹੜ੍ਹਾ ਦਿੱਲ ਦੇ ਮਰੀਜਾਂ ਅਤੇ ਕੰਨਾਂ ਦੇ ਰੋਗੀਆਂ ਲਈ ਘਾਤਿਕ ਹੈ। ਫੇਰ ਚਾਹੇ ਓਹ ਪਸ਼ੂ ਪੰਛੀ ਹੋਣ ਜਾਂ ਇਨਸਾਨ। ਇਥੋਂ ਤੱਕ ਕੇ ਗਰਭਪਾਤ ਹੋ ਜਾਂਦੇ ਹਨ। *ਧਰਤੀ ਅਤੇ ਪਾਣੀ ਪ੍ਰਦੂਸ਼ਣ… ਪਟਾਖਿਆਂਦੇ ਚਲਾਉਣ ਤੋਂ ਬਾਦ ਜੋ ਕਚਰਾ ਬਚਦਾ ਹੈ ਉਹ ਰਸਾਇਣ ਅਤੇ ਭਾਰੀਆਂ ਧਾਤਾਂ ਜ਼ਮੀਨ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਕ ਨੁਕਸਾਨ ਕਰਦੇ ਹਨ। ਆਉ ਮੌਜੂਦਾ ਹੜ੍ਹਾਂਨਾਲ ਬਣੇ ਹਲਾਤ ਨੂੰ ਮੁੱਖ ਰੱਖਦੇ ਹੋਏ, ਇਹਨਾਂ ਪਟਾਖਿਆਂ ਤੇ ਰਕਮ ਨੂੰ ਬਚਾ ਕੇ ਕਿਸੇ ਹੜ੍ਹ ਮਾਰੇ ਪਰਿਵਾਰ ਦੀ ਮਦੱਦ ਕਰਕੇ ਉਸ ਪਰਿਵਾਰ ਦੀਆਂ ਅਸੀਸਾਂ ਦੇ ਹਿਸੇਦਾਰ ਬਣ ਕੇ ਇਨਸਾਨੀਅਤ ਦਾ ਫਰਜ਼ ਨਿਭਾਈਏ। ਕੁਦਰਿਤ ਨਾਲ ਕੀਤੇ ਖਿਲਵਾੜ੍ਹ ਦੀ ਭਰਮਾਈ ਲਈ ਵੱਧ ਤੋਂ ਵੱਧ ਦਰੱਖਤ ਲਾ ਕੇ ਗਰੀਨ ਦੀਵਾਲੀ ਮਨਾਈਏ।
ਤੁਹਾਡੇ ਤੋਂ ਹੁੰਗਾਰੇ ਦੀ ਉਮੀਦ ਰੱਖਦੇ ਹੋਏ……..
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ,
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਊਂਟਵਿਉ ਕਨਸੈਂਟ ਸਕੂਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ • ਗੁਰਸੇਵਕ ਸਿੰਘ ਕੌਂਸਲ ਡਾਇਰੈਕਟਰ ਨਿਯੁਕਤ
Next articleਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਟੈਗੋਰ ਨਗਰ ‘ਚ ਟਿਊਬਵੈੱਲ ਕਾਰਜ ਦਾ ਕੀਤਾ ਉਦਘਾਟਨ