HOME ਪ੍ਰੋਫੈਸਰ ਭੋਲਾ ਯਮਲਾ  ਦੇ ਗੀਤ “ਹਿੰਦ ਵਰਸਿਸ ਪਾਕਿ” ਦਾ ਪੋਸਟਰ ਜਾਰੀ

ਪ੍ਰੋਫੈਸਰ ਭੋਲਾ ਯਮਲਾ  ਦੇ ਗੀਤ “ਹਿੰਦ ਵਰਸਿਸ ਪਾਕਿ” ਦਾ ਪੋਸਟਰ ਜਾਰੀ

2

ਭੋਲਾ ਯਮਲਾ ਵੱਲੋਂ ਆਪਣੀ ਕਲਾ ਰਾਹੀਂ ਸ਼ਾਂਤੀ  ਦਾ ਵੱਡਾ ਸੁਨੇਹਾ – ਗਿੱਲ 

 ਚੰਡੀਗੜ੍ਹ   (ਸਮਾਜ ਵੀਕਲੀ)   (ਰਮੇਸ਼ਵਰ ਸਿੰਘ )  ਭਾਰਤ ਅਤੇ ਪਾਕਿਸਤਾਨ  ਵਿੱਚ ਜਿੱਥੇ ਰੋਜ਼ ਨਵੇਂ ਤਣਾਅ ਅਤੇ ਤਕਰਾਰਾਂ ਦੀਆਂ ਖਬਰਾਂ ਆਉਂਦੀਆਂ ਹਨ, ਉਥੇ ਪ੍ਰੋਫੈਸਰ ਭੋਲਾ ਯਮਲਾ ਇੱਕ ਅਜਿਹੇ ਮਹਾਨ ਕਲਾਕਾਰ ਹਨ ਜੋ  ਹਮੇਸ਼ਾ ਆਪਣੇ ਗੀਤਾਂ ਰਾਹੀਂ ਸਮਾਜਿਕ ਮੁੱਦਿਆਂ ਦੀ ਗੱਲ ਕਰਦੇ ਹਨ ਜਿਨਾਂ ਦੀ ਗਾਇਕੀ  ਦਿਲਾਂ ਨੂੰ ਜੋੜਣ ਦੀ ਤਾਕਤ ਰੱਖਦੀ ਹੈ। ਇਸੇ ਸੰਦੇਸ਼ ਨੂੰ ਲੈ ਕੇ ਗਿੱਲ ਮਾਨ ਪ੍ਰੋਡਕਸ਼ਨ ਵੱਲੋਂ  ‘ਇੰਡਿਕ ਆਰਟਸ ਵੈਲਫੇਅਰ ਕੌਂਸਲ’  ਦੇ ਵਿਸ਼ੇਸ਼ ਸਹਿਯੋਗ ਨਾਲ  ਪ੍ਰਸਿੱਧ ਕਵੀ ਬਾਬਾ ਨਜ਼ਮੀ ਦੀ ਰਚਨਾ ” ਹਿੰਦ ਵਰਸਿਸ ਪਾਕਿ” ਪੇਸ਼ ਕੀਤੀ ਜਾ ਰਹੀ ਹੈ, ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਨ, ਸਾਂਝ ਤੇ ਇਨਸਾਨੀਅਤ ਦਾ ਸੁਨੇਹਾ ਦਿੰਦੀ ਹੈ। ਇਹ ਗੀਤ ਪੰਜਾਬ ਦੇ ਮਸ਼ਹੂਰ ਲੋਕ ਗਾਇਕ, ਸਟੇਟ ਅਵਾਰਡੀ, ਰਾਜ ਦਰਬਾਰੀ ਗਾਇਕ ਅਤੇ ਵਰਲਡ ਰਿਕਾਰਡ ਹੋਲਡਰ  ਪ੍ਰੋਫੈਸਰ ਬਾਈ ਭੋਲਾ ਯਮਲਾ  ਦੀ ਸੁਰੀਲੀ ਆਵਾਜ਼ ‘ਚ ਰਿਕਾਰਡ ਕੀਤਾ ਗਿਆ ਹੈ। ਇਸਦੇ ਬੋਲ ਲਿਖੇ ਹਨ ਪਾਕਿਸਤਾਨ ਦੇ ਮਸ਼ਹੂਰ ਸ਼ਾਇਰ  ਬਾਬਾ ਨਜਮੀ ਵੱਲੋਂ, ਜਿਨ੍ਹਾਂ ਦੀ ਕਲਮ ਹਮੇਸ਼ਾ ਦੋਸਤੀ, ਇਨਸਾਨੀਅਤ ਅਤੇ ਅਮਨ ਦੀ ਪੱਖਦਾਰ ਰਹੀ ਹੈ। ਸੰਗੀਤ ਦੀ ਰਚਨਾ ਕੀਤੀ ਹੈ  ਗੁਰਨੇਕ ਮੋਹਲਾਂ  ਨੇ, ਜਿਨ੍ਹਾਂ ਨੇ ਰਵਾਇਤੀ ਤੇ ਜਜ਼ਬਾਤੀ ਸੰਗੀਤ ਦਾ ਸੁੰਦਰ ਮੇਲ ਪੇਸ਼ ਕੀਤਾ ਹੈ। ਵੀਡੀਓ ਨਿਰਦੇਸ਼ਨ ਬਲਵਿੰਦਰ ਗਿੱਲ ਅਤੇ ਵਿੱਕੀ ਮਾਨ ਨੇ ਕੀਤਾ ਹੈ, ਜਿਸ ਦੀ ਸ਼ੂਟਿੰਗ ਡ੍ਰੀਮਲੈਂਡ ਫ਼ਿਲਮ ਸਿਟੀ, ਬਠਿੰਡਾ ਵਿਖੇ ਹੋਈ। ਕੈਮਰੇ ਦੀ ਨਿਗਰਾਨੀ ਅਮਰਿੰਦਰ ਸਿੰਘ ਨੇ ਕੀਤੀ, ਐਡੀਟਿੰਗ ਹਰਵਿੰਦਰ ਸਿੰਘ ਨੇ ਕੀਤੀ ਹੈ,  ਇਹ ਗੀਤ ਜਲਦੀ ਹੀ ਗਿੱਲ ਮਾਨ ਪ੍ਰੋਡਕਸ਼ਨ  ਦੇ ਆਫਿਸੀਅਲ ਯੂਟਿਊਬ ਚੈਨਲ ਰਾਹੀਂ ਰਿਲੀਜ਼ ਕੀਤਾ ਜਾਵੇਗਾ। ਸੰਦੇਸ਼ ਹੈ ਸਾਰਿਆਂ ਨੂੰ ਕਿ ਇਸ ਕਲਾ ਰਾਹੀਂ ਸ਼ਾਂਤੀ ਦੇ ਉਪਰਾਲੇ ਨੂੰ ਵੱਧ ਤੋਂ ਵੱਧ ਪਹੁੰਚਾਇਆ ਜਾਵੇ ਤਾਂ ਜੋ ਦੁਨੀਆਂ ਨੂੰ ਇਹ ਦੱਸਿਆ ਜਾ ਸਕੇ ਕਿ ਇਨਸਾਨੀਅਤ ਹਰ ਸਰਹੱਦ ਤੋਂ ਉੱਤੇ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਾਇਸ ਚਾਂਸਲਰ ਡਾ. ਰਾਜੀਵ ਸੂਦ ਆਈ.ਐੱਮ.ਏ. ਦੇ ਮੈਂਬਰ ਬਣੇ l
Next articleਜੰਗ ਨਹੀਂ ਅਮਨ…..