ਕਾਲੀਏ ਛੇ ਦਸੰਬਰੇ

(ਸਮਾਜ ਵੀਕਲੀ)

ਕਾਲੀਏ ਛੇ ਦਸੰਬਰੇ

ਭੀਮ ਜਿਹੇ ਮੁੜ ਜੰਮਣੇ ਨਹੀਂਓ ਸੂਰਮੇ ਮਰਦ ਦਲੇਰ
ਕਾਲੀਏ ਛੇ ਦਸੰਬਰੇ ਤੈਂ ਲੁੱਟ ਚਾਨਣ ਪਾਇਆ ਨ੍ਹੇਰ

ਕਈ ਯੁੱਗਾਂ ਦੀ ਤੜਪ ਦੇ ਮਗਰੋਂ ਕੌਮ ਨੂੰ ਮਿਲੇ ਮਸੀਹਾ
ਜਦੋਂ ਮਸੀਹਾ ਸਾਥੀ ਬਣ ਜਾਏ ਪੱਕੀਆਂ ਹੋ ਜਾਣ ਲੀਹਾਂ
ਹੱਕ ਹਕੂਕ ਸੁਰੱਖਿਅਤ ਰਹਿੰਦੇ ਤੰਦ ਨਾ ਟੁੱਟਦੇ ਫੇਰ
ਕਾਲੀਏ ਛੇ ਦਸੰਬਰੇ………

ਲਿਖ ਸੰਵਿਧਾਨ ਦੀ ਚਾਬੀ ਦੇ ਗਏ ਸਿਫਤਾਂ ਦੀ ਗੱਲ ਕਿਹੜੀ
ਦਿੱਤੀ ਮੇਟ ਲਕੀਰ ਰਹਿਬਰ ਨੇ ਖਿੱਚੀ ਦੁਸ਼ਮਣਾਂ ਜਿਹੜੀ
ਵੈਰੀ ਦੀ ਰਣਨੀਤੀ ਕਰ ਗਏ ਨਾਲ ਕਲਮ ਦੇ ਢੇਰ
ਕਾਲੀਏ ਛੇ ਦਸੰਬਰੇ………

ਰੀਸਾਂ ਕਰ ਲਓ ਕਿਹੜਾ ਉੱਚੀਆਂ ਪੱਦਵੀਆਂ ਬਾਬਾ ਪਾਈਆਂ
ਵਿਦਵਾਨਾਂ ਵਿੱਚ ਸਰਬ ਉੱਚ ਸੀ ਕੀਤੀਆਂ ਖੂਬ ਪੜ੍ਹਾਈਆਂ
ਐਜੂਕੇਸ਼ਨ ਨਾਲ ਦਹਾੜਾਂ ਪਾ ਗਿਆ ਬੱਬਰ ਸ਼ੇਰ
ਕਾਲੀਏ ਛੇ ਦਸੰਬਰੇ………

“ਚੁੰਬਰਾ” ਨਤਮਸਤਕ ਅੱਜ ਹੋਵੇ ਕੌਮ ਦਾ ਬੱਚਾ ਬੱਚਾ
ਭੀਮ ਮਸੀਹਾ ਮਾਨਵਤਾ ਦਾ ਹੈ ਸੀ ਰਹਿਬਰ ਸੱਚਾ
ਕਾਫਲਾ ਮੰਜਿਲ ਤੇ ਪਹੁੰਚਾਈਏ ਤੋੜ ਚਾਲਾਂ ਦਾ ਘੇਰ
ਕਾਲੀਏ ਛੇ ਦਸੰਬਰੇ………

     ਕੁਲਦੀਪ ਚੁੰਬਰ

 

‌ਵਲੋਂ – ਕੁਲਦੀਪ ਚੁੰਬਰ
604-902-3237

Previous article|| ਮਹਾਂ- ਪ੍ਰਿਨਿਰਵਾਣ ਦਿਵਸ ||
Next articleਲੋਕ ਗਾਇਕ ਹਰਿੰਦਰ ਸੰਧੂ ਨੇ “ਬਾਬਾ ਨਾਨਕ” ਟਰੈਕ ਨਾਲ ਲਗਵਾਈ ਹਾਜ਼ਰੀ