(ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਬਾਲ ਮਜ਼ਦੂਰੀ ਵਿਰੋਧੀ ਵਿਸ਼ਵ ਦਿਵਸ” ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਜੀਆਂ ਦੀਆਂ ਹਦਾਇਤਾਂ ਤਹਿਤ ਅਤੇ ਮਾਣਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਜਤਿੰਦਰ ਪਾਲ ਸਿੰਘ ਖੁਰਮੀ ਜੀਆਂ ਅਤੇ ਸਿਵਲ ਜੱਜ ( ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਡਾ. ਅਮਨਦੀਪ ਜੀਆਂ ਦੇ ਨਿਰਦੇਸ਼ਾਂ ਤਹਿਤ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪਿੰਡ ਉਸਮਾਨਪੁਰ, ਜਿਲ੍ਹਾ ਸਹੀਦ ਭਗਤ ਸਿੰਘ ਨਗਰ ਵਿੱਚ ਬਾਲ ਮਜ਼ਦੂਰੀ ਵਿਰੋਧੀ ਵਿਸ਼ਵ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ।ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲ ਜਸ਼ਨਦੀਪ ਅਤੇ ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪਰਦੇਸੀ, ਕਸ਼ਮੀਰ ਵੱਲੋਂ ਆਓ ਆਪਣੇ ਵਾਅਦਿਆਂ ‘ਤੇ ਅਮਲ ਕਰੀਏ: ਬਾਲ ਮਜ਼ਦੂਰੀ ਖਤਮ ਕਰੀਏ!”_ ਤਹਿਤ ਪਿੰਡ ਵਾਸੀਆਂ ਸੰਵਿਧਾਨਕ ਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ ਦੱਸਿਆ ਕਿ *ਬਾਲ ਮਜ਼ਦੂਰੀ (ਰੋਕਥਾਮ ਤੇ ਨਿਯਮਨ) ਸੋਧ ਐਕਟ 2016* ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕਿਸੇ ਵੀ ਕਿੱਤੇ ਵਿੱਚ ਕੰਮ ਕਰਵਾਉਣਾ ਕਾਨੂੰਨੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਬੱਚਾ ਮਜ਼ਦੂਰੀ ਕਰਦਾ ਦਿਖੇ ਤਾਂ ਤੁਰੰਤ *ਚਾਈਲਡ ਹੈਲਪਲਾਈਨ 1098* ‘ਤੇ ਸੂਚਿਤ ਕਰਨ।ਬੱਚਿਆਂ ਨੂੰ ਕਲਮ ਫੜਾਓ, ਕੰਮ ਨਹੀਂ। ਬਚਪਨ ਬਚਾਓ, ਭਵਿੱਖ ਬਣਾਓ।”*
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



