ਸੁਰਿੰਦਰ ਛਿੰਦਾ ਦਾ ਟਰੱਕ ਗੀਤ ਲੋਕਾਂ ਦੀ ਕਚਹਿਰੀ ਵਿਚ ਫਿਰ ਪਾ ਰਿਹੈ ਧਮਾਲ

ਚੰਡੀਗੜ੍ਹ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  (ਸਮਾਜ ਵੀਕਲੀ) : ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਪੁਰਾਣਾ ਗੀਤ ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ’ ਲੋਕਾਂ ਕਚਹਿਰੀ ਵਿਚ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਸੁਰਿੰਦਰ ਛਿੰਦਾ ਦਾ ਸਾਥ ਦਿੱਤਾ ਹੈ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਰਾਖੀ ਹੁੰਦਲ ਚੰਡੀਗੜ੍ਹ ਨੇ। ਇਸ ਗੀਤ ਦੀ ਨਵੀਂ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ’ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਚੰਡੀਗੜ੍ਹ ਵਿਖੇ ਗੀਤ ਨੂੰ ਰਿਲੀਜ਼ ਕਰਦੇ ਸਮੇਂ ਗੀਤਕਾਰ ਦੇਵ ਥਰੀਕਿਆਂ ਵਾਲਾ, ਗੀਤਕਾਰ ਭੱਟੀ ਭੜੀਵਾਲਾ ਤੋਂ ਇਲਾਵਾ ਸੰਗੀਤਕਾਰ ਲਾਲੀ ਧਾਲੀਵਾਲ, ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ, ਕੁਲਜੀਤ ਸਿੰਘ ਖਾਲਸਾ, ਵੀਡੀਓ ਡਾਇਰੈਕਟਰ ਬਾਬੀ ਬਾਜਵਾ ਵੀ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮਹਿੰਗਾਈ ਵਿਰੁੱਧ ਜੋਰਦਾਰ ਪ੍ਰਦਰਸ਼ਨ
Next articleਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ 21ਵੀਂ ਵਰ੍ਹੇਗੰਢ ਮੌਕੇ ਸੰਗਤਾਂ ਨੂੰ ਜੀ ਆਇਆਂ ਨੂੰ