HOME ਮਾਛੀਵਾੜਾ ਬਲਾਕ ਕਾਂਗਰਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ

ਮਾਛੀਵਾੜਾ ਬਲਾਕ ਕਾਂਗਰਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ

3
ਆਉਣ ਵਾਲੀ ਹਰ ਚੋਣ ਜਿੱਤਣ ਲਈ ਕਾਂਗਰਸ ਤਿਆਰ- ਪਰਵਿੰਦਰ ਤਿਵਾੜੀ 
ਮਾਛੀਵਾੜਾ ਸਾਹਿਬ    (ਸਮਾਜ ਵੀਕਲੀ)    ਬਲਬੀਰ ਸਿੰਘ ਬੱਬੀ :- ਜਿਲਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਵਿਚਲੀ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਸਾਰੇ ਹੀ ਅਹੁਦੇਦਾਰਾਂ ਵਰਕਰਾਂ ਨੇ ਹਿੱਸਾ ਲਿਆ ਇਹ ਮੀਟਿੰਗ ਪਰਮਿੰਦਰ ਤਿਵਾੜੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮਾਛੀਵਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ੍ਰੀ ਸੁਰਿੰਦਰ ਕੁੰਦਰਾ ਸਰਪ੍ਰਸਤ ਬਲਾਕ ਕਾਂਗਰਸ, ਕਪਿਲ ਅਨੰਦ ਸ਼ਹਿਰੀ ਪ੍ਰਧਾਨ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।  ਇਸ ਮੀਟਿੰਗ ਦੇ ਵਿੱਚ ਆਉਣ ਵਾਲੀਆਂ ਜ਼ਿਲਾ ਅਤੇ ਪੰਚਾਇਤ ਸੰਮਤੀ ਚੋਣਾਂ ਬਾਰੇ ਵਿਚਾਰ ਚਰਚਾ ਹੋਈ ਇਸ ਮੀਟਿੰਗ ਵਿੱਚ ਹੀ ਪਿੰਡਾਂ ਵਿੱਚ ਬੂਥ ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਬੂਥ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਵਿਚਾਰ ਚਰਚਾ ਕੀਤਾ ਗਿਆ ਤਾਂ ਕਿ ਆਉਣ ਵਾਲੀਆਂ ਹਰ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਹਿੱਸਾ ਲਵੇਗੀ ਆਗੂਆਂ ਤੇ ਵਰਕਰਾਂ ਦੇ ਵਧੀਆ ਤਾਲਮੇਲ ਦੇ ਨਾਲ ਸਾਰੀਆਂ ਚੋਣਾਂ ਲੜੇਗੀ ਤੇ ਜਿੱਤੇਗੀ ਵੀ, ਬਲਾਕ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਵੇਲੇ ਸਮੁੱਚੇ ਪੰਜਾਬ ਵਾਂਗ ਹੀ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਕਾਂਗਰਸ ਪੂਰੀ ਤਰਾਂ ਇੱਕ ਜੁੱਟ ਹੈ ਤੇ ਕਾਂਗਰਸ ਨੂੰ ਕਾਮਯਾਬ ਕਰਨ ਲਈ ਸਾਰੇ ਉਪਰਾਲੇ ਰਲ਼ ਮਿਲ ਕੇ ਕੀਤੇ ਜਾ ਰਹੇ ਹਨ। ਇਸ ਮੀਟਿੰਗ ਦੇ ਵਿੱਚ ਨੰਦ ਕਿਸ਼ੋਰ ਮੰਡਲ ਪ੍ਰਧਾਨ,, ਗਗਨਦੀਪ ਸਿੰਘ ਮੰਡਲ ਪ੍ਰਧਾਨ, ਜਸਪ੍ਰੀਤ ਸਿੰਘ ਸਹਿਜੋ ਮਾਜਰਾ ਬੂਥ ਪ੍ਰਧਾਨ ਦਿਹਾਤੀ, ਅੰਮ੍ਰਿਤ ਪਾਲ ਸਿੰਘ ਯੂਥ ਪ੍ਰਧਾਨ ਸ਼ਹਿਰੀ, ਸੋਮਨਾਥ ਮੰਡਲ ਪ੍ਰਧਾਨ, ਸੁਖਦੀਪ ਸਿੰਘ ਮੰਡਲ ਪ੍ਰਧਾਨ, ਰਾਜਨ ਸਰਪੰਚ ਮੰਡਲ ਪ੍ਰਧਾਨ, ਵਨੀਤ ਕੁਮਾਰ ਝੜੌਦੀ ਜਗਤਾਰ ਸਿੰਘ ਕਕਰਾਲਾ ਖੁਰਦ, ਸਰਬਜੀਤ ਸਿੰਘ ਖੀਰਨੀਆਂ, ਸ਼ੇਰ ਸਿੰਘ ਬੋਹਾਪੁਰ, ਇੰਦਰਜੀਤ ਸਿੰਘ ਹੇਡੋ ਢਾਹਾਂ, ਰਮੇਸ਼ ਕੁਮਾਰ, ਸੰਜੀਵ ਕੁਮਾਰ ਰਿਸ਼ੀ, ਚਰਨਜੀਤ ਸਿੰਘ ਪ੍ਰਧਾਨ ਐਸਸੀ ਬਲਾਕ ਮਾਛੀਵਾੜਾ, ਵਿਜੇ ਰਾਣਾ ਚੇਅਰਮੈਨ ਓਬੀਸੀ ਜ਼ਿਲ ਖੰਨਾ, ਚੇਤਨ ਚੌਰੀਆ, ਸੁਭਾਸ਼ ਬੀਟਜ, ਸੁਖਦੀਪ ਸੋਨੀ, ਵਿਜੇ ਰਾਣਾ ਅਮਰਜੀਤ ਸਿੰਘ ਐਕਸ ਐਮ ਸੀ, ਵਿਜੇ ਕੁਮਾਰ ਭੋਲਾ ਤੇ ਹੋਰ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡਵੋਕੇਟ ਘਈ ਨੂੰ ਜਿਲਾ ਪ੍ਰਧਾਨ ਲਗਾਉਣਾ ਸਲਾਘਾਯੋਗ : ਗੋਲਡੀ ਪੁਰਖਾਲੀ
Next articleਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ (ਦੂਜਾ ਸਾਲ) ਦਾ ਸ਼ਾਨਦਾਰ ਸੌ ਫ਼ੀਸਦੀ ਨਤੀਜਾ