HOME ਗੰਨੇ ਦੀ ਭਰੀ ਟਰਾਲੀ ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟੀ।

ਗੰਨੇ ਦੀ ਭਰੀ ਟਰਾਲੀ ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟੀ।

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਪਨਿਆਲੀ ਕੋਲ ਗੰਨੇ ਦੀ ਭਰੀ ਟਰਾਲੀ  ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਉਹ ਤਰੁੰਤ ਮੌਕੇ ਤੇ ਪਹੁੰਚ ਜਾ ਕੇ ਦੇਖਿਆ ਕਿ  ਸੋਨਾਲੀਕਾ ਟਰੈਕਟਰ ਨੰਬਰ ਪੀ ਬੀ07 ਬੀ ਜੀ3083 ਜਿਸ ਨੂੰ ਚਾਹਤ ਪੁੱਤਰ ਹਰਮੇਸ਼ ਲਾਲ ਵਾਸੀ ਐਮਾਂ ਚਾਹਲ ਥਾਣਾ ਕਾਠਗੜ੍ਹ ਚਲਾ ਰਿਹਾ ਸੀ ।ਉਹ ਬਲਾਚੌਰ ਤੋਂ ਰੋਪੜ੍ਹ ਸਾਈਡ ਜਾ ਰਿਹਾ ਸੀ। ਜਦੋਂ ਉਹ ਪਿੰਡ ਪਨਿਆਲੀ ਦੇ ਕੋਲ ਪਹੁੰਚਿਆਂ ਤਾਂ ਟ੍ਰੈਕਟਰ ਦਾ ਸੰਤੁਲਨ ਵਿਗੜਨ ਕਰਕੇ ਟ੍ਰੈਕਟਰ ਟਰਾਲੀ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ  ਦੇ ਵਿਚਕਾਰ ਪਲਟ ਗਿਆ ।ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ । ਮੌਕੇ ਤੇ ਹਾਈਡਰਾ ਕਰੇਨ ਮੰਗਵਾ ਕੇ ਲੋਕਾਂ ਦੀ ਮੱਦਦ ਨਾਲ ਟਰਾਲੀ ਨੂੰ ਇਕ ਸਾਈਡ ਕਰਵਾ ਕੇ ਦੂਜੀ ਟਰਾਲੀ ਵਿੱਚ ਗੰਨਾ ਲੋਡ ਕਰਵਾ ਕੇ ਆਵਾਜਾਈ ਨਿਰਵਿਘਨ ਚਾਲੂ ਕਰਵਾ ਦਿੱਤੀ ਅਤੇ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ‘ਤੇ ਇੱਕ-ਰੋਜ਼ਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ।
Next article*ਮੈਡੀਕਲ ਪ੍ਰੈਕਟੀਸ਼ਨਰਜ਼ “ਬਲਾਕ ਰਾਹੋਂ” ਨੇ 14 ਫ਼ਰਵਰੀ ਨੂੰ ਮਨਾਇਆ “ਬਲੈਕ ਡੇ”*