ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੇ 16ਵੇਂ ਸ਼ਹੀਦੀ ਦਿਵਸ ‘ਤੇ ਪਿੰਡ ਮੋਖੇ , ਜਲੰਧਰ (ਨੇੜੇ ਸੱਚਖੰਡ ਬੱਲਾਂ) ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਸੁਰਜੀਤ ਲਾਲ ਪਾਲ ਅਤੇ ਉਹਨਾਂ ਦੇ ਪਰਿਵਾਰ ਅਤੇ ਪਿੰਡ ਦੇ ਬੁੱਧੀਜੀਵੀਆਂ ਵੱਲੋਂ ਰਲਮਿਲ ਕੇ ਲਗਾਈ ਗਈ। ਠੰਢੇ ਮਿੱਠੇ ਜਲ ਦੇ ਨਾਲ ਸੰਗਤਾਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ। ਛਬੀਲ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਸ ਮੌਕੇ ‘ਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸੰਤ ਰਾਮਾਨੰਦ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਸੰਤ ਰਾਮਾਨੰਦ ਜੀ ਇੱਕ ਕ੍ਰਾਂਤੀਕਾਰੀ ਸੰਤ ਸਨ। ਜੋ ਦੇਸ਼ਾਂ -ਵਿਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਸਨ। ਆਸਟਰੀਆ ਦੀ ਰਾਜਧਾਨੀ ਵਿਆਨਾਂ ਵਿਖੇ ਸੰਤ ਨਿਰੰਜਨ ਦਾਸ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਅਤੇ ਸੰਤ ਰਾਮਾਨੰਦ ਜੀ ਸਤਿਗੁਰੂ ਰਵਿਦਾਸ ਗੁਰੂਘਰ ‘ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਸਨ ਤਾਂ ਮਾਨਵ ਵਿਰੋਧੀਆਂ ਨੇ ਉਹਨਾਂ ‘ਤੇ ਜਾਨਲੇਵਾ ਹਮਲਾ ਕੀਤਾ। ਸੰਤ ਰਾਮਾਨੰਦ ਜੀ ਨੂੰ ਸ਼ਹੀਦੀ ਦਾ ਜਾਮ ਪੀਣਾ ਪਿਆ। ਉਹ ਸਦਾ ਲਈ ਅਮਰ ਹੋ ਗਏ। ਸਗੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਅੱਗੇ ਨਾਲੋਂ ਕਈ ਗੁਣਾਂ ਵੱਧ ਗਿਆ। ਵਿਆਨਾ ਕਾਂਡ ਨਾਲ ਰਵਿਦਾਸੀਆ ਸਮਾਜ ਦੇ ਹਿਰਦੇ ਵਲੂੰਧਰੇ ਗਏ। ਉਹਨਾਂ ਆਪਣਾ 30 ਜਨਵਰੀ 2010 ਨੂੰ ਬਨਾਰਸ ਦੀ ਧਰਤੀ ‘ਤੇ ਨਵਾਂ ਗ੍ਰੰਥ, ਪੰਥ ਅਤੇ ਧਰਮ ਬਣਾ ਲਿਆ। ਜਿਸ ਤੋਂ ਅੱਜ ਲੱਖਾਂ ਲੋਕ ਸੇਧ ਲੈ ਕੇ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ। ਠੰਢੇ ਮਿੱਠੇ ਜਲ ਦੀ ਛਬੀਲ ਸ਼ਾਮ ਤੱਕ ਚੱਲਦੀ ਰਹੀ। ਜਿਸ ਨਾਲ ਡੇਰਾ ਬੱਲਾਂ ਨੂੰ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਨੂੰ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ । ਇਸ ਛਬੀਲ ਦੀ ਸੇਵਾ ਵਿੱਚ ਚਮਨ ਸਿੰਘ, ਬਾਬੂ ਬਖਸ਼ੀਸ਼ ਚੰਦਰ, ਜਗਦੀਸ਼ ਚੰਦਰ, ਸੁਰਜੀਤ ਲਾਲ ਪਾਲ, ਮਦਨ ਲਾਲ ਮਹਿਮੀ, ਸੁਰਿੰਦਰ ਸਿੰਘ ਪਾਲ, ਲੱਕੀ, ਪ੍ਰਿੰਸੀਪਲ ਪਰਮਜੀਤ ਜੱਸਲ , ਜਸਵਿੰਦਰ ਕੁਮਾਰ, ਸ਼ਾਮ ਲਾਲ, ਅਮਰੀਕ ਸਿੰਘ, ਸੋਨੂੰ , ਬੰਟੀ, ਜੋਨੀ , ਸੰਤੋਸ਼ ਕੁਮਾਰ ਪੰਚ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਿਲ ਸਨ ।
ਂ



