|| ਮਹਾਂ- ਪ੍ਰਿਨਿਰਵਾਣ ਦਿਵਸ ||

(ਸਮਾਜ ਵੀਕਲੀ)

ਮਹਾਂ- ਪ੍ਰਿਨਿਰਵਾਣ ਦਿਵਸ

ਬਾਬਾ ਸਾਹਿਬ ਜੀ, ਭੀਮਾਬਾਈ ਸਕਪਾਲ ਤੇ ਰਾਮ ਜੀ ਦੇ ਜਾਏ।
14 ਅਪ੍ਰੈਲ, 1891 ਨੂੰ ਮਹੂ ਛਾਉਣੀ ਵਿਖੇ ਸੀ ਆ ਰੁਸ਼ਨਾਏ।

ਇੰਗਲੈਂਡ, ਅਮਰੀਕਾ ਤੋਂ ਵਿੱਦਿਆ ਜਦ ਪ੍ਰਾਪਤ ਕਰਕੇ ਆਏ।
ਡਾ:ਭੀਮ ਰਾਓ ਅੰਬੇਡਕਰ ਬਣ ਇੱਕ ਮਹਾਨ ਵਿਦਵਾਨ ਆਏ।

ਮੂਲਨਿਵਾਸੀਆਂ ਦੇ ਕਲਿਆਣ ਲਈ ਬਣ ਮਸੀਹਾ ਸੀ ਆਏ।
ਜਦ ਆਪ ਖੁੱਦ ਭਾਰਤੀ ਸਵਿੰਧਾਨ ਦੇ ਰਚੇਤਾ ਬਣ ਸੀ ਆਏ।

ਮੂਲਨਿਵਾਸੀਆਂ ਨੂੰ ਵੋਟ ਪਾਉਣ ਤੇ ਸਮਾਨਤਾ ਦੇ ਹੱਕ ਦਿਲਵਾਏ।
ਮਨੂੰਵਾਦੀ ਸੋਚ ਤੋਂ ਮੁੱਕਤ ਕਰਵਾ, ਮੂਲਨਿਵਾਸੀ ਸਹੀ ਰਾਹ ਪਾਏ।

ਆਪਣੇ ਪੁੱਤਰਾਂ ਦਾ ਅੰਤਿਮ-ਸੰਸਕਾਰ ਵੀ ਖੁੱਦ ਨਾ ਕਰ ਪਾਏ।
ਕਿਉਂ ਜੋ ਬਾਬਾ ਸਾਹਿਬ ਨੇ ਆਪਣੇ ਸਾਹ ਸਮਾਜ ਦੇ ਲੇਖੇ ਲਾਏ।

6 ਦਸੰਬਰ,1956 ਨੂੰ ਆਪ ਖੁੱਦ ਵੀ ਪੰਜ ਤੱਤਾਂ ਚ ਜਾ ਸਮਾਏ।
ਇਹ ਪਵਿੱਤਰ ਦਿਵਸ ਹੀ ਮਹਾਂ- ਪ੍ਰਿਨਿਰਵਾਣ ਦਿਵਸ ਕਹਿਲਾਏ।

ਪੂਰਾ ਵਿਸ਼ਵ ਇਸ ਦਿਵਸ ਮੌਕੇ ਬਾਬਾ ਸਾਹਿਬ ਨੂੰ ਸੀਸ ਝੁਕਾਏ।
ਸੂਦ ਵਿਰਕ ,ਬਾਬਾ ਸਾਹਿਬ ਜੀ ਦਾ ਸੁਨੇਹਾ ਸਭ ਤੱਕ ਪਹੁੰਚਾਏ।

ਮਹਿੰਦਰ ਸੂਦ (ਵਿਰਕ)

 

ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381

Previous articleਮੁੱਖ ਮੰਤਰੀ ਭਗਵੰਤ ਮਾਨ ਦੇ ਘਿਰਾਓ ਲਈ ਸੈਂਕੜਿਆਂ ਦੀ ਤਾਦਾਦ ਵਿੱਚ ਜੱਥਾ ਰਵਾਨਾ
Next articleਕਾਲੀਏ ਛੇ ਦਸੰਬਰੇ