ਕਹਾਣੀਕਾਰ ਹਰੀ ਸਿੰਘ ਢੁੱਡੀਕੇ, ਪ੍ਰੋ: ਜੱਗੀ ਹਮੀਰਗੜ੍ਹ, ਏਕਤਾ ਸਿੰਘ ਭੂਪਾਲ ਮੋਗਾ,ਅਮਰ ਘੋਲੀਆ ਨੂੰ ਦਿੱਤੇ ਜਾਣਗੇ 8 ਮਾਰਚ ਨੂੰ ਪੁਰਸਕਾਰ- ਪ੍ਰਸ਼ੋਤਮ ਪੱਤੋ
ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਮਾਲਵੇ ਦੀ ਨਾਮਵਰ ਸਾਹਿਤਕ ਸੰਸਥਾ ਸਾਹਿਤਕ ਸੱਥ ਯਾਦਗਾਰੀ ਕਮੇਟੀ ਪੱਤੋ ਹੀਰਾ ਸਿੰਘ ਵੱਲੋਂ ਪੰਜਾਬੀ ਸਾਹਿਤ, ਚਿੰਤਨ ਅਤੇ ਅਧਿਆਪਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਇਨਕਲਾਬੀ ਕਵੀ ਪ੍ਰਸ਼ੋਤਮ ਪੱਤੋ, ਮੰਗਲ ਮੀਤ ਪੱਤੋ, ਹਰਪ੍ਰੀਤ ਸਿੰਘ ਪੱਤੋ ਨੇ ਦੱਸਿਆ ਕਿ ਸਾਹਿਤਕ ਸੱਥ ਯਾਦਗਾਰੀ ਕਮੇਟੀ ਪੱਤੋ ਹੀਰਾ ਸਿੰਘ ਵੱਲੋਂ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਦੀਆਂ ਚਾਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ 8 ਮਾਰਚ (ਦਿਨ ਐਤਵਾਰ) ਨੂੰ ਸਥਾਨਕ ਕਾਮਰੇਡ ਭਵਨ, ਨਿਹਾਲ ਸਿੰਘ ਵਾਲਾ ਵਿਖੇ ਕਰਵਾਏ ਜਾ ਰਹੇ ਸਲਾਨਾ ਪੁਰਸਕਾਰ ਵੰਡ ਤੇ ਕਵੀ ਦਰਬਾਰ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੌਥਾ ਕਹਾਣੀਕਾਰ ਅਜੀਤ ਸਿੰਘ ਪੱਤੋ ਯਾਦਗਾਰੀ ਪੁਰਸਕਾਰ ਨਾਵਲਕਾਰ ਤੇ ਕਹਾਣੀਕਾਰ ਹਰੀ ਸਿੰਘ ਢੁੱਡੀਕੇ ਨੂੰ, ਦੂਜਾ ਸਵ. ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ ਪ੍ਰੋ: ਜੱਗੀ ਹਮੀਰਗੜ੍ਹ ਨੂੰ, ਛੇਵਾਂ ਸੁਰਿੰਦਰ ਸ਼ਰਮਾ ਯਾਦਗਾਰੀ ਪੁਰਸਕਾਰ ਏਕਤਾ ਸਿੰਘ ਭੂਪਾਲ ਮੋਗਾ ਨੂੰ ਅਤੇ ਤੀਜਾ ਹਰਨਵਦੀਪ ਸਿੰਘ ਯਾਦਗਾਰੀ ਪੁਰਸਕਾਰ ਅਮਰ ਘੋਲੀਆ ਨੂੰ ਦਿੱਤਾ ਜਾਵੇਗਾ। ਇਸ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਦੇ ਚਰਚਿਤ ਇਨਕਲਾਬੀ ਕਵੀ ਪ੍ਰਸ਼ੋਤਮ ਪੱਤੋ ਨੇ ਦੱਸਿਆ ਕਿ ਇਹ ਪੁਰਸਕਾਰ ਸਮਾਰੋਹ ਕੇਵਲ ਇੱਕ ਰਸਮ ਨਹੀਂ, ਸਗੋਂ ਆਪਣੇ ਪੁਰਖਿਆਂ, ਪਰਿਵਾਰਿਕ ਮੈਂਬਰਾਂ ਦੀਆਂ ਸਾਹਿਤਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਜਿਉਂਦਾ ਰੱਖਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸਿਲਸਿਲਾ ਉਨ੍ਹਾਂ ਦੀ ਜੀਵਨ ਸਾਥਣ ਸਵ. ਸੁਰਿੰਦਰ ਸ਼ਰਮਾ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਸਾਹਿਤ ਸੇਵਾ ਵਿੱਚ ਸਰਗਰਮ ਮਹਿਲਾ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪਿਛਲੇ ਸਾਲ ਤੋਂ ਉਨ੍ਹਾਂ ਨੇ ਆਪਣੇ ਦਾਦਾ ਸਵ. ਮਾਸਟਰ ਲਛਮਣ ਦਾਸ ਜੀ (ਜੋ ਕਿ ਖੁਦ ਇੱਕ ਆਦਰਸ਼ਕ ਅਧਿਆਪਕ ਅਤੇ ਸਮਾਜਿਕ ਰਹਿਨੁਮਾ ਸਨ) ਦੀ ਯਾਦ ਵਿੱਚ ਵੀ ਪੁਰਸਕਾਰ ਸਥਾਪਿਤ ਕੀਤਾ ਹੈ। ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਕਹਾਣੀਕਾਰ ਅਜੀਤ ਸਿੰਘ ਪੱਤੋ ਯਾਦਗਾਰੀ ਪੁਰਸਕਾਰ ਅਤੇ ਸ਼ਾਇਰ ਮੰਗਲ ਮੀਤ ਪੱਤੋ ਵੱਲੋਂ ਆਪਣੇ ਸਵਰਗੀ ਪੁੱਤਰ ਹਰਨਵਦੀਪ ਸਿੰਘ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਇਰ ਜਸਵੰਤ ਰਾਊਕੇ,ਕਹਾਣੀਕਾਰ ਜਸਬੀਰ ਕਲਸੀ ਧਰਮਕੋਟ, ਡਾ. ਸਰਬਜੀਤ ਕੌਰ ਬਰਾੜ, ਪ੍ਰਧਾਨ ਪ੍ਰਗਟ ਸਿੰਘ ਸਮਾਧ ਭਾਈ, ਸ਼ਾਇਰ ਚਰਨਜੀਤ ਸਮਾਲਸਰ ਅਤੇ ਮੰਗਲ ਮੀਤ ਪੱਤੋ ਬਿਰਾਜਮਾਨ ਹੋਣਗੇ ਅਤੇ ਪੁਰਸਕਾਰ ਪ੍ਰਾਪਤ ਸਖ਼ਸ਼ੀਅਤਾਂ ਬਾਰੇ ਸੰਖੇਪ ਵਿੱਚ ਜਾਣ-ਪਛਾਣ ਕਰਵਾਉਣਗੇ। ਸਮਾਗਮ 10 ਵਜੇ ਸਵੇਰੇ ਸ਼ੂਰੂ ਹੋਵੇਗਾ ਅਤੇ ਪਹੁੰਚੇ ਹੋਏ ਕਵੀਆਂ ਦਾ ਕਵੀ ਦਰਬਾਰ ਹੋਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



