HOME ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਹਿਮ ਮੀਟਿੰਗ; 15 ਮਾਰਚ...

ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਹਿਮ ਮੀਟਿੰਗ; 15 ਮਾਰਚ ਦੇ ਪ੍ਰੋਗਰਾਮ ਸਬੰਧੀ ਬਣੀ ਰਣਨੀਤੀ

ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਅੱਜ ਬਹੁਜਨ ਸਮਾਜ ਪਾਰਟੀ (BSP) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅਹਿਮ ਮੀਟਿੰਗ ਗੁਰੂ ਰਵਿਦਾਸ ਜੀ ਗੁਰੂਘਰ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸ੍ਰੀ ਬਲਕਾਰ ਸਿੰਘ ਲੱਖੇਵਾਲੀ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸ੍ਰੀਮਤੀ ਸ਼ੀਲਾ ਰਾਣੀ ਜੀ ( Sheela Rani Gurusar ) ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ 15 ਮਾਰਚ 2026 ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਹਲਕਾ ਬੰਗਾ ਦੇ ਕਸਬਾ ਬਹਿਰਾਮ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਪਾਰਟੀ ਵਲੋਂ ਰਾਜ ਪੱਧਰੀ ਸਮਾਗਮ 15 ਮਾਰਚ ਨੂੰ ਬਹਿਰਾਮ (ਬੰਗਾ) ਵਿਖੇ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਮੀਟਿੰਗ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਅਤੇ ਵਰਕਰਾਂ ਉੱਥੇ ਪੁਹੰਚੇ ਅਤੇ ਰੈਲੀ ਤੇ ਜਾਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਪਾਰਟੀ ਦੇ ਕਈ ਮੁੱਖ ਅਹੁਦੇਦਾਰ ਅਤੇ ਜੁਝਾਰੂ ਵਰਕਰ ਹਾਜ਼ਰ ਸਨ,ਸ਼ੀਲਾ ਰਾਣੀ ਜੀ ਗਰੂਸਰ ਸਕੱਤਰ ਪੰਜਾਬ, ਬਲਕਾਰ ਸਿੰਘ ਲੱਖੇਵਾਲੀ ਜਿਲ੍ਹਾ ਪ੍ਰਧਾਨ,ਹਰਪ੍ਰੀਤ ਸਿੰਘ ਚਨੂੰ. ਜਿਲ੍ਹਾ ਪ੍ਰਧਾਨ ਕਿਸਾਨ ਵਿੰਗ,ਸ੍ਰੀ ਚੰਦ ਜੀ ਇੰਚਾਰਜ ਹਲਕਾ ਗਿੱਦਰਬਾਹ. ਜਗਦੇਵ ਅਲਾਰਮ ਹਲਕਾ ਇੰਚਾਰਜ ਮੁਕਤਸਰ,ਅਮਰਜੀਤ ਸਿੰਘ bvf ਇੰਚਾਰਜ ਮੁਕਤਸਰ,ਰਗਬੀਰ ਸਿੰਘ ਹਲਕਾ ਪ੍ਰਧਾਨ ਗਿੱਦਰਬਾਹ, ਸਰੂਪ ਸਿੰਘ ਖਜਾਨਚੀ, ਚਮਕੌਰ ਸਿੰਘ, ਜਗਜੀਤ ਸਿੰਘ, ਬੋਹੜ ਸਿੰਘ, ਮੰਗਤ ਸਿੰਘ, ਇਕਬਾਲ ਸਿੰਘ, ਸ਼ਮਸ਼ੇਰ ਸਿੰਘ ਭੂੰਦਰ,ਚਿੰਤ ਰਾਮ ਨਾਹਰ, ਜਤਿੰਦਰ ਸਿੰਘ ਮਲੋਟ, ਰਣਜੀਤ ਸਿੰਘ, ਹਰਮਨ ਸਿੰਘ, ਕੁਲਵਿੰਦਰ ਸਿੰਘ, ਕਰਨਦੀਪ, ਯੁਗਰਾਜ ਸਿੰਘ ਰੁਪਾਣਾ, ਬੂਟਾ ਸਿੰਘ, ਸੀਮਾ ਰਾਣੀ, ਲਾਲੀ ਰਾਣੀ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰਾਹੋਂ ਵਿਖੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਲਈ ਜਗ੍ਹਾ ਦਿੱਤੀ ਜਾਵੇ – ਸਿਮਰਨਜੋਤ ਭਾਰਤੀ
Next articleਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਸਬੰਧੀ ਮੀਟਿੰਗ ਬਹਿਰਾਮ ਵਿਖੇ ਹੋਈ – ਗੁਰਦਿਆਲ ਬੋਧ , ਪ੍ਰਵੀਨ ਬੰਗਾ