ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਲੈਕੇ ਕ੍ਰਿਕਟ ਟੂਰਨਾਮੈਂਟ ਕਰਵਾਉਣ ਵਾਲੇ ਲੋਕਾਂ ਨੂੰ ਫੋਰਸ ਵਿੱਚੋ ਕੱਢਿਆ ਹੋਇਆ ਹੈ : ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੀਤੇ ਦਿਨੀ ਦੇਸ਼ ਦੀ ਪਾਰਲੀਮੈਂਟ ਵਿਚ ਬੋਲਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਡਾ:ਬੀ ਆਰ ਅੰਬੇਡਕਰ ਜੀ ਨੂੰ ਛੱਡ ਕੇ ਰੱਬ ਦਾ ਨਾਂ ਜੱਪ ਕੇ ਸਵਰਗ ਪ੍ਰਾਪਤੀ ਦੇ ਸੁਪਨੇ ਦੀ ਗੱਲ ਕਰ ਰਿਹਾ ਸੀ ਪਰ ਅੱਜ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕਿਸੇ ਨੂੰ ਅੱਜ ਤੱਕ ਸਵਰਗ ਮਿਲਿਆ ਜਾ ਨਹੀਂ ਇਹਨਾਂ ਗੱਲਾਂ ਦਾ ਪ੍ਰਗਟਾਵਾ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਨੇ ਕੁਝ ਚੋਣਵੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਸਾਡੇ ਤਾ ਸਦੀਆਂ ਤੋਂ ਲਿਤਾੜੇ ਤੇ ਪੀੜੇ ਜਾ ਰਹੇ ਲੋਕਾਂ ਨੂੰ ਨਰਕਾਂ ਵਰਗੀ ਜਿੰਦਗੀ ਤੋਂ ਨਿਜਾਤ ਦਿਵਾਉਣ ਵਾਲੇ ਗਰੀਬਾਂ,ਮਜ਼ਲੂਮਾਂ, ਐਸਸੀ ਵਰਗ ਅਤੇ ਔਰਤਾਂ ਨੂੰ ਬਰਾਬਰ ਦਾ ਹੱਕ ਦਿਵਾਉਣ ਵਾਲੇ ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਹੀਂ ਅਸਲ ਵਿੱਚ ਰੱਬ ਹਨ ! ਉਹਨਾਂ ਕਿਹਾ ਕਿ ਇਹ ਬਾਬਾ ਸਾਹਿਬ ਹੀ ਸਨ ਜਿਹਨਾ ਨੇ ਮੰਨੂਵਾਦੀਆਂ ਦੇ ਜ਼ੁਲਮਾਂ ਦੇ ਸ਼ਿਕਾਰ ਹੋਏ ਦੇਸ਼ ਦੇ ਐਸਸੀ ਸਮਾਜ ਆਦਿ-ਵਾਸੀਆਂ ਤੇ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਮੰਨੂਸਮ੍ਰਿਤੀ ਵਰਗੇ ਫੂਹੜ ਗ੍ਰੰਥ ਨੂੰ ਅਗਨ ਭੇਂਟ ਕੀਤਾ ਤੇ ਅੱਜ ਮੋਦੀ ਦੀ ਸਰਕਾਰ ਆਰ ਐਸ ਐਸ ਦੇ ਇਸ਼ਾਰਿਆ ਤੇ ਬਾਬਾ ਸਾਹਿਬ ਵਲੋਂ ਲਿਖੇ ਸੰਵਿਧਾਨ ਨੂੰ ਖ਼ਤਮ ਕਰ ਕੇ ਓਹੀ ਮਨੂੰਸਮਰਿਤੀ ਨੂੰ ਲਾਗੂ ਕਰਨਾ ਚਾਹੁੰਦੀ ਏ ਪਰ ਇਹ ਹੋਣ ਨਹੀਂ ਦਿੱਤਾ ਜਾਵੇਗਾ l ਉਹਨਾਂ ਕਿਹਾ ਕੇ ਬਾਬਾ ਸਾਹਿਬ ਦਾ ਅਪਮਾਨ ਕਰਕੇ ਅਮਿਤ ਸ਼ਾਹ ਨੇ ਬੱਜਰ ਗੁਨਾਹ ਕੀਤਾ ਏ ਤੇ ਉਸ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾਵੇਗਾ ! ਉਹਨਾ ਅੰਤ ਵਿੱਚ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋ ਪੱਕੇ ਤੌਰ ਤੇ ਕੱਢੇ ਹੋਏ ਕੁਝ ਲੋਕਾ ਵਲੋਂ ਬੇਗਮਪੁਰਾ ਟਾਈਗਰ ਫੋਰਸ ਦੇ ਬੈਨਰ ਹੇਠ ਗੈਰ ਕਾਨੂੰਨੀ ਤਰੀਕੇ ਨਾਲ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਨਾਲ ਫੋਰਸ ਦਾ ਦੂਰ ਦਾ ਵਾਸਤਾ ਵੀ ਨਹੀਂ ਹੈ ਉਹਨਾਂ ਕਿਹਾ ਕਿ ਅਸੀਂ ਸ਼ਾਸਨ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਇਹਨਾਂ ਲੋਕਾਂ ਦਾ ਫੋਰਸ ਨਾਲ ਕੋਈ ਵੀ ਸਬੰਧ ਨਹੀਂ ਹੈ ਉਹਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਇੱਕ ਰਜਿ. ਜਥੇਬੰਦੀ ਹੈ ਉਹਨਾ ਕਿਹਾ ਕਿ ਫੋਰਸ ਵਿੱਚੋਂ ਕੱਢੇ ਹੋਏ ਇਹ ਲੋਕ ਅਗਰ ਸ਼ਾਸਨ ਜਾਂ ਪ੍ਰਸ਼ਾਸਨ ਨੂੰ ਜਾਮ ਲਾਉਣ ਧਰਨਾ ਲਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਧਮਕੀ ਦੇਣ ਤਾਂ ਪ੍ਰਸ਼ਾਸਨ ਇਹਨਾਂ ਲੋਕਾਂ ਤੇ ਤੁਰੰਤ ਕਾਰਵਾਈ ਕਰੇ ਕਿਉਂਕਿ ਇਹ ਲੋਕ ਬੇਗਮਪੁਰਾ ਟਾਈਗਰ ਫੋਰਸ ਦਾ ਗੈਰ ਸੰਵਿਧਾਨਿਕ ਤੌਰ ਤੇ ਨਾਮ ਲੈ ਕੇ ਲੋਕਾਂ ਨੂੰ ਗੁਮਰਾਹ ਅਤੇ ਬਲੈਕਮੇਲ ਕਰ ਰਹੇ ਹਨ ਇਸ ਕਰਕੇ ਇਹੋ ਜਿਹੇ ਲੋਕਾਂ ਕੋਲੋਂ ਬਚਣ ਦੀ ਜਰੂਰਤ ਹੈ ! ਉਹਨਾਂ ਕਿਹਾ ਕਿ ਕ੍ਰਿਕਟ ਟੂਰਨਾਮੈਂਟ ਦੀ ਖਬਰ ਲਾਉਣ ਵਾਲੀ ਅਖਬਾਰ ਆਦਿ ਧਰਮ ਪਤ੍ਰਿਕਾ ਦੇ ਸੰਪਾਦਕ ਅਤੇ ਪੱਤਰਕਾਰ ਨੂੰ ਬਹੁਤ ਜਲਦੀ ਕਾਨੂੰਨੀ ਨੋਟਿਸ ਭੇਜ ਕੇ ਸੰਪਾਦਕ ਅਤੇ ਪੱਤਰਕਾਰ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇਗਾ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj