HOME ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਸਬੰਧੀ ਮੀਟਿੰਗ ਬਹਿਰਾਮ ਵਿਖੇ...

ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਸਬੰਧੀ ਮੀਟਿੰਗ ਬਹਿਰਾਮ ਵਿਖੇ ਹੋਈ – ਗੁਰਦਿਆਲ ਬੋਧ , ਪ੍ਰਵੀਨ ਬੰਗਾ

3

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਅੱਜ ਬਹਿਰਾਮ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਵੀਨ ਬੰਗਾ ਨੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਅਸੀਂ ਬਹੁਤ ਭਾਗਾਂ ਵਾਲੇ ਕਿਉਂਕਿ ਸ਼ਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ 15 ਮਾਰਚ ਨੂੰ ਬਹਿਰਾਮ ਦੀ ਦਾਣਾ ਮੰਡੀ ਵਿੱਚ ਮਨਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਸਾਨੂੰ ਹੁਣ ਤੋਂ ਹੀ ਕਰਨੀਆਂ ਚਾਹੀਦੀਆਂ ਹਨ ਤਾਂ ਕਿ 2027 ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਵੀ ਉਤੱਰ ਪ੍ਰਦੇਸ਼ ਵਾਂਗ ਕੁਝ ਨਾ ਕੁਝ ਕਰ ਕੇ ਦਿਖਾਵੇ। ਇਸ ਲਈ ਤੁਹਾਨੂੰ ਸਾਰਿਆਂ ਨੂੰ ਇਹ ਸੁਨੇਹਾ ਲਾਉਂਣ ਲਈ ਆਇਆ ਹਾਂ ਕਿ ਆਪਣੇ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੂੰ ਵੀ 15 ਮਾਰਚ ਨੂੰ ਬਹਿਰਾਮ ਦੀ ਦਾਣਾ ਮੰਡੀ ਵਿੱਚ ਬੁਲਾਵੋ ਕਿਉਂਕਿ ਕਿ ਉਸ ਰਹਿਬਰ ਨੇ ਸਾਡੇ ਲਈ ਸਭ ਸੁਖ ਤਿਆਗ ਕੇ ਆਪਣਾ ਸਾਰਾ ਜੀਵਨ ਸਾਡੇ ਲੇਖੇ ਲਾ ਗਏ ਹਨ। ਗੁਰਦਿਆਲ ਬੋਧ ਨੇ ਦੱਸਿਆ ਕਿ ਇਸ ਦਿਨ ਸੱਤਾਂ ਪ੍ਰਾਪਤ ਕਰੋਂ ਰੈਲੀ ਵਿੱਚ ਪਹੁੰਚਣਾ ਬਹਿਰਾਮ ਦੀ ਸੰਗਤਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ ਕਿਉਂਕਿ ਸਾਰੇ ਪੰਜਾਬ ਦੀਆਂ ਸੰਗਤਾਂ ਬਹਿਰਾਮ ਦੀ ਦਾਣਾ ਮੰਡੀ ਵਿੱਚ ਆ ਰਹੀਆਂ ਹਨ। ਇਸ ਮੌਕੇ ਪਰਮਜੀਤ ਕੌਰ ਲੇਡੀਜ਼ ਵਿੰਗ ਦੀ ਆਗੂ, ਕੁਲਦੀਪ ਬਹਿਰਾਮ ਯੂਥ ਆਗੂ, ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ, ਬਹਾਦਰ ਸਿੰਘ ਅਤੇ ਬਹੁਤ ਸਾਰੇ ਬਸਪਾ ਦੇ ਵਰਕਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਹਿਮ ਮੀਟਿੰਗ; 15 ਮਾਰਚ ਦੇ ਪ੍ਰੋਗਰਾਮ ਸਬੰਧੀ ਬਣੀ ਰਣਨੀਤੀ
Next articleਬਹੁਜਨ ਸਮਾਜ ਪਾਰਟੀ ਵੱਲੋਂ ਸ਼ਮਸ਼ਾਦ ਅੰਸਾਰੀ ਮਲੇਰਕੋਟਲਾ ਨੂੰ ਬਹੁਜਨ ਸਮਾਜ ਪਾਰਟੀ ਦਾ ਸੂਬਾ ਜਨਰਲ ਸਕੱਤਰ ਪੰਜਾਬ ਨਿਯੁਕਤ ਕੀਤਾ