(ਸਮਾਜ ਵੀਕਲੀ)-ਬਚਪਨ ਤੋਂ ਜਵਾਨੀ ਤੱਕ ਇਕੱਠੇ ਰਹੇ। ਫਿਰ ਜੱਟ ਸੀਰੀ ਦੀ ਸਾਂਝ ਪਈ, ਜੋ ਨਿਭਾਈ। ਅੱਗੜ ਪਿੱਛੜ ਵਿਆਹੇ ਗਏ। ਔਲਾਦ ਹੋਈ। ਇਕੱਠਿਆਂ ਨੂੰ ਪੜ੍ਹਨੇ ਪਾਇਆ।
ਮਜ਼ਦੂਰ ਦਾ ਬੱਚਾ ਪੜ੍ਹਨ ‘ਚ ਹੁਸ਼ਿਆਰ ਤੇ ਹਰੇਕ ਤਰੀਕੇ ਸਫ਼ਲ ਹੋਣਾ ਲੋਚਦਾ। ਬਾਪ ਦੀ ਸਲਾਹ ਨਾਲ ਘਰ ਦੇ ਨੇੜੇ ਬਣੇ ਸ਼ਰਾਬ ਦੇ ਅਹਾਤੇ ‘ਤੇ ਦੋ ਘੰਟੇ ਸ਼ਾਮ ਵੇਲੇ ਜੂਠੇ ਭਾਂਡੇ ਮਾਂਜ, ਮਿਲੀ ਤੁੱਛ ਜਿਹੀ ਰਾਸ਼ੀ ਨਾਲ ਆਪਣੀ ਪੜ੍ਹਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲੱਗਾ।
ਦੂਜੇ ਪਾਸੇ ਕਿਸਾਨ ਦਾ ਪੁੱਤ ਕੰਮਚੋਰ, ਸਿੱਖਿਆ ਤੋਂ ਅਣਜਾਨ, ਅਵੇਸਲਾ, ਬਾਪ ਦੀ ਸਹਿਮਤੀ ਤੇ ਜ਼ਮੀਨ ਦੀ ਹੈਂਕੜ ਕਰਕੇ ਹਰ ਰੋਜ਼ ਆਂਡੇ ਖਾਣ ਗਰੀਬ ਦੋਸਤ ਨਾਲ ਚਲਾ ਜਾਂਦਾ। ਉਥੇ ਕੌੜੇ ਪਾਣੀ ਪੀਣ ਵਾਲਿਆਂ ਵੱਲ ਦੇਖ ਆਦਤਾਂ ਤੇ ਸੋਚ ਬਦਲਣ ਲੱਗੀ। ਜਿਹਨਾਂ ਨੇ ਜਵਾਨੀ ‘ਚ ਆਪਣਾ ਰੰਗ ਦਿਖਾ ਦਿੱਤਾ।
ਮਿਹਨਤ ਤੇ ਕਿਰਤ ਨੇ ਹਿੰਮਤੀ ਅਤੇ ਲੋੜਵੰਦ ਬੱਚੇ ਨੂੰ ਚੰਗੀ ਸੋਝੀ ਬਖਸ਼ ਕੇ ਜ਼ਿੰਦਗੀ ਜਿਉਣ ਯੋਗ ਬਣਾ ਦਿੱਤਾ।
ਗੁਰਮੀਤ ਸਿੰਘ ਸਿੱਧੂ
ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ।
81465 93089
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly