HOME ਰਾਜਵੀਰ ਢਿਲੋਂ ਸਮਰਥਕਾਂ ਸਮੇਤ ਗੁ ਸਿੰਘ ਸਭਾ ਚ ਨਤਮਸਤਕ ਹੋਏ

ਰਾਜਵੀਰ ਢਿਲੋਂ ਸਮਰਥਕਾਂ ਸਮੇਤ ਗੁ ਸਿੰਘ ਸਭਾ ਚ ਨਤਮਸਤਕ ਹੋਏ

ਕੈਪਸਨ ਰਾਜਵੀਰ ਢਿਲੋ ਆਪਣੇ ਸਮਰਥਕਾਂ ਸਮੇਤ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)-ਸਰੀ ਸੈਟਰ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਵੱਜੋ ਚੋਣ ਲੜ ਚੁੱਕੇ ਰਾਜਵੀਰ ਸਿੰਘ ਢਿੱਲੋਂ ਆਪਣੇ ਸਮਰਥਕਾਂ ਸਮੇਤ ਗੁ ਸਿੰਘ ਸਭਾ ਵਿਖੇ ਨਤਮਸਤਕ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਗੁਰੂ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਅਤੇ ਵਿਸ਼ਵਾਸ ਹੈ। ਉਹਨਾਂ ਨੇਂ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਉਪਰੰਤ ਚੋਣ ਪਚਾਰ ਸ਼ੁਰੂ ਕੀਤਾ ਸੀ। ਇਹ ਗੁਰੂ ਮਹਾਰਾਜ ਦੀ ਅਪਾਰ ਕ੍ਰਿਪਾ ਅਤੇ ਸਰੀ ਸੈਂਟਰ ਹਲਕੇ ਦੇ ਵੋਟਰਾਂ ਦਾ ਸਹਿਯੋਗ ਹੀ ਸੀ, ਜਿਸ ਨੇ ਇਸ ਹਲਕੇ ਨੂੰ ਕੈਨਡਾ ਦੇ ਉਹਨਾਂ 28 ਹਲਕਿ ਆਂ ਵਿੱਚ ਸ਼ੁਮਾਰ ਕਰ ਦਿੱਤਾ ਜਿੱਥੇ ਕਿ ਚੋਣ ਮੁਕਾਬਲਾ ਬਹੁਤ ਤਿੱਖਾ ਕਿਆਸਿਆ ਗਿਆ ਸੀ ਇਸ ਮੌਕੇ ਤੇ ਉਨਾਂ ਨਾਲ ਸਰੀ ਨਿਊਟਨ ਤੋਂ ਉਮੀਦਵਾਰ ਰਹੇ ਹਰਜੀਤ ਸਿੰਘ ਗਿੱਲ, ਜਗਜੀਤਪਾਲ ਸਿੰਘ ਸੰਧੂ, ਜਸਦੀਪ ਸਿੱਧੂ, ਬਲਬੀਰ ਸਿੰਘ ਢੋਟ, ਕਬੱਡੀ ਪ੍ਰਮੋਟਰ ਬਲਬੀਰ ਬੈੰਸ, ਗੁਰਪਤਾਪ ਸਿੰਘ ਵਿਰਕ, ਬਲਵਿੰਦਰ ਸਿੰਘ ਧਾਲੀਵਾਲ, ਜਗਦੀਪ ਸੰਧੂ, ਇਕਬਾਲ ਸੰਧੂ, ਐਮ.ਐਲ.ਏ. ਮਨਦੀਪ ਸਿੰਘ ਧਾਲੀਵਾਲ ਆਦਿ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੀ ਡੀ ਗੋਇਨਕਾ ਸਕੂਲ ਦੇ ਵਿਦਿਆਰਥੀਆਂ ਦਾ ਸਿਲਵਰ ਜੋਨ ਫਾਊਡੇਸ਼ਨ ਓਲੰਪਿਆਡ ਪ੍ਰਤੀਯੋਗਤਾ ‘ਚ ਸ਼ਾਨਦਾਰ ਪ੍ਰਦਰਸ਼ਨ
Next articleਇਧਰ ਓਧਰ।