HOME ਮਾਣੂੰਕੇ ‘ਚ ਘਰ ਦੇ ਗੇਟ ‘ਤੇ ਫਾਇਰਿੰਗ ਕਰਨ ਵਾਲਿਆ ਖਿਲਾਫ ਮਾਮਲਾ ਦਰਜ

ਮਾਣੂੰਕੇ ‘ਚ ਘਰ ਦੇ ਗੇਟ ‘ਤੇ ਫਾਇਰਿੰਗ ਕਰਨ ਵਾਲਿਆ ਖਿਲਾਫ ਮਾਮਲਾ ਦਰਜ

19
ਰਾਏਕੋਟ,   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਮਾਣੂੰਕੇ ਦੇ ਪ੍ਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਘਰ ਤੇ ਅੰਨ੍ਹੇਵਾਹ ਫਾਇੰਰਿੰਗ ਕਰਨ ਵਾਲਿਆ ਤੇ ਹਠੂਰ ਪਲਿਸ ਨੇ ਚਾਰ ਨੌਜਵਾਨਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਣੂੰਕੇ ਵੱਲੋ ਦਿੱਤੇ ਬਿਆਨਾ ਦੇ ਅਧਾਰ ਤੇ ਥਾਣਾ ਹਠੂਰ ਵਿਖੇ ਗੁਰਮਨਜੋਤ ਸਿੰਘ ਉਰਫ ਤੂੜ ਪੁੱਤਰ ਮੋਹਣ ਸਿੰਘ ਵਾਸੀ ਚਕਰ,ਮਨਜਿੰਦਰ ਸਿੰਘ ਉਰਫ ਗੋਲਾ ਪੁੱਤਰ ਕਾਕਾ ਸਿੰਘ ਵਾਸੀ ਮਾਣੂੰਕੇ,ਸੁੰਦਰ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਮਾਣੂੰਕੇ,ਦਲਵੀਰ ਸਿੰਘ ਉਰਫ ਨੰਨੂ ਪੁੱਤਰ ਤੇਜਿੰਦਰ ਸਿੰਘ ਵਾਸੀ ਮਾਣੂੰਕੇ ਖਿਲਾਫ ਧਾਰਾ 125,3 (5) ਬੀ ਐਨ ਐਸ,25-54-59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 97 ਦਰਜ ਕਰ ਲਿਆ ਗਿਆ ਹੈ।ਉਨ੍ਹਾ ਦੱਸਿਆ ਕਿ ਇਨ੍ਹਾ ਚਾਰ ਦੋਸੀਆ ਵਿਚੋ ਦੋ ਦੋਸੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੇ ਦੋ ਦੋਸੀਆ ਖਿਲਾਫ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਮੌਕੇ
ਉਨ੍ਹਾ ਨਾਲ ਏ ਐਸ ਆਈ ਕੁਲਵੰਤ ਸਿੰਘ, ਏ ਐਸ ਆਈ ਸੁਲੱਖਣ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)*
Next articleਲੁਧਿਆਣਾ: ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਨੇ ਪੂਰੇ ਕੀਤੇ 25 ਸਾਲ