ਅਧਿਆਪਕ ਦਵਿੰਦਰ ਸ਼ਰਮਾ ਦੁਆਰਾ ਬਣਾਏ ਨਕਸ਼ੇ ਬਣੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ

ਅਧਿਆਪਕ ਦਵਿੰਦਰ ਸ਼ਰਮਾ

ਕਰੋਨਾ ਕਾਲ ਦੌਰਾਨ ਵੀ ਆਨਲਾਈਨ ਜਮਾਤਾਂ ਵਿੱਚ ਰੰਗਦਾਰ ਨਕਸ਼ਿਆਂ ਨੇ ਨਿਭਾਈ ਅਹਿਮ ਭੂਮਿਕਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਸਿੱਖਿਆ ਵਿਭਾਗ ਪੰਜਾਬ ਦੁਆਰਾ ਚਲਾਏ ਜਾ ਰਹੇ ਪੜ੍ਹੋ ਪੰਜਾਬ ਪ੍ਰਾਜੈਕਟ ਤਹਿਤ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਮੈਟਰ ਸਮਾਜਿਕ ਵਿਗਿਆਨ ਤੇ ਅੰਗਰੇਜ਼ੀ ਸ੍ਰੀ ਦਵਿੰਦਰ ਸ਼ਰਮਾ ਵੱਲੋਂ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਸਮਾਜਿਕ ਵਿਗਿਆਨ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ ।

ਸ੍ਰੀ ਦਵਿੰਦਰ ਸ਼ਰਮਾ ਜੋ ਸਿੱਖਿਆ ਵਿਭਾਗ ਵਿਚ ਬਤੌਰ ਐੱਸ ਐੱਸ ਮਾਸਟਰ ਆਪਣੀ ਸੇਵਾ ਨਿਭਾਅ ਰਹੇ ਹਨ ਤੇ ਇਸ ਸਮੇਂ ਪੜ੍ਹੋ ਪੰਜਾਬ ਪ੍ਰਾਜੈਕਟ ਤਹਿਤ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਲਈ ਬਤੌਰ ਜ਼ਿਲ੍ਹਾ ਮੈਟਰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਵੱਲੋਂ ਸਮਾਜਿਕ ਵਿਗਿਆਨ ਨੂੰ ਵਿਦਿਆਰਥੀਆਂ ਲਈ ਰੌਚਕ ਵਿਸ਼ਾ ਬਣਾਉਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਦਿਆਂ ਹੋਇਆ ਛੇਵੀਂ ,ਅੱਠਵੀਂ , ਨੌਵੀਂ ਤੇ ਦਸਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੇ ਵਿਦਿਆਰਥੀਆਂ ਲਈ ਭੂਗੋਲਿਕ ਜਾਣਕਾਰੀ ਨੂੰ ਮਨੋਰੰਜਕ ਬਣਾਉਣ ਲਈ ਵਿਸ਼ੇਸ਼ ਨਕਸ਼ੇ ਤਿਆਰ ਕੀਤੇ ਗਏ ਹਨ ।

ਜੋ ਕਿ ਪੰਜਾਬ ਦੇ ਸਾਰੇ ਸਕੂਲਾਂ ਲਈ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਦਵਿੰਦਰ ਸ਼ਰਮਾ ਜ਼ਿਲ੍ਹਾ ਮੈਂਟਰ ਨੇ ਦੱਸਿਆ ਕਿ ਜਦੋਂ ਤੋਂ ਉਹ ਅਧਿਆਪਨ ਸੇਵਾ ਵਿੱਚ ਆਏ ਹਨ । ਉਨ੍ਹਾਂ ਦਾ ਇੱਕ ਸੁਪਨਾ ਸੀ ਕਿ ਵਿਦਿਆਰਥੀ ਸਮਾਜਿਕ ਵਿਗਿਆਨ ਨੂੰ ਬਾਕੀ ਵਿਸ਼ਿਆਂ ਦੀ ਤਰ੍ਹਾਂ ਰੌਚਕ ਤੇ ਮਨੋਰੰਜਕ ਵਿਸ਼ੇ ਦੇ ਤੌਰ ਤੇ ਲੈਣ । ਇਸੇ ਮੰਤਵ ਨੂੰ ਪੂਰਾ ਕਰਨ ਲਈ ਜਦੋਂ ਉਨ੍ਹਾਂ ਨੂੰ ਪੰਜਾਬ ਦੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਮਾਜਿਕ ਵਿਗਿਆਨ ਦੇ ਜ਼ਿਲ੍ਹਾ ਮੈਂਟਰ ਨਿਯੁਕਤ ਕੀਤਾ ਗਿਆ ਤਾਂ ਉਨ੍ਹਾਂ ਨੂੰ ਇਹ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ ।

ਇਸੇ ਤਹਿਤ ਹੀ ਉਨ੍ਹਾਂ ਨੇ ਬਹੁਤ ਹੀ ਜਾਣਕਾਰੀ ਭਰਪੂਰ ਤੇ ਰੌਚਕ ਰੰਗਦਾਰ ਤੇ ਆਕਰਸ਼ਿਤ ਨਕਸ਼ੇ ਜੋ ਵਿਦਿਆਰਥੀਆਂ ਲਈ ਆਪ ਖ਼ੁਦ ਆਪਣੇ ਹੱਥੀਂ ਤਿਆਰ ਕੀਤੇ। ਜਿਹਨ੍ਹਾਂ ਨੂੰ ਵਿਭਾਗ ਦੁਆਰਾ ਸਮਾਜਿਕ ਵਿਗਿਆਨ ਦੀਆਂ ਵਰਕ-ਬੁਕਸ ਪੰਜਾਬੀ ਅਤੇ ਅੰਗਰੇਜੀ ਦੋਵਾਂ ਮਾਧਿਅਮ ਵਿੱਚ ਐੱਸ ਸੀ ਈ ਆਰ ਟੀ ਵੱਲੋਂ ਤਿਆਰ ਕਰਵਾਕੇ ਪੰਜਾਬ ਭਰ ਦੇ ਸਕੂਲਾਂ ਵਿੱਚ ਭੇਜਿਆ ਗਿਆ। ਉਹਨਾਂ ਨੇ ਦੱਸਿਆ ਕਿ ਇਹਨਾਂ ਵਰਕ ਬੁਕਸ ਦੀ ਖੂਬੀ ਇਹ ਹੈ ਕਿ ਇਹਨਾਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੈ (ਨੈਸ) ਨਾਲ ਸਬੰਧਤ ਪ੍ਰਸ਼ਨ ਵੀ ਹਨ ਅਤੇ ਸਭ ਤੋਂ ਵੱਡੀ ਗੱਲ ਬੱਚਿਆਂ ਨੂੰ ਰੰਗਦਾਰ ਨਕਸ਼ੇ ਬਣਾਕੇ ਲਗਾਏ ਗਏ ਹਨ ।

ਜੋ ਬੱਚਿਆਂ ਨੂੰ ਜਿੱਥੇ ਵਿਸ਼ੇ ਨੂੰ ਆਕਰਸ਼ਿਤ ਬਣਾਉਣ ਵਿੱਚ ਮਦਦ ਕਰਦੇ ਹਨ ।ਉਥੇ ਸਮਾਜਿਕ ਵਿਗਿਆਨ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਨੂੰ ਹੋਰ ਵਧਾਉਂਦੇ ਹਨ। ਉਹਨਾਂ ਕਿਹਾ ਇਹ ਵਰਕ ਬੁੱਕ ਨੈਸ ਦੇ ਚੰਗੇ ਨਤੀਜੇ ਲਿਆਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੀਆਂ।ਸ੍ਰੀ ਦਵਿੰਦਰ ਸ਼ਰਮਾ ਨੇ ਕਿਹਾ ਕਿ ਇਹਨਾਂ ਆਕਰਸ਼ਿਤ ਨਕਸ਼ਿਆਂ ਸੰਬੰਧੀ ਵਿਦਿਆਰਥੀਆਂ ਵੱਲੋਂ ਕਰੋਨਾ ਕਾਲ ਦੌਰਾਨ ਖੇਤਰੀ ਚੈਨਲ ਡੀ ਡੀ ਪੰਜਾਬੀ ਰਾਹੀਂ ਵੀ ਸਮਾਜਿਕ ਵਿਗਿਆਨ ਵਿਸ਼ੇ ਪ੍ਰਤੀ ਚੱਲੀਆਂ ਆਨ ਲਾਈਨ ਜਮਾਤਾਂ ਵਿੱਚ ਕਾਫੀ ਰੁਚੀ ਦਿਖਾਈ ਗਈ ਹੈ। ਉਹਨਾਂ ਕਿਹਾ ਕਿ ਇਸ ਸਮੇਂ ਵੀ ਪੰਜਾਬ ਸਾਰੇ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਇਹਨਾਂ ਵਰਕ ਬੁੱਕ ਰਾਹੀਂ ਪੂਰੀ ਭਗੋਲਿਕ ਜਾਣਕਾਰੀ ਹਾਸਿਲ ਕਰ ਰਹੇ ਹਨ, ਜੋ ਉਹਨਾਂ ਲਈ ਕਿਸੇ ਸਨਮਾਨ ਤੋਂ ਘੱਟ ਨਹੀਂ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਸ਼ਨਲ ਐਵਾਰਡੀ ਜਸਵਿੰਦਰ ਸਿੰਘ ਔਲਖ ਦੀ ਜਬਰੀ ਬਦਲੀ ਅਤਿ ਨਿੰਦਣਯੋਗ- ਝੰਡ , ਧੰਜੂ
Next articleਨਵੰਬਰ ਵਿਚ ਐਨਡੀਏ ਪ੍ਰੀਖਿਆ ਦੇ ਸਕਣਗੀਆਂ ਔਰਤਾਂ