(ਸਮਾਜ ਵੀਕਲੀ)
ਨੀ ਸੁਣ ਵਣਜਾਰਣ ਕੁੜੀਏ, ਤੈਨੂੰ ਖਬਰਾਂ ਨਾ ।
ਸਾਹਿਤਕਾਰ ਵੀ ਵੇਖਣ, ਸੈਕਸੀ ਨਜ਼ਰਾਂ ਨਾ ।
ਕਲਮ ਇਸ਼ਕ ਮੁਸ਼ਕ ਲਿਖਣੋਂ, ਕਿੱਥੇ ਟਲਦੀ ਆ ।
ਹੁਣ ਤਾਂ ਸਾਹਿਤ ਵਿੱਚ ਵੀ ਇਸ਼ਕ ਮਜਾਜੀ ਚੱਲਦੀ ਆ
ਇਥੇ ਜ਼ਿਕਰ ਕੋਈ ਨਾ ਕਰਦਾ, ਤੇਰੇ ਕਿੱਤੇ ਦਾ ।
ਬੰਮਬੂਕਾਟ ਬਣਾ ਕੇ ਰੱਖਣ, ਤੇਰੇ ਟਿੱਕੇ ਦਾ ।
ਮੁੱਛ ਫੁੱਟ ਹੋਵੇ ਗੱਭਰੂ ਚਾਹੇ , ਜਵਾਨੀ ਢਲਦੀ ਆ ।
ਕਹਿੰਦੇ ਸਾਹਿਤ ਵਿੱਚ ਵੀ ਇਸ਼ਕ ਮਜਾਜੀ ਚੱਲਦੀ ਆ ।
ਪਰਿਵਾਰ ਪਾਲਣਾ ਉਹ ਤਾਂ, ਤੇਰੀ ਮਜ਼ਬੂਰੀ ਏ ।
ਐਥੇ ਹਰ ਕੋਈ ਖਾਣਾ ਚਾਹੁੰਦਾ, ਤੇਰੇ ਹੱਥੋਂ ਚੂਰੀ ਏ ।
ਆਖਣ ਪੂਰਾ ਫਿੱਟ ਸਰੀਰ, ਸਿਹਤ ਵੀ ਹੈਲਦੀ ਆ ।
ਇਥੇ ਸਾਹਿਤ ਵਿੱਚ ਵੀ ਇਸ਼ਕ ਮਜਾਜੀ ਚੱਲਦੀ ਆ ।
ਕੁੜੀ ਵਣਜਾਰਣ ਕਹਿੰਦੇ ਸਿੰਨ,ਨਿਸ਼ਾਨਾ ਲਾ ਜਾਂਦੀ ।
ਪਾਰਖੂ ਨਜ਼ਰ ਇਥੇ ਵੀ ਆਣਕੇ,ਹੈ ਧੋਖਾ ਖਾ ਜਾਂਦੀ ।
ਵਾਚਣ ਵਿੱਚ ਵਿਦਵਾਨਾਂ ਤੋਂ ਵੀ, ਹੋ ਜਾਂਦੀ ਜਲਦੀ ਆ ।
ਕਹਿੰਦੇ ਸਾਹਿਤ ਵਿੱਚ ਵੀ ਇਸ਼ਕ ਮਜਾਜੀ ਚੱਲਦੀ ਆ ।
ਫਿੱਕੀਆਂ ਪਾਈ ਜਾਵਣ, ਸਾਹਿਤਿਕ ਰਿਸਮਾਂ ਨੂੰ ।
ਹੁਣ ਕਲਮਾਂ ਨਾਲ ਵੀ ਨੋਚਣ, ਲੇਖਕ ਜਿਸਮਾਂ ਨੂੰ ।
ਰਾਜ ਦਵਿੰਦਰ” ਲੱਚਰਤਾ ਹੁਣ, ਬਾਹਲੀ ਫਲਦੀ ਆ ।
ਸਾਹਿਤ ਵਿੱਚ ਵੀ ਹੁਣ ਤਾਂ ਇਸ਼ਕ ਮਜਾਜੀ ਚੱਲਦੀ ਆ
ਨੀ ਸੁਣ ਵਣਜਾਰਣ ਕੁੜੀਏ ਤੈਨੂੰ ਖਬਰਾਂ ਨਾ ।
ਤੈਨੂੰ ਕੱਪੜਿਆਂ ਵਿੱਚ ਵੀ ਵੇਖਣ ਬੁਰੀਆਂ ਨਜ਼ਰਾਂ ਨਾ ।
ਰਾਜ ਦਵਿੰਦਰ ”
ਮੋ: 81461-27393
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly