(ਸਮਾਜ ਵੀਕਲੀ)
1. ਕਦੇ ਵੀ ਅਣਜਾਣ ਨਦੀਆਂ , ਨਹਿਰਾਂ ਤੇ ਦਰਿਆਵਾਂ ਦੇ ਨਜਦੀਕ ਨਹਾਉਣਾ ਨਹੀਂ ਚਾਹੀਦਾ। ਜੇਕਰ ਮਜਬੂਰੀਵਸ ਨਹਾਉਣਾ ਹੀ ਪੈ ਜਾਵੇ ਤਾਂ ਉੱਥੇ ਚੁੱਪ – ਚਾਪ ਨਹਾ ਕੇ ਵਾਪਸ ਆ ਜਾਣਾ ਚਾਹੀਦਾ ਹੈ। ਚੀਕ – ਚਿਹਾੜਾ ਜਾਂ ਰੌਲਾ – ਰੱਪਾ ਨਹੀਂ ਪਾਣਾ ਚਾਹੀਦਾ ਤੇ ਨਾ ਹੀ ਜਲ ਸਰੋਤਾਂ ਨੂੰ ਦੂਸ਼ਿਤ ਕਰਨਾ ਚਾਹੀਦਾ।
2. ਜ਼ਿੰਦਗੀ ਦੇ ਵਿੱਚ ਆਪਣੀ ਕਮਾਈ ਦਾ ਕੁਝ ਹਿੱਸਾ ਕੱਢ ਕੇ ਜੀਵ – ਜੰਤੂਆਂ , ਪੰਛੀ – ਪਰਿੰਦਿਆਂ ਤੇ ਲੋਕਾਂ ਦੀ ਭਲਾਈ ਲਈ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਵੀ ਹਰ ਰੋਜ਼ ਕਰਨਾ ਚਾਹੀਦਾ ਹੈ। ਇਹ ਜਿੰਦਗੀ ਵਿੱਚ ਤੇ ਜ਼ਿੰਦਗੀ ਲਈ ਬਹੁਤ ਜਰੂਰੀ ਹੈ।
3. ਜ਼ਿੰਦਗੀ ਵਿੱਚ ਜਦੋਂ ਵੀ ਸਮਾਂ ਲੱਗੇ ਪਹਾੜਾਂ , ਦੂਰ – ਦਰਾਜ਼ ਥਾਵਾਂ ‘ਤੇ ਆਪਣੀ ਸਮਰੱਥਾ ਅਨੁਸਾਰ ਪੈਦਲ ਸਫ਼ਰ/ ਟ੍ਰੈਕਿੰਗ ਸਾਵਧਾਨੀਪੂਰਵਕ ਜਰੂਰ ਕਰਨੀ ਚਾਹੀਦੀ ਹੈ।
4. ਸਵੇਰ ਦੀ ਸੈਰ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਲਓ।
5. ਜੀਵਨ ਨੂੰ ਜਿੰਨਾ ਹੋ ਸਕੇ ਕੁਦਰਤੀ ਤੌਰ ‘ਤੇ ਜੀਓ ਅਤੇ ਝੂਠੇ ਦਿਖਾਵੇ ਤੋਂ ਬਿਨਾਂ ਜੀਓ।
6. ਬ੍ਰਹਮ ਮਹੂਰਤ ਸਮੇਂ ਸਵੇਰੇ ਜ਼ਰੂਰ ਉੱਠ ਜਾਣਾ ਚਾਹੀਦਾ ਹੈ ; ਇਹ ਸਾਡੀ ਸਫ਼ਲ ਜ਼ਿੰਦਗੀ ਦਾ ਰਾਜ਼ ਹੈ।
7. ਜਿੱਥੋਂ ਤੱਕ ਹੋ ਸਕੇ ਆਪਣੀ ਨੇਕ ਕਮਾਈ ਵਿੱਚੋਂ ਨੇਕ ਨੀਅਤ ਨਾਲ਼ ਭੁੱਖੇ ਨੂੰ ਭੋਜਨ ਖੁਆ ਕੇ , ਪਿਆਸੇ ਨੂੰ ਪਾਣੀ ਪਿਲ਼ਾ ਕੇ , ਕਿਸੇ ਮਰੀਜ਼ ਨੂੰ ਦਵਾਈ ਦੇ ਕੇ , ਕਿਸੇ ਦੁਖੀ ਦਾ ਦੁੱਖ ਘਟਾ ਕੇ ਅਤੇ ਪੰਛੀ – ਪਰਿੰਦਿਆਂ , ਜੀਵ – ਜੰਤੂਆਂ , ਕੀੜੇ – ਮਕੌੜਿਆਂ ਤੇ ਗਊ ਮਾਤਾ ਨੂੰ ਭੋਜਨ – ਪਾਣੀ ਦੇ ਕੇ ਉਨ੍ਹਾਂ ਦੀਆਂ ਦੁਆਵਾਂ / ਅਸੀਸਾਂ ਲੈਂਦੇ ਰਹਿਣਾ ਚਾਹੀਦਾ ਹੈ।
8. ਖਾਣ ਵਾਲ਼ੀ ਕੋਈ ਵੀ ਵਸਤੂ ਅਖਬਾਰ ਵਿੱਚ ਨਹੀਂ ਰੱਖਣੀ ਚਾਹੀਦੀ ; ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੈ।
9. ਜ਼ਿੰਦਗੀ ਵਿੱਚ ਹਰ ਮੁਕਾਮ ‘ਤੇ ਅਖਬਾਰਾਂ ਤੇ ਚੰਗੀਆਂ ਪੁਸਤਕਾਂ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ ਹੈ। ਕਦੇ ਵੀ ਇਨ੍ਹਾਂ ਦਾ ਸਾਥ ਨਾ ਛੱਡਣਾ।
10. ਮਨ ਦੇ ਸਕੂਨ ਲਈ ਮਨਪਸੰਦ ਭਜਨ , ਪਾਠ ਜਾਂ ਮਧੁਰ ਸੰਗੀਤ ਜ਼ਰੂਰ ਸੁਣਨਾ ਚਾਹੀਦਾ ਹੈ।
11. ਦੁਨੀਆਂ ਦੀਆਂ ਵਸਤੂਆਂ ਅਤੇ ਭੌਤਿਕ ਸੁੱਖ – ਸਾਧਨਾਂ ਨੂੰ ਕਦੇ ਵੀ ਆਪਣਾ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਇਹਨਾਂ ਵਿੱਚ ਗਲਤਾਨ ਹੋਣਾ ਚਾਹੀਦਾ ਹੈ। ਮਨੁੱਖਾ ਜੀਵਨ ਦਾ ਉਦੇਸ਼ ਕੇਵਲ ਭੌਤਿਕ ਸੁੱਖਾਂ ਦਾ ਲੁਤਫ਼ ਲੈਣਾ ਨਹੀਂ ਹੈ।
12. ਤੁਸੀਂ ਖੁਸ਼ਕਿਸਮਤ ਹੋਵੇਗੇ ਜੇਕਰ ਤੁਸੀਂ ਕੁਦਰਤੀ ਤੌਰ ‘ਤੇ ਪੰਛੀ – ਪਰਿੰਦਿਆਂ ਦੀਆਂ ਮਧੁਰ ਆਵਾਜ਼ਾਂ ਸੁਣਦੇ ਹੋ।
13. ਧਰਤੀ ਮਾਤਾ ਨੂੰ ਹਰਾ – ਭਰਾ ਬਣਾਉਣ ਲਈ ਆਪਣੇ ਪੱਧਰ ‘ਤੇ ਜ਼ਰੂਰ ਕੁਝ ਨਾ ਕੁਝ ਚੰਗੇ ਉਪਰਾਲੇ ਕਰਦੇ ਰਹੋ।
14. ਆਪਣੇ ਦੇਸ਼ ਲਈ ਹਮੇਸ਼ਾ ਚੰਗਾ ਸੋਚੋ ਤੇ ਚੰਗਾ ਕਰੋ।
15. ਜ਼ਿੰਦਗੀ ‘ਚ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ )
ਸ੍ਰੀ ਅਨੰਦਪੁਰ ਸਾਹਿਬ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



