HOME ਮਿਸ਼ਨਰੀ ਸਾਥੀ ਰਵਿੰਦਰ ਕੁਮਾਰ ਦਾ ਬੁੱਧ ਵਿਹਾਰ ਸਿਧਾਰਥ ਨਗਰ ਪਹੁੰਚਣ ‘ਤੇ ਨਿੱਘਾ...

ਮਿਸ਼ਨਰੀ ਸਾਥੀ ਰਵਿੰਦਰ ਕੁਮਾਰ ਦਾ ਬੁੱਧ ਵਿਹਾਰ ਸਿਧਾਰਥ ਨਗਰ ਪਹੁੰਚਣ ‘ਤੇ ਨਿੱਘਾ ਸਵਾਗਤ

2

 ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ ਮਿਸ਼ਨਰੀ ਸਾਥੀ ਰਵਿੰਦਰ ਕੁਮਾਰ ਚੂਹੜਵਾਲੀ ਪਧਾਰੇ। ਬੁੱਧ ਵਿਹਾਰ ਟਰੱਸਟ ਦੇ ਅਹੁਦੇਦਾਰ ਸੀਨੀਅਰ ਬੋਧੀ ਆਗੂ ਸ੍ਰੀ ਹੁਸਨ ਲਾਲ ਬੌਧ ਅਤੇ ਚੰਚਲ ਬੌਧ ਵਲੋਂ ਰਵਿੰਦਰ ਕੁਮਾਰ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਰਵਿੰਦਰ ਕੁਮਾਰ ਨੇ ਬੁੱਧ ਵਿਹਾਰ ਸਿਧਾਰਥ ਨਗਰ ਪਹੁੰਚਣ ‘ਤੇ ਖੁਸ਼ੀ ਪ੍ਰਗਟਾਈ ਤੇ ਕਿਹਾ ਕਿ ਤਥਾਗਤ ਬੁੱਧ ਨੇ ਤਰਕ ਰਾਹੀਂ ਸਾਨੂੰ ਜਿਉਣ ਦੇ ਰਾਹ ਦੱਸੇ ਹਨ। ਉਨਾਂ ਅਸੂਲਾਂ ਉੱਤੇ ਸਾਨੂੰ ਚੱਲਣਾ ਪਵੇਗਾ, ਜਿਹਨਾਂ ‘ਤੇ ਸਤਿਗੁਰ ਰਵਿਦਾਸ ਮਹਾਰਾਜ ਜੀ, ਤਥਾਗਤ ਬੁੱਧ, ਫੂਲੇ, ਸ਼ਾਹੂ ਜੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਚੱਲੇ ਸਨ। ਉਹਨਾਂ ਮਨੁੱਖਤਾ ਨੂੰ ਅੰਧ ਵਿਸ਼ਵਾਸਾਂ ਵਿੱਚੋਂ ਕੱਢਿਆ ਅਤੇ ਗਿਆਨਵਾਨ ਬਣਨ ਦਾ ਸੰਦੇਸ਼ ਦਿੱਤਾ। ਸੀਨੀਅਰ ਬੋਧੀ ਆਗੂ ਹੁਸਨ ਲਾਲ ਬੌਧ ਨੇ ਕਿਹਾ ਕਿ ਜੇਕਰ ਸੰਸਾਰ ਦੇ ਲੋਕ ਤਥਾਗਤ ਬੁੱਧ ਦੇ ਉਪਦੇਸ਼ “ਪੰਚਸ਼ੀਲ” ਮੁਤਾਬਕ ਚੱਲਣ ਲੱਗ ਜਾਣ ਤਾਂ ਸਾਡਾ ਦੇਸ਼ ਸਦਾ ਲਈ ਖੁਸ਼ਹਾਲ ਹੋ ਸਕਦਾ ਹੈ। ਹੁਸਨ ਲਾਲ ਬੋਧ ਅਤੇ ਚੰਚਲ ਬਹੁਤ ਵਲੋਂ ਮਿਸ਼ਨਰੀ ਸਾਥੀ ਰਵਿੰਦਰ ਕੁਮਾਰ ਚੂਹੜਵਾਲੀ ਦਾ ਸਨਮਾਨ ਕੀਤਾ ਗਿਆ। ਚੰਚਲ ਬੌਧ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਚੋਵਾਲ ਵਿਖੇ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ‘ਤੇ ਛਬੀਲ ਲਾਈ ਗਈ *ਸੰਤ ਰਾਮਾਨੰਦ ਇਕ ਕ੍ਰਾਂਤੀਕਾਰੀ ਸੰਤ ਸਨ-ਐਡਵੋਕੇਟ ਬੈਂਸ
Next articleਸੰਤ ਰਾਮਾਨੰਦ ਜੀ ਦੀ ਯਾਦ ‘ਚ ਪਿੰਡ ਮੋਖੇ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ