HOME ਪਿੰਡ ਤੂਰਾਂ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਨੇ ਦਰੱਖਤ ਨਾਲ...

ਪਿੰਡ ਤੂਰਾਂ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਆਤਮਹੱਤਿਆ

10

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਸਥਾਨਕ ਅੱਪਰਾ ਤੋਂ ਬੰਗਾ ਰੋ ‘ਤੇ ਪਿੰਡ ਤੂਰਾਂ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਬੀਤੀ ਰਾਤ ਦਰੱਖਤ ਦੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਉਸਦੇ ਭਰਾ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਚੰਦਰਪਾਲ ਸਿੰਘ ਪੁੱਤਰ ਸੋਭਰਾਨ ਵਾਸੀ ਪਿੰਡ ਦੁਗਿਆਨ ਥਾਣਾ ਬਸਰੀਆ ਜਿਲਾ ਇਟਾਵਾ (ਯੂ.ਪੀ) ਪਿਛਲੇ ਲਗਭਗ 1 ਸਾਲ ਤੋਂ ਜਗਜੀਤ ਪੈਟਰੋ ਪੁਆਇੰਟ ਤੂਰਾਂ ਵਿਖੇ ਕੰਮ ਕਰਦਾ ਸੀ | ਬੀਤੀ ਰਾਤ ਉਸਨੇ ਲਗਊਗ 9-45 ਵਜੇ ਦਰੱਖਤ ਨਾਲ ਟੀ-ਸ਼ਰਟ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ | ਸਬ ਇੰਸਪੈਕਟਰ ਸੁਖਦੇਵ ਸਿੰਘ ਔਲਖ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਮਿ੍ਤਕ ਦੀ ਉਮਰ 30 ਸਾਲ ਸੀ ਤੇ ਉਹ ਕੁਆਰਾ ਸੀ | ਉਸਦੇ ਫਾਹਾ ਲੈਣ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ | ਉਸਦੀ ਮਿ੍ਤਕ ਲਾਸ਼ ਨੂੰ  ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article8ਵੇਂ ਤਨਖਾਹ ਕਮਿਸ਼ਨ ਬਾਰੇ ਸਭ ਤੋਂ ਵੱਡਾ ਅਪਡੇਟ, ਮੂਲ ਤਨਖਾਹ ਵਿੱਚ 34% ਦਾ ਵਾਧਾ ਹੋ ਸਕਦਾ ਹੈ! ਜਾਣੋ ਤੁਹਾਨੂੰ ਲਾਭ ਕਦੋਂ ਮਿਲੇਗਾ
Next articleਅੱਪਰਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ