(ਸਮਾਜ ਵੀਕਲੀ)
ਹਰ ਇੱਕ ਕਮੀ ਨੂੰ ਲੁਕੋ ਲੈਂਦਾ
ਬਿਨ੍ਹਾਂ ਪੈਰਾਂ ਦੇ ਤੁਰ ਲੈਂਦਾਂ।
ਹਰ ਭਾਸ਼ਾ ਇਹ ਸਮਝ ਜਾਂਦਾ
ਬਿਨ੍ਹਾਂ ਪੰਖਾਂ ਦੇ ਉੱਡ ਜਾਂਦਾ।
ਹਰ ਇੱਕ ਨੂੰ ਇਹ ਨੱਚਾ ਦਿੰਦਾ
ਬਿਨ੍ਹਾਂ ਜੀਭ ਦੇ ਰੋਲਾ ਪਾ ਦਿੰਦਾ।
ਖੂਨ ਨੂੰ ਪਾਣੀ ਬਣਾ ਦੇਵੇ
ਭਰਾ-ਭਰਾ’ ਚ ਵੈਰ ਪਵਾ ਦੇਵੇ।
ਸਿਰ ਚੜ੍ਹਕੇ ਬੋਲ ਕੁਬੋਲ ਜਾਵੇ
ਬਿਨ੍ਹਾਂ ਮਿੱਟੀ ਅੱਖੀਂ ਘੱਟਾ ਪਾ ਜਾਵੇ।
ਨੇਤਾਵਾਂ ਨਾਲ ਇਸ ਦੀ ਪੱਕੀ ਯਾਰੀ
ਵੋਟਾਂ ਵੇਲੇ ਦਿਖਾਵੇ ਆਪਣੀ ਵਫਾਦਾਰੀ।
ਸੂਦ ਵਿਰਕ ਦੀ ਕਲਮ ਸ਼ੀਸ਼ਾ ਵਿਖਾਵੇ
ਪੂੰਜੀਪਤੀ ਦੀ ਗੁਲਾਮੀ ਖਿਲਾਫ ਆਵਾਜ਼ ਉਠਾਵੇ।
ਮਹਿੰਦਰ ਸੂਦ
ਵਿਰਕ (ਜਲੰਧਰ)
9876666381