ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪ੍ਰਭਾਤ ਫੇਰੀਆਂ ਚ ਗਾਇਆ ਜਾਣ ਵਾਲਾ ਇਕ ਸ਼ਬਦ,ਸਾਡੇ ਵੀ ਗਾਇਆ ਜਾਂਦਾ, ਪਰ ਇਸ ਵਾਰ ਮੈਂ ਜੋ ਇਤਿਹਾਸ ਚ ਮਿਲਦਾ ਜਾਂ ਜੋ ਸਹੀ ਲੱਗਾ ਇਸਦੀ ਵਿਆਖਿਆ ਕੀਤੀ, ਜੋ ਕੀ ਤੁਹਾਡੇ ਸਾਹਮਣੇ ਰੱਖਣ ਲੱਗਾ, ਮੀਰਾ ਨੇ ਅਜਿਹਾ ਕਿਹੜਾ ਜਹਿਰ ਪਿਆਲਾ ਪੀਤਾ ਸੀ ਕੀ ਜਿਸ ਦਾ ਉਸਦੇ ਸ਼ਰੀਰ ਤੇ ਕੋਈ ਅਸਰ ਨਹੀਂ ਹੋਇਆ, ਜਦੋਂ ਪਤਾ ਹੈ ਕੀ ਮਨੁੱਖ “ਹਾਡ ਮਾਸ ਨਾੜੀ ਕਾ ਪਿੰਜਰ” ਹੈ ਫੇਰ ਇਸ ਤੇ ਸ਼ਰੀਰਕ ਕਸ਼ਟ ਆਉਣਾ ਸੁਭਾਵਕ ਹੈ, ਦੁਨੀਆ ਚ ਜਿਸ ਦਾ ਨਾਮ ਜਹਿਰ ਹੈ ਉਹ ਜਿਸ ਦੇ ਸ਼ਰੀਰ ਚ ਜਾਵੇਗੀ ਉਸਦਾ ਨੁਕਸਾਨ ਕਰੇਗੀ ਹੀ, ਜੇ ਅਸਲ ਚ ਜਹਿਰ ਹੋਵੇ। ਜੋ ਜਹਿਰ ਦਾ ਸੁਭਾਅ ਹੈ ਉਹ ਉਸ ਮੁਤਾਬਕ ਆਪਣਾ ਅਸਰ ਦਿਖਾਵੇਗੀ, ਜਿਸ ਦੇ ਅੰਦਰ ਜਾਵੇਗੀ ਉਸਨੂੰ ਖ਼ਤਮ ਹੀ ਕਰੇਗੀ, ਫੇਰ ਮੀਰਾਂ ਕਿਵੇਂ ਬਚ ਗਈ, ਆਓ ਜਾਣਦੇ ਹਾ….
ਮੀਰਾਂ ਬਾਈ ਜਿਸਦਾ ਕੀ ਜੀਵਨ ਪੂਰਾ ਦੁਖਾਂ ਭਰਿਆ ਸੀ, ਬਚਪਨ ਚ ਉਸਦੀ ਮਾਤਾ ਗੁਜਰ ਗਈ, ਜਦੋਂ ਜਵਾਨ ਹੋਈ ਤਾਂ ਉਸਦਾ ਪਿਤਾ ਗੁਜਰ ਗਿਆ, ਉਸਦਾ ਇਕ ਭਰਾ ਸੀ ਉਹ ਵੀ ਮਰ ਗਿਆ ਤੇ ਜਦੋਂ ਉਸਦਾ ਵਿਆਹ ਹੋਇਆ ਤਾਂ ਜਲਦੀ ਹੀ ਉਸਦਾ ਪਤੀ ਵੀ ਗੁਜਰ ਗਿਆ, ਇਸ ਤਰਾਂ ਉਸਦੀ ਲਗਭਗ ਸਾਰੀ ਜਿੰਦਗੀ ਦੁਖਾਂ ਭਰੀ ਹੀ ਸੀ ਤੇ ਉਹ ਦੁੱਖੀ ਹੋਈ ਸਭ ਕੁਛ ਛੱਡ ਕੇ ਰੱਬ ਦੀ ਭਗਤੀ ਚ ਲੱਗ ਗਈ, ਜਿਸ ਕਰ ਕੇ ਉਹ ਕ੍ਰਿਸ਼ਨ ਜੀ ਦੀ ਮੂਰਤੀ ਨਾਲ ਲੇ ਕੇ ਘੁੰਮਦੀ ਤੇ ਉਸਦੀ ਪੂਜਾ ਕਰਦੀ ਸੀ, ਪਰ ਮਨ ਨੂੰ ਤਸੱਲੀ ਨਹੀਂ ਸੀ, ਜੋ ਮਨ ਅੰਦਰ ਗਮ ਸੀ ਉਹ ਉਸੇ ਤਰਾਂ ਬਰਕਰਾਰ ਸੀ ਤਾਂ ਇਕ ਦਿਨ ਉਸਦੀ ਮੁਲਾਕਾਤ ਰਵਿਦਾਸ ਮਾਹਰਾਜ ਜੀ ਨਾਲ ਹੋਈ, ਉਸਨੇ ਰੋਜ ਰਵਿਦਾਸ ਮਹਾਰਾਜ ਜੀ ਦੀ ਸੰਗਤ ਕਰਨੀ ਤਾਂ ਮਾਹਰਾਜ ਜੀ ਨੇ ਸਮਝਾਉਣਾ ਕੀ ਮੀਰਾਂ ਇਹ ਇਨਸਾਨ “ਮਾਟੀ ਕਾ ਪੁੱਤਰਾ ਹੈ, ਤੇ ਮਾਇਆ ਪਿੱਛੇ ਲੱਗ ਕੇ ਆਪਣੇ ਅਸਲ ਮਨੋਰਥ ਨੂੰ ਭੁੱਲ ਚੁੱਕਾ ਹੈ, ਸੋ ਮਾਹਰਾਜ ਨੇ ਇਸ ਤਰਾਂ ਦੀਆਂ ਗੱਲਾਂ ਆਪਣੇ ਵਿਚਾਰਾਂ ਚ ਮੀਰਾਂ ਨੂੰ ਸਮਝਾਉਣੀਆਂ ਤੇ ਦੱਸਣੀਆਂ, ਜਿਸ ਨਾਲ ਮੀਰਾਂ ਨੂੰ ਬੜੀ ਸ਼ਾਂਤੀ ਮਿਲੀ, ਤੇ ਮੀਰਾਂ ਨੇ ਰੋਜ ਇਹੀ ਗੱਲਾਂ ਸੁਨਣ ਮਾਹਰਾਜ ਕੋਲ ਆਉਣਾ, ਪਰ ਮੀਰਾਂ ਅਖੌਤੀ ਉੱਚ ਜਾਤ ਦੀ ਹੋਣ ਕਰ ਕੇ ਉਸਦੇ ਘਰਾਣੇ ਨੂੰ ਮੀਰਾਂ ਦਾ ਇਕ ਅਖੌਤੀ ਨੀਚਲੀ ਜਾਤੀ ਵਾਲੇ ਕੋਲ ਜਾਣਾ ਬਿਲਕੁਲ ਵੀ ਚੰਗਾ ਨਾ ਲਗਦਾ, ਤੇ ਉਪਰੋ ਉਹਨਾਂ ਦਾ ਦਿਤਾ ਗਿਆਨ ਆਪਣੇ ਘਰ ਆ ਕੇ ਵੀ ਦੱਸਣਾ ਤਾਂ ਬਿਲਕੁਲ ਵੀ ਚੰਗਾ ਨਾ ਲੱਗਦਾ, ਪਰ ਰਵਿਦਾਸ ਮਾਹਰਾਜ ਉਸਦੇ ਅੰਦਰੋ ਵੀ ਇਹ ਜਾਤ ਪਾਤ ਵਾਲਾ ਵਾਇਰਸ ਬਾਹਰ ਕੱਢ ਚੁੱਕੇ ਸਨ ਇਸ ਕਰਕੇ ਮੀਰਾਂ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ, ਪਰ ਮੀਰਾਂ ਨੂੰ ਇਹਨਾਂ ਗੱਲਾਂ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪਈ,
ਇਸੇ ਤਰਾਂ ਮੀਰਾਂ ਨੂੰ ਅਸਲ ਚ ਜਹਿਰ ਪਿਆਲਾ ਇਹ ਸੀ ਕੀ ਜਦੋਂ ਮੀਰਾਂ ਸਤਿਗੁਰੂ ਰਵਿਦਾਸ ਮਾਹਰਾਜ ਕੋਲ ਉਹਨਾਂ ਦੇ ਬਚਨ ਸੁਨਣ ਜਾਂਦੀ ਸੀ, ਮੀਰਾਂ ਨੂੰ ਤਾਂ ਮੀਰਾਂ ਦੀ ਜਾਤ ਬਰਾਦਰੀ ਦੇ ਲੋਕ ਉਸਨੂੰ ਬਹੁਤ ਤਾਹਨੇ ਮੇਹਣੇ ਦਿੰਦੇ, ਉਸਨੂੰ ਮੰਨਦਾ ਚੰਗਾ ਬੋਲਦੇ, ਉਸਦੀ ਨਨਾਣ ਊਧਾ ਬਾਈ ਉਸਨੂੰ ਬੜੇ ਰਹਿਣੇ ਮੇਹਣੇ ਦਿੰਦੀ, ਉਸਨੂੰ ਪਰਿਵਾਰ ਚ ਸਭ ਦੇ ਸਾਹਮਣੇ ਬਹੁਤ ਜਲੀਲ ਕੀਤਾ ਜਾਂਦਾ ਰਿਹਾ, ਜਹਿਰ ਤੋਂ ਵੀ ਕੌੜੇ ਬੋਲ ਮੀਰਾਂ ਬਾਬਤ ਬੋਲੇ ਜਾਂਦੇ ਪਰ ਮੀਰਾਂ ਅਡੋਲ ਰਹੀ ਤੇ ਰਵਿਦਾਸ ਮਾਹਰਾਜ ਜੀ ਦਾ ਨਿਤ ਸੰਗ ਕਰਦੀ, ਰੋਜਾਨਾ ਜਾਂਦੀ ਰਹੀ। ਕਿਉਕਿ ਮਾਹਰਾਜ ਦੇ ਬਚਨਾ ਨੇ ਮੀਰਾਂ ਨੂੰ ਅੰਦਰੋ ਮਜਬੂਤ ਬਣਾ ਦਿਤਾ ਸੀ,
ਇਸ ਤਰਾਂ ਇਹ ਸੀ ਜਹਿਰ ਦੇ ਪਿਆਲੇ ਜੋ ਉਸਨੂੰ ਜਿਉਦੇ ਜੀਅ ਉਸਦੇ ਪਰਿਵਾਰ ਵਲੋਂ ਤੇ ਸਮਾਜ ਵਲੋਂ ਦਿਤੇ ਗਏ ਪਰ ਸਚੇ ਗੁਰੂ ਦੀ ਸੰਗਤ ਹੋਣ ਕਰਕੇ ਮੀਰਾਂ ਇਹ ਸਭ ਕੁਝ ਜਰ ਗਈ ਤੇ ਅੱਜ ਰਵਿਦਾਸ ਮਾਹਰਾਜ ਦੇ ਨਾਲ ਮੀਰਾਂ ਦਾ ਨਾਮ ਵੀ ਬੜੇ ਫਖਰ ਨਾਲ ਲਿਆ ਜਾਂਦਾ, ਕੀ ਮੀਰਾਂ ਬਾਈ ਅਸਲ ਚ ਮਹਾਰਾਜ ਦੀ ਭਗਤ ਸੀ ਉਹਨਾਂ ਦੀ ਦਾਸੀ ਸੀ,
ਤੇ ਇਹ ਜਹਿਰ ਪਿਆਲੇ ਅਸੀਂ ਵੀ ਪੀ ਸਕਦੇ ਹਾ, ਜੇ ਗੁਰੂ ਦੇ ਅਸਲ ਚ ਲੜ ਲੱਗੇ ਹੋਏ ਹਾਂ, ਸਾਨੂੰ ਵੀ ਪਰਿਵਾਰ ਚ ਰਹਿੰਦਿਆਂ, ਸਮਾਜ ਵਿੱਚ ਰਹਿੰਦਿਆਂ ਬਹੁਤ ਕੁਛ ਸੁਨਣ ਨੂੰ ਮਿਲਦਾ, ਬਹੁਤ ਕੌੜੇ ਸ਼ਬਦ ਵੀ ਬੋਲੇ ਜਾਂਦੇ ਪਰ ਜੇਕਰ ਅਸੀਂ ਪਰਿਵਾਰ ਦੀ ਏਕਤਾ ਨੂੰ ਬਚਾਉਣਾ ਤਾਂ ਸਾਨੂੰ ਬਹੁਤ ਕੁਛ ਸੁਣ ਕੇ ਅਣਸੁਣਿਆ ਕਰਨ ਦੀ ਆਦਤ ਪਾਉਣੀ ਪਵੇਗੀ, ਹਰ ਥਾਂ ਤੇ ਹਰੇਕ ਦਾ ਜਵਾਬ ਦੇਣਾ ਜਰੂਰੀ ਨਹੀਂ ਹੁੰਦਾ,
“ਜਿਥੇ ਬੋਲਣ ਹਾਰੀਏ ਉਥੇ ਚੰਗੀ ਚੁੱਪ”
ਸਮਾਜ ਵਿੱਚ ਰਹਿੰਦੇ, ਪਰਿਵਾਰ ਚ ਰਹਿੰਦੇ, ਪਿੰਡਾਂ ਸੱਥਾਂ ਚ ਰਹਿੰਦੇ ਬਹੁਤ ਕੁਸ਼ ਸੁਨਣ ਨੂੰ ਮਿਲਦਾ ਰਹਿਣਾ ਹਰੇਕ ਨਾਲ ਸਿੰਗ ਫਸਾਉਣੇ ਜਰੂਰੀ ਨਹੀਂ ਹੁੰਦੈ, ਅਗਲਾ ਕਹਿ ਗਿਆ ਚੁੱਪ ਕਰ ਕੇ ਸੁਣ ਕੇ ਪਰੇ ਹੋ ਜਾਓ, ਜੇ ਤਾਂ ਸੰਵਾਦ ਕਰਨ ਵਾਲਾ ਹੈ ਤਾਂ ਉਸ ਨਾਲ ਵਿਚਾਰ ਗੋਸ਼ਟੀ ਕਰੋ ਨਹੀਂ ਬਹੁਤੇ ਵਿਵਾਦ ਵਾਲੇ ਹੀ ਹੁੰਦੈ ਹਨ, ਉਥੇ ਅਪਣੀ igo ਨੂੰ ਪਾਸੇ ਰੱਖ ਕੇ ਜਹਿਰ ਪਿਆਲਾ ਪੀ ਕੇ ਪਰੇ ਹੋ ਜਾਓ, ਕਦਰਦਾਂਨ ਗਿਣੇ ਜਾਓਗੇ,
“ਗੁਰੂ ਨਾਨਕ ਸਾਬ ਕਹਿੰਦੇ”
“ਨਾਨਕ ਜਬ ਲਗ ਦੁਨੀਆਂ ਮੀਹ ਰਹੀਏ
ਕਿਛੁ ਸੁਣੀਏ ਕੁਛ ਕਹੀਏ”
ਪਹਿਲਾ ਸੁਣਨ ਨੂੰ ਕਿਹਾ ਸੁਣਨ ਦੀ ਆਦਤ ਪਾਓ, ਕਈ ਵਾਰ ਅਗਲੀ ਹੀ ਗੱਲ ਚ ਜਵਾਬ ਹੂੰਦਾ, ਭਾਵਨਾਵਾਂ ਤਕੜੀਆਂ ਰੱਖੋ ਹਰੇਕ ਦੀ ਗੱਲ ਤੇ ਉਬਾਲ ਨੀਂ ਖਾ ਜਾਣਾ ਹੁੰਦਾ, ਜਿਸਨੇ ਤੁਹਾਨੂੰ ਕੁਸ਼ ਕਿਹਾ ਪਤਾ ਨੀਂ ਅਗਲਾ ਪਿਛਿਓ ਕਿੰਨਾ ਤੰਗ ਹੋ ਕੇ ਆਇਆ, ਖੋਰੇ ਕਿਸੇ ਨਾਲ ਲੜ ਕੇ ਆਇਆ ਹੋਵੇ, ਉਸ ਤੇ ਤਰਸ ਕਰੋ ਤੇ ਆਪ ਮੀਰਾਂ ਵਾਂਗ ਜਹਿਰ ਪਿਆਲਾ ਪੀ ਕੇ ਸਤਿਗੁਰੂ ਰਵਿਦਾਸ ਮਾਹਰਾਜ ਦੇ ਸਚੇ ਸਪੂਤ ਹੋਣ ਦਾ ਅਹਿਸਾਸ ਕਰੋ,
ਭੁੱਲ ਚੁੱਕ ਦੀ ਖਿਮਾ, ਚੰਗੀ ਲੱਗੇ ਤਾਂ ਮੰਨ ਲੈਣਾ ਜੀ
“ਪਰਮਜੀਤ ਸਿੰਘ ਦੁਸਾਂਝ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj