* ਕੌਣ ਰੋਕੇਗਾ?
— ਟ੍ਰੈਫਿਕ ਜਾਮ ਦੀ ਬਣ ਰਹੇ ਹਨ ਵਜ੍ਹਾ
— ਗਲੀ ਛਾਪ ਪ੍ਰਧਾਨ ਕਰਦੇ ਨੇ ਗੁਸਤਾਖ਼ੀ
ਜਲੰਧਰ (ਸਮਾਜ ਵੀਕਲੀ) : ਜਲੰਧਰ ਵਿਚ ਮਦਨ ਫਲੋਰ ਮਿੱਲ ਤੋਂ ਥੋੜ੍ਹੀ ਅਗਾਂਹ ਜਾਈਏ ਤਾਂ ਮੋਟਰ ਮਕੈਨੀਕਾਂ ਦੇ ਅੱਡੇ ਦਿਸਣ ਲੱਗਦੇ ਹਨ। ਬਹੁਤੀ ਵਾਰ ਇਹ ਮੋਟਰ ਮਕੈਨਿਕ ਸਰਕਾਰੀ ਕਾਨੂੰਨਾਂ ਨੂੰ ਹੱਥਾਂ ਵਿਚ ਲੈ ਕੇ ਸਰਕਾਰੀ ਸੜਕਾਂ ਉੱਤੇ ਨਾਜਾਇਜ਼ ਕਬਜ਼ੇ ਕਰ ਕੇ ਬੈਠ ਜਾਂਦੇ ਹਨ। ਇਨ੍ਹਾਂ ਮਸਤਾਨੇ ਮੋਟਰ ਮਿਸਤਰੀਆਂ ਦੇ ਅੱਡੇ ਲਾਗੇ ਲੱਖਾਂ ਦੀ ਗਿਣਤੀ ਵਿਚ ਛਪਣ ਵਾਲੀਆਂ ਅਖਬਾਰਾਂ ਦੇ ਮੁੱਖ ਕਾਰਪੋਰੇਟ ਦਫਤਰ ਹੋਣ ਦੇ ਬਾਵਜੂਦ ਕਿਸੇ ਮੋਟਰ ਮਕੈਨਿਕ ਨੂੰ ਸੰਗ ਸ਼ਰਮ ਨਹੀਂ ਹੈ।
ਇਸੇ ਤਰ੍ਹਾਂ ਥੋੜ੍ਹੀ ਜਿਹੀ ਹੋਰ ਅਗਾਂਹ ਜਾਈਏ ਤਾਂ ਮਸ਼ਹੂਰ ਅਲਾਸਕਾ ਚੌਕ ਆ ਜਾਂਦਾ ਹੈ, ਇਸ ਤੋਂ ਅੱਗੇ ਲਾਡੋਵਾਲੀ ਰੋਡ ਜਲੰਧਰ ਉੱਤੇ ਕਾਰ ਮਕੈਨੀਕਾਂ, ਕਾਰਾਂ ਮੋਡੀਫਾਈ ਕਰਨ ਵਾਲੇ ਕਾਰੀਗਰਾਂ ਤੇ ਕਾਰਾਂ ਵੇਚਣ ਵਾਲਿਆਂ ਦੇ ਅੱਡੇ ਨਜ਼ਰੀਂ ਪੈਂਦੇ ਹਨ। ਇਹ ਕਾਰ ਵੇਚਕ ਸਰਕਾਰੀ ਸੜਕ ਉੱਤੇ ਖਸਤਾਹਾਲ ਖਟਾਰਾ ਕਾਰਾਂ ਖੜੀਆਂ ਕਰ ਕੇ ਰੱਖਦੇ ਹਨ, ਨਤੀਜੇ ਵਜੋਂ ਸਾਰਾ ਦਿਨ ਟ੍ਰੈਫਿਕ ਜਾਮ ਲੱਗਦਾ ਰਹਿੰਦਾ ਹੈ ਤੇ ਲੋਕ ਲੜ ਲੜ ਮਰਦੇ ਰਹਿੰਦੇ ਹਨ। ਸਿਤਮ ਇਹ ਹੈ ਕਿ ਜਦੋਂ ਇਨ੍ਹਾਂ ਵਿਗੜੇ ਤਿਗੜੇ ਕਾਰ ਮਕੈਨੀਕਾਂ ਵੱਲੋੰ ਸੜਕ ਘੇਰਨ ਸਬੰਧੀ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਨਪੜ੍ਹ ਵਪਾਰੀ, ਕਾਰਖਾਨੇਦਾਰ ਤੇ ਗਲੀ-ਛਾਪ ਪ੍ਰਧਾਨ ਹਮਾਇਤ ਉੱਤੇ ਆ ਜਾਂਦੇ ਹਨ ਤੇ ਪ੍ਰੈੱਸ ਫੋਟੋਗ੍ਰਾਫਰਾਂ ਦੇ ਹੱਥੋਂ ਇਹ ਅਨਪੜ੍ਹ ਗੁੰਡੇ ਕੈਮਰੇ ਤੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ ਕਰਦੇ ਹਨ।
ਜਲੰਧਰ ਭਲਾਈ ਕੌਂਸਲ ਸਰੂਪਨਗਰ ਰਾਓਵਾਲੀ ਨੇ ਇਸ ਮਾਫੀਆ ਵੱਲੋੰ ਘੇਰੀ ਸਰਕਾਰੀ ਸੜਕ ਖਾਲੀ ਕਰਵਾਏ ਜਾਣ ਦੀ ਮੰਗ ਕੀਤੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly