ਮਿੱਧਿਆ ਫੁੱਲ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਸਾਹਿਲ ਜਲਦੀ ਕਾਲਜ ਪਹੁੰਚ ਜਾਂਦਾ ਹੈ। ਅੱਜ ਸਾਹਿਲ ਨੇ ਸੀਲਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਸੀ, ਇਸ ਲਈ ਉਹ ਗੁਲਾਬ ਦਾ ਫੁੱਲ ਹੱਥ ਵਿੱਚ ਫੜ ਕੇ ਕਲਾਸ ਦੇ ਬਾਹਰ ਖੜ੍ਹ ਜਾਂਦਾ ਹੈ। ਜਦ ਸੀਲਾ ਕੋਲ ਆਉਂਦੀ ਹੈ ਤਾਂ ਸਾਹਿਲ ਉਸ ਨੂੰ ਗੁਲਾਬ ਦਾ ਫੁੱਲ ਫੜਉਂਦਾ ਹੈ।

ਪਰ ਸੀਲਾ ਫੁੱਲ ਫੜ ਕੇ ਫਰਸ਼ ਤੇ ਸੁੱਟ ਦਿੰਦੀ ਹੈ ਅਤੇ ਬੋਲੀ ,” ਤੇਰੇ ਵਰਗੇ ਵੀਹ ਫਿਰਦੇ ਹਨ, ਮੈਨੂੰ ਤੰਗ ਨਾ ਕਰਿਆ ਕਰ।

ਗੁਲਾਬ ਦਾ ਫੁੱਲ ਪੈਰਾਂ ਹੇਠਾ ਮਿੱਧਿਆ ਜਾਂਦਾ ਹੈ ਅਤੇ ਸਾਹਿਲ ਨੂੰ ਬਹੁਤ ਦੁੱਖ ਹੁੰਦਾ ਹੈ। ਉਹ ਉਦਾਸ ਹੋ ਕੇ ਚੁੱਪ-ਚਾਪ ਖੜ੍ਹ ਜਾਂਦਾ ਹੈ।

ਕੁਝ ਦੇਰ ਬਾਅਦ ਮੀਨਾ ੳਸ ਗੁਲਾਬ ਦੇ ਫੁੱਲ ਨੂੰ ਚੁੱਕ ਲੈਂਦੀ ਹੈ ਅਤੇ ਸਾਹਿਲ ਦੇ ਕੋਲ ਆ ਕੇ ਬੋਲੀ ,” ਸਾਹਿਲ ਮੈਂ ਤੈਨੂੰ ਕਈ ਸਾਲ ਤੋ ਪਿਆਰ ਕਰਦੀ ਹਾ, ਜੇਕਰ ਤੈਨੂੰ ਮੇਰੇ ਨਾਲ ਕੋਈ ਦਿੱਕਤ ਨਹੀਂ, ਤਾਂ ਮੈਨੂੰ ਤੇਰਾ ਇਹ ਫੁੱਲ ਕਬੂਲ ਹੈ।

  ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਪੰਜਾਬੀ ਦਾ ਪਹਿਲਾ ਪ੍ਰੋਫੈਸਰ’
Next articleਗ਼ਜ਼ਲ