ਕਾਬੁਲ ਵਿਚ ਜਸ਼ਨੀ ਗੋਲੀਬਾਰੀ ਿਵੱਚ 17 ਹਲਾਕ

ਕਾਬੁਲ (ਸਮਾਜ ਵੀਕਲੀ):  ਅਫ਼ਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਪੰਜਸ਼ੀਰ ਪ੍ਰਾਂਤ ’ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਜ਼ਸਨੀ ਗੋਲੀਬਾਰੀ ਵਿਚ ਘੱਟੋ-ਘੱਟ 17 ਮੌਤਾਂ ਹੋ ਗਈਆਂ। ਪੰਜਸ਼ੀਰ ਆਖ਼ਰੀ ਪ੍ਰਾਂਤ ਸੀ ਜਿੱਥੇ ਹੁਣ ਤੱਕ ਤਾਲਿਬਾਨ ਵਿਰੋਧੀ ਇਸਲਾਮਿਕ ਗਰੁੱਪ ਕਾਬਜ਼ ਸੀ, ਜਿਸ ’ਤੇ ਹੁਣ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਧਰ, ਤਾਲਿਬਾਨ ਵਿਰੋਧੀਆਂ ਦੇ ਆਗੂ ਨੇ ਪ੍ਰਾਂਤ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਇਨਕਾਰ ਕੀਤਾ ਹੈ। ਸ਼ਮਸ਼ਾਦ ਨਿਊਜ਼ ਏਜੰਸੀ ਦਾ ਕਹਿਣਾ ਹੈ, ‘‘ਕਾਬੁਲ ਵਿਚ ਸ਼ੁੱਕਰਵਾਰ ਨੂੰ ਹੋਈ ਹਵਾਈ ਗੋਲੀਬਾਰੀ ਵਿਚ ਘੱਟੋ-ਘੱਟ 17 ਵਿਅਕਤੀ ਹਲਾਕ ਹੋ ਗਏ ਅਤੇ 41 ਜਣੇ ਜ਼ਖ਼ਮੀ ਹੋ ਗਏ।’’

ਜਲਾਲਾਬਾਦ ਦੀ ਰਾਜਧਾਨੀ ਵਿਚ ਸਥਿਤ ਇਕ ਖੇਤਰੀ ਹਸਪਤਾਲ ਦੇ ਤਰਜਮਾਨ ਗੁਲਜ਼ਦਾ ਸੈਂਗਰ ਨੇ ਕਿਹਾ ਕਿ ਰਾਜਧਾਨੀ ਦੇ ਪੂਰਬ ਵਿਚ ਪੈਂਦੇ ਨਾਂਗਰਹਾਰ ਪ੍ਰਾਂਤ ਵਿਚ ਜ਼ਸਨੀ ਗੋਲੀਬਾਰੀ ਵਿਚ ਘੱਟੋ-ਘੱਟ 14 ਲੋਕ ਜ਼ਖ਼ਮੀ ਹੋ ਗਏ ਸਨ।  ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਜਸ਼ਨੀ ਗੋਲੀਬਾਰੀ ਕਰਨ ਵਾਲਿਆਂ ਨੂੰ ਫਟਕਾਰ ਪਾਈ ਗਈ ਹੈ। ਉਸ ਨੇ ਟਵਿੱਟਰ ’ਤੇ ਕਿਹਾ, ‘‘ਬਿਨਾ ਮਤਲਬ ਤੋਂ ਹਵਾਈ ਫਾਇਰ ਕਰਨ ਦੀ ਬਜਾਏ ਰੱਬ ਦਾ ਸ਼ੁਕਰੀਆ ਅਦਾ ਕੀਤਾ ਜਾਵੇ ਕਿਉਂਕਿ ਗੋਲੀਆਂ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਬਿਨਾ ਲੋੜ ਤੋਂ ਗੋਲੀਬਾਰੀ ਨਾ ਕੀਤੀ ਜਾਵੇ।’’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨਿਸਤਾਨ ਵਿਚ ਸਾਂਝੀ ਸਰਕਾਰ ਬਣਨ ਦੀ ਆਸ: ਬਲਿੰਕਨ
Next articleਹਿੰਸਕ ਘਟਨਾਵਾਂ ਲਈ ਸਿਆਸੀ ਪਾਰਟੀਆਂ ਜ਼ਿੰਮੇਵਾਰ: ਰਾਜੇਵਾਲ