ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਂ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੀ ਯਾਦ ਵਿੱਚ ਬਲਾਚੌਰ ਤੋਂ ਚੰਡੀਗੜ੍ਹ ਹਾਈਵੇ ਨੂੰ ਜਾਂਦੀ ਜਰਨੈਲੀ ਸੜਕ ਉੱਤੇ ਪਿੰਡ ਗਹੂੰਣ ਵਿਖੇ ਸਰਬੱਤ ਦਾ ਭਲਾ ਸੰਗਠਨ ਤੇ ਦੋਆਬ ਕਲੱਬ ਦੇ ਨੌਜਵਾਨਾਂ ਵਲੋਂ ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁੜ ਵਾਲੇ ਦੁੱਧ ਅਤੇ ਰਸਾ ਦਾ ਲੰਗਰ ਲਗਾਇਆ ਗਿਆ। ਇਸ ਸਮੇਂ ਸੂਬੇਦਾਰ ਫਤਿਹ ਸਿੰਘ, ਕੈਪਟਨ ਕੁਲਦੀਪ ਸਿੰਘ, ਸਰਪੰਚ ਜਸਵੰਤ ਸਿੰਘ, ਹਰਦੀਪ ਸਿੰਘ ਗਹੂੰਣ, ਮਾਸਟਰ ਰਣਵੀਰ ਸਿੰਘ, ਦਰਸ਼ਨ ਸਿੰਘ ਰਾਏ, ਮਹਿੰਦਰ ਸਿੰਘ ਦਿਆਲ, ਜਸਵੰਤ ਸਿੰਘ ਬਨਵੈਤ, ਨਰਿੰਦਰ ਸੰਘਾ ਹਲਵਾਈ ਅਤੇ ਹੋਰ ਵੀ ਬਹੁਤ ਸਾਰੇ ਨੌਜਵਾਨ ਸੇਵਾਦਾਰ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



