ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਦਿਆਲਪੁਰ ਵਿਖੇ ਸਥਿਤ ਮਿੰਨੀ ਸੀ. ਐੱਚ. ਸੀ ਨੂੰ ਮਰੀਜ਼ਾਂ ਤੇ ਸਟਾਫ਼ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਐੱਨ. ਆਰ. ਆਈ ਹਰਮੇਸ਼ ਲਾਲ (ਇਟਲੀ) ਨੇ ਇੱਕ ਨਵਾਂ ਇਨਵਰਟਰ ਤੇ ਬੈਟਰੀ ਦਾਨ ਕੀਤੀ | ਇਸ ਮੌਕੇ ਡਾ. ਸੰਜੀਵ ਕੁਮਾਰ ਮੈਡੀਕਲ ਅਫਸਰ ਨੇ ਸਰਪੰਚ ਗੁਰਵਿੰਦਰ ਰਾਮ ਨੇ ਐੱਨ. ਆਰ. ਆਈ ਹਰਮੇਸ਼ ਲਾਲ (ਇਟਲੀ) ਦਾ ਧੰਨਵਾਦ ਕਰਦਿਆਂ ਉਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ | ਸਿ ਮੌਕੇ ਸਰਪੰਚ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਸਿਹਤ ਮੰਤਰੀ ਪੰਜਾਬ ਤੇ ਸਿਵਲ ਸਰਜਨ ਜਲੰਧਰ ਤੋਂ ਮੰਗੀ ਕੀਤੀ ਕਿ ਉਕਤ ਹਸਪਤਾਲ 24 ਘੰਟੇ ਖੁੱਲਾ ਰਹਿੰਦਾ ਹੈ | ਇਸ ਲਈ ਇਲਾਕਾ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਰਾਤ ਦੇ ਸਮੇਂ ਇੱਕ ਐਂਮਰਜੈਸੀ ਲਈ ਡਾਕਟਰ ਨੂੰ ਵੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਹਰਮੇਸ਼ ਲਾਲ (ਇਟਲੀ), ਕਸ਼ਮੀਰ ਸੁੰਮਨ ਪੰਚ, ਦਵਿੰਦਰ ਕੁਮਾਰ ਪੰਚ, ਸਤਪਾਲ ਸੁੰਮਨ, ਬਲਕਾਰ ਰਾਮ, ਬਲਿਹਾਰ ਸੁਲਤਾਨਪੁਰ ਆਦਿ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



