ਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁੰਭੜਵਾਲ ਦੇ ਬੱਚਿਆਂ ਨੇ ਲਗਾਤਾਰ ਦੂਜੇ ਸਾਲ ਜਿੱਤੀ ਓਵਰ ਆਲ ਟਰਾਫੀ ।

ਸੰਗਰੂਰ  (ਬਰਜਿੰਦਰ ਕੌਰ ਬਿਸਰਾਓ…) ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਦੀਦਾਰਗੜ੍ਹ , ਬਲਾਕ ਸ਼ੇਰਪੁਰ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ  ਜਿਸ ਵਿੱਚ ਅੱਠ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਖੇਡ ਟੂਰਨਾਮੈਂਟ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁੰਭੜਵਾਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਓਵਰ ਆਲ ਟਰਾਫ਼ੀ ਆਪਣੇ ਨਾਂਅ ਕੀਤੀ। ਇਸ ਮੌਕੇ ਸਕੂਲ ਮੁਖੀ ਸ੍ਰ. ਜਗਜੀਤ ਸਿੰਘ ਨੇ ਦੱਸਿਆ ਕਿ ਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬੱਚਿਆਂ ਨੇ ਆਪਣੀ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਵੱਖ ਵੱਖ ਖੇਡਾਂ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ। ਉਹਨਾਂ ਦੱਸਿਆ ਕਿ ਕਬੱਡੀ  ਨੈਸ਼ਨਲ ਸਟਾਈਲ (ਮੁੰਡੇ) ਪਹਿਲਾ ਸਥਾਨ, ਕਬੱਡੀ ਨੈਸ਼ਨਲ ਸਟਾਈਲ (ਕੁੜੀਆਂ) ਪਹਿਲਾ ਸਥਾਨ, ਸ਼ਤਰੰਜ (ਮੁੰਡੇ) ਪਹਿਲਾ ਸਥਾਨ,ਸ਼ਤਰੰਜ (ਕੁੜੀਆਂ) ਪਹਿਲਾ ਸਥਾਨ, ਰਿਲੇਅ ਦੌੜਾਂ (ਮੁੰਡੇ) ਪਹਿਲਾ ਸਥਾਨ, ਰਿਲੇਅ ਦੌੜਾਂ (ਕੁੜੀਆਂ) ਦੂਜਾ ਸਥਾਨ, ਗੋਲਾ ਸੁੱਟਣਾ ਅਮਨਦੀਪ ਕੌਰ  ਪਹਿਲਾ ਸਥਾਨ, ਕੁਸ਼ਤੀ (25 ਕਿਲੋ) ਕਰਨਦੀਪ ਸਿੰਘ (ਪਹਿਲਾ ਸਥਾਨ), ਕੁਸ਼ਤੀ (32 ਕਿਲੋ) ਸ਼ਿਵਪ੍ਰਤਾਪ ਸਿੰਘ ਪਹਿਲਾ ਸਥਾਨ,  ਕੁਸ਼ਤੀ (28 ਕਿਲੋ) ਸੁਖਵੀਰ ਸਿੰਘ ਦੂਜਾ ਸਥਾਨ, ਕਬੱਡੀ ਸਰਕਲ ਸਟਾਈਲ (ਮੁੰਡੇ) ਦੂਸਰੇ ਸਥਾਨ ਤੇ ਰਹੇ। 
            ਇਹਨਾਂ ਸ਼ਾਨਦਾਰ ਨਤੀਜਿਆਂ ਦੀ ਬਦੌਲਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁੰਭੜਵਾਲ ਨੂੰ ਲਗਾਤਾਰ ਦੂਜੇ ਸਾਲ ਓਵਰ ਆਲ ਟਰਾਫ਼ੀ ਨਾਲ ਨਿਵਾਜਿਆ ਗਿਆ। 
       
        ਇਸ ਮੌਕੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ , ਸਕੂਲ ਹੈਡ ਟੀਚਰ ਸ. ਜਗਜੀਤ ਸਿੰਘ, ਅਧਿਆਪਕਾ ਸ਼ਕੁੰਤਲਾ ਰਾਣੀ,  ਸ. ਕਮਲਦੀਪ ਸਿੰਘ, ਸ. ਮਨਪ੍ਰੀਤ ਸਿੰਘ, ਸੰਦੀਪ ਕੌਰ ,ਜਸਵੀਰ ਕੌਰ, ਕਿਰਨਜੀਤ ਕੌਰ, ਮਨਪ੍ਰੀਤ ਕੌਰ ਆਦਿ ਸਕੂਲ ਸਟਾਫ਼ ਹਾਜ਼ਰ ਸੀ।
ਪਿੰਡ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਇਸ ਜਿੱਤ ਦਾ ਸਿਹਰਾ ਸਮੂਹ ਅਧਿਆਪਕਾਂ ਦੀ ਸੁਹਿਰਦ ਲਗਨ ਅਤੇ ਮਿਹਨਤ ਨੂੰ ਦਿੰਦਿਆਂ ਖੁਸ਼ੀ ਜ਼ਾਹਿਰ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਸੈਣੀ ਮੈਡੀਕੋਜ ਫਿਲੌਰ ਪੁੱਜਣ ਤੇ ਆਪ ਟਕਸਾਲੀ ਆਗੂਆਂ ਵੱਲੋਂ ਕੀਤਾ ਗਿਆ ਸਨਮਾਨਿਤ 
Next articleG-20 and India: Guest Lecture at UILS Hoshiarpur