HOME ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਪਿੰਡ ਕਾਹਮਾ ਵਿਖੇ ਪਰਿਵਾਰਾਂ ਨਾਲ ਬਿਤਾਇਆ ਅਹਿਮ...

ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਪਿੰਡ ਕਾਹਮਾ ਵਿਖੇ ਪਰਿਵਾਰਾਂ ਨਾਲ ਬਿਤਾਇਆ ਅਹਿਮ ਸਮਾਂ; ‘ਸਤਲੁਜ’ ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਇਕੱਠੇ ਦੇਖਿਆ ਸਿਨੇਮਾ

1

– ਕਾਹਮਾ ਵਾਸੀਆਂ ਵੱਲੋਂ ਮਿਲਿਆ ਅਥਾਹ ਪਿਆਰ, ਮਾਣ-ਸਤਿਕਾਰ ਅਤੇ ਭਰਪੂਰ ਸਾਥ ਮੇਰੇ ਲਈ ਅਨਮੋਲ: ਡਾ. ਗੁਰਪ੍ਰੀਤ ਕੌਰ ਥਿਆੜਾ

ਨਵਾਂਸ਼ਹਿਰ /ਕਾਹਮਾ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) :  ਬੀਤੇ ਦਿਨ ਪਿੰਡ ਕਾਹਮਾ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪਰਿਵਾਰਕ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਪਿੰਡ ਕਾਹਮਾ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨਾਲ ਬਹੁਤ ਹੀ ਨਿੱਘੇ ਮਾਹੌਲ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਜਿੱਥੇ ਆਪਸੀ ਵਿਚਾਰ ਸਾਂਝੇ ਕੀਤੇ ਗਏ, ਉੱਥੇ ਹੀ ਇੱਕ ਵਿਸ਼ੇਸ਼ ਉਪਰਾਲੇ ਤਹਿਤ ‘ਸਤਲੁਜ’ ਫ਼ਿਲਮ ਦੀ ਸਕ੍ਰੀਨਿੰਗ ਵੀ ਕੀਤੀ ਗਈ। ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਪਿੰਡ ਦੇ ਪਰਿਵਾਰਾਂ ਅਤੇ ਇਲਾਕਾ ਨਿਵਾਸੀਆਂ ਨਾਲ ਬੈਠ ਕੇ ਫ਼ਿਲਮ ਦੇਖੀ ਅਤੇ ਸਭ ਨੇ ਇਕੱਠਿਆਂ ਇੱਕ ਬਹੁਤ ਹੀ ਯਾਦਗਾਰੀ ਸਮਾਂ ਬਿਤਾਇਆ।ਇਸ ਭਰਵੀਂ ਮਿਲਣੀ ਅਤੇ ਫ਼ਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨੇ ਕਿਹਾ ਕਿ ਪਿੰਡ ਕਾਹਮਾ ਦੇ ਵਸਨੀਕਾਂ ਵੱਲੋਂ ਜੋ ਅਥਾਹ ਪਿਆਰ, ਮਾਣ-ਸਤਿਕਾਰ ਅਤੇ ਭਰਪੂਰ ਸਾਥ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਹ ਉਨ੍ਹਾਂ ਦੇ ਜੀਵਨ ਪੂੰਜੀ ਵਿੱਚ ਇੱਕ ਅਨਮੋਲ ਯਾਦ ਵਾਂਗ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਸਾਥ ਅਤੇ ਵਿਸ਼ਵਾਸ ਉਨ੍ਹਾਂ ਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਡਾ. ਗੁਰਪ੍ਰੀਤ ਕੌਰ ਥਿਆੜਾ ਨੇ ਕਾਹਮਾ ਵਾਸੀਆਂ ਵੱਲੋਂ ਦਿਖਾਏ ਗਏ ਇਸ ਨਿੱਘੇ ਸਨੇਹ ਲਈ ਸਾਰਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਭਾਵੁਕ ਸ਼ਬਦਾਂ ਵਿੱਚ ਆਖਿਆ, “ਮੈਂ ਇਸ ਪਿਆਰ ਅਤੇ ਸਤਿਕਾਰ ਲਈ ਹਮੇਸ਼ਾ ਦਿਲੋਂ ਰਿਣੀ ਰਹਾਂਗੀ।” ਇਸ ਮੌਕੇ ਪਿੰਡ ਵਾਸੀਆਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਡਾ. ਥਿਆੜਾ ਦਾ ਪਿੰਡ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਦੋਂ ਕਾਗਜ਼ਾਂ ਵਿੱਚੋਂ ਰੂਹਾਂ ਦਾ ਦਰਦ ਮਹਿਸੂਸ ਹੋਇਆ…