(ਸਮਾਜ ਵੀਕਲੀ)
ਪਹਿਲੀ ਗੱਲ ਤਾਂ ਇਹ ਕਿ ਚੋਰੀ ਕਰਦੇ ਨੇ
ਦੂਜੀ ਗੱਲ ਕਿ …….ਸੀਨਾਜੋਰੀ ਕਰਦੇ ਨੇ
ਉਂਝ ਕਹਿੰਦੇ ਫਲ਼ ਲੱਗਦੇ ਨੀਵਿਆਂ ਰੁੱਖਾਂ ਨੂੰ
ਖੁਦ ਸਿੰਬਲ ਰੁੱਖ ਬਣਕੇ ਖ਼ੋਰੀ ਕਰਦੇ ਨੇ
ਕਥਨੀ ਕਰਨੀ ਵਿੱਚ ਇਨ੍ਹਾਂ ਦੇ ਫਰਕ ਬੜਾ
ਲਿਖ ਲਿਖ ਵੱਡੀਆਂ ਹਵ੍ਵਾਖੋਰੀ ਕਰਦੇ ਨੇ
ਸਾਹਿਤਕਾਰ ਸਿਆਸਤਕਾਰ ‘ਚ ਫਰਕ ਹੁੰਦਾ
ਸਾਹਿਤ ਵਿੱਚ ਸਿਆਸਤਖੋਰੀ ਕਰਦੇ ਨੇ
ਜਿਸ ‘ਸਾਹਿਤ’ ਦੀ ਥਾਲੀ ਦੇ ਵਿੱਚ ਖਾਂਦੇ ਨੇ
ਓਸੇ ਦੇ ਵਿੱਚ ਵੇਖੋ ਮੋਰੀ ਕਰਦੇ ਨੇ
“ਖੁਸ਼ੀ ਮੁਹੰਮਦਾ” ਸੱਚ ਲਿਖਣਾ ਕੰਮ ਲੇਖਕ ਦਾ
ਲੇਖਕ ਤਾਂ ਗੱਲ ਸੱਚੀ ਕੋਰੀ ਕਰਦੇ ਨੇ
ਖੁਸ਼ੀ ਮੁਹੰਮਦ ਚੱਠਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly