ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਚੋਵਾਲ ਜਲੰਧਰ ਕੈਂਟ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੌਮ ਦੇ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ‘ਤੇ ਐਡਵੋਕੇਟ ਰਾਜ ਕੁਮਾਰ ਵਾਇਸ ਪ੍ਰਧਾਨ ਨੇ ਸੰਤ ਰਾਮਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸੰਤ ਰਾਮਾਨੰਦ ਜੀ ਇੱਕ ਕ੍ਰਾਂਤੀਕਾਰੀ ਸੰਤ ਸਨ। ਜਿਨਾਂ ਦੇ ਹਿਰਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਵਿਚਾਰਧਾਰਾ ਭਰੀ ਪਈ ਸੀ। ਜਿਸ ਕਰਕੇ ਸੰਤ ਰਾਮਾਨੰਦ ਜੀ ਗੁਰੂਆਂ ਦਾ ਮਿਸ਼ਨ ਘਰ ਘਰ ਤੱਕ ਪਹੁੰਚਾ ਰਹੇ ਸਨ। ਸਮਾਜ ਦੇ ਲੋਕਾਂ ਨੂੰ ਜਾਗਰਿਤ ਕਰ ਰਹੇ ਸਨ ਅਤੇ ਹੋਕਾ ਦੇ ਰਹੇ ਸਨ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ, ਹਰ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹੋ, ਆਪਣੇ ਮਾਪਿਆਂ ਦਾ ਸਤਿਕਾਰ ਕਰੋ। ਜਿਸ ਨਾਲ ਸਾਡਾ ਸਮਾਜ ਬਰਾਬਰ ਹੋ ਕੇ ਉੱਚ ਅਹੁਦੇ ਤੇ ਪਹੁੰਚੇ। ਉਸ ਸਵੈਮਾਨ ਤੇ ਇੱਜਤ ਵਾਲਾ ਜੀਵਨ ਜੀਵੇ। ਸ਼ਾਮ ਵੇਲੇ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸਤਿਕਾਰ ਨਾਲ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਪੜ੍ਹਾਈ ਵਿੱਚੋਂ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਅਤੇ ਫਲਸਫੇ ਤੇ ਵਿਚਾਰਾਂ ਹੋਈਆਂ। ਉਹਨਾਂ ਕਿਹਾ ਕਿ ਬਾਬਾ ਸਾਹਿਬ ਸਮਾਨਤਾ ਸੁਤੰਤਰਤਾ ਭਾਈਚਾਰੇ ਅਤੇ ਨਿਆ ਪੱਖੀ ਸਨ। ਉਹਨਾਂ ਆਪਣਾ ਸਾਰਾ ਜੀਵਨ ਦਲਿਤ ਸਮਾਜ ਦੀ ਭਲਾਈ ਖਾਤਰ ਲਗਾ ਦਿੱਤਾ। ਨਾਰੀ ਜਾਤੀ ਨੂੰ ਸਨਮਾਨ ਦਿੱਤਾ। ਭਾਰਤ ਦਾ ਸੰਵਿਧਾਨ ਬਣਾ ਕੇ ਗਰੀਬ ਸਮਾਜ ਨੂੰ ਮੌਲਿਕ ਅਧਿਕਾਰ ਲੈ ਕੇ ਦਿੱਤੇ। ਕੀਤਾ। ਇਸ ਮੌਕੇ ‘ਤੇ ਸੋਨੀ ਰਾਮ ਪ੍ਰਧਾਨ ਨੇ ਬਾਬਾ ਸਾਹਿਬ ਜੀ ਦੇ ਜਨਮਦਿਨ ‘ਤੇ ਵਧਾਈ ਦਿੱਤੀ। ਕੀਰਤਨੀ ਜਥਾ ਬਾਬਾ ਸਤਨਾਮ ਸਿੰਘ ਹੁਸੈਨਪੁਰ ਵਾਲਿਆਂ ਨੇ ਵੀ ਬਾਬਾ ਸਾਹਿਬ ਜੀ ਦੇ “ਪੜੋ ,ਜੁੜੋ ਤੇ ਸੰਘਰਸ਼ ਕਰੋ” ਦੇ ਸੰਦੇਸ਼ ‘ਤੇ ਚੱਲਣ ਲਈ ਪ੍ਰੇਰਿਆ। ਸਟੇਜ ਦੀ ਸੇਵਾ ਐਡਵੋਕੇਟ ਰਾਜਕੁਮਾਰ ਬੈਂਸ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿੱਚ ਸੋਢੀ ਸਿੰਘ ,ਨਿਰਮਲ ਸਿੰਘ ,ਦਲਵੀਰ ਸਿੰਘ, ਸੀਤਾ ਰਾਮ, ਦਲਵੀਰ ਸਿੰਘ ਸਪੁੱਤਰ ਮਹਿੰਗਾ ਰਾਮ ,ਅਜੇ ਕੁਮਾਰ ਪੰਚ ,ਐਡਵੋਕੇਟ ਕੁਲਵਿੰਦਰ ਰਾਏ ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਸ਼ਾਮਿਲ ਸਨ। ਪ੍ਰੈਸ ਨੂੰ ਇਹ ਜਾਣਕਾਰੀ ਐਡਵੋਕੇਟ ਹਰਭਜਨ ਸਾਂਪਲਾ ਜੀ ਵੱਲੋਂ ਦਿੱਤੀ ਗਈ।
ਚਾਚੋਵਾਲ ਵਿਖੇ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ‘ਤੇ ਛਬੀਲ ਲਾਈ ਗਈ *ਸੰਤ ਰਾਮਾਨੰਦ ਇਕ ਕ੍ਰਾਂਤੀਕਾਰੀ ਸੰਤ ਸਨ-ਐਡਵੋਕੇਟ ਬੈਂਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



