ਕੋਈ ਤਾਂ  ਹੈ 

ਰਮੇਸ਼ ਸੇਠੀ ਬਾਦਲ
         (ਸਮਾਜ ਵੀਕਲੀ)
“ਤਾਊ ਜੀ ਤਾਊ ਜੀ ਤਾਊ ਜੀ
ਇਹ ਆਵਾਜ ਮੇਰੇ ਕੰਨਾਂ ਚ ਪੈਂਦੀ ਹੈ । ਪਰ ਮੈਂ ਬੋਲ ਨਹੀ ਸਕਦਾ। ਮੇਰਾਂ ਅੱਖਾਂ ਖੁਲ੍ਹੀਆਂ ਹਨ ਤੇ ਅੱਗੇ ਸੜ੍ਹਕ ਸਾਫ ਨਜਰ ਆਉਦੀ ਹੈ। ਆਵਾਜ ਸੁਨਣ ਤੋ ਬਾਦ ਜਦੋ ਮੈ ਚਾਹੁੰਦਾ ਹੋਇਆ ਬੋਲ ਨਾ ਸਕਿਆ । ਤੇ ਮੇਰੇ ਦਿਮਾਗ ਉੱਪਰ ਨੂੰ ਜਾਂਦਾ ਲੱਗਿਆ ਤਾਂ ਮੈਨੂੰ ਲੱਗਿਆ ਬਸ ਮੈਂ ਗਿਆ। ਤੇ ਮੇਰੀ ਕਹਾਣੀ ਖਤਮ।
“ਤਾਊ ਜੀ ਤਾਊ ਜੀ ਤਾਊ ਜੀ
“ਤਾਊ ਜੀ ਤਾਊ ਜੀ ਤਾਊ ਜੀ
ਇਹ ਮੇਰੇ ਨਾਲ ਦੀ ਸੀਟ ਤੇ ਬੈਠਾ ਮੇਰਾ ਭਤੀਜਾ ਸੀ । ਜਦੋ ਮੈ ਅੱਖਾਂ ਵੀ ਨਾ ਫੜ੍ਹਕੀਆਂ ਤਾਂ ਉਹ ਥੋੜਾ ਜਿਹਾ ਘਬਰਾ ਜਾਂਦਾ ਹੈ ਤੇ ਮੇਰੇ ਮੂੰਹ ਤੇ ਦੋ ਤਿੰਨ ਹੱਥ ਜਿਹੇ ਮਾਰਦਾ ਹੈ।ਉਸ ਦੇ ਮਾਰਨ ਦੀ ਵਜ੍ਹਾ ਨਾਲ ਤੇ ਪ੍ਰਮਾਤਮਾਂ ਦੀ ਮੇਹਰ ਸਦਕਾ ਮੇਰੀ ਅੱਖ ਫੜ੍ਹਕਦੀ ਉਸ ਨੁੰ ਨਜਰ ਆਉਂਦੀ ਹੈ। ਤੇ ਉਸ ਨੂੰ ਕੁਝ ਹੌਸਲਾਂ ਜਿਹਾ ਹੁੰਦਾ ਹੈ।
“ਤਾਈ ਜੀ ਪਾਣੀ ਦਿਉ ਤੇ ਉਹ ਆਵਦੀ  ਪਿੱਛੇ ਵਾਲੀ  ਸੀਟ ਤੇ ਬੈਠੀ ਆਪਣੀ ਤਾਈ ਨੁੰ ਆਖਦਾ ਹੈ। ਪਰ ਉਹ ਤਾਂ ਆਪ ਥੌੜੀ ਸੁੰਨ ਜਿਹੀ ਹੋਈ ਪਈ ਸੀ। ਪਾਣੀ ਵਾਲੀ ਬੋਤਲ ਤਾਂ ਹਮੇਸਾ ਉਹ ਆਪਣੇ ਨਾਲ ਹੀ ਰੱਖਦੀ ਹੈ ਤੇ ਅੱਜ ਵੀ ਉਹ ਸਵੇਰੇ ਸਾਫ ਪਾਣੀ ਦੀ ਭਰ ਕੇ ਲਿਆਈ ਸੀ।  ਉਹ ਇੱਧਰ ਉਧਰ ਆਸੇ ਪਾਸੇ ਦੇਖਦੀ ਹੈ ਪਰ ਉਸ ਨੂੰ ਪਾਣੀ ਵਾਲੀ ਬੋਤਲ ਨਜ਼ਰ ਨਹੀ ਆਉਂਦੀ। ਤੇਂ ਦਿਮਾਗ ਮਣੀ ਜਾਂਦੀ ਹੋਈ ਕਿਸੇ ਹੋਰ ਕਾਰ ਨੂੰ ਆਵਾਜ ਦੇਕੇ ਰੋਕਦਾ ਹੈ। ਤੇ ਪਾਣੀ ਦੀ ਮੰਗ ਕਰਦਾ ਹੈ। ਇਸ ਭਿਆਨਕ ਟੱਕਰ ਤੋ ਬਾਅਦ ਸੜ੍ਹਕ ਤੇ ਲਗਾਤਾਰ ਆਉਂਦੇ ਜਾਂਦੇ ਵਹੀਕਲਾਂ ਦੇ ਰੁੱਕਣ ਦਾ ਸਿਲਸਿਲਾ ਸੁਰੂ ਹੋ ਜਾਂਦਾ ਹੈ।
ਦਰਅਸਲ ਸਿਰਸਾ ਜਾਣ ਦਾ ਮੇਰਾ ਕੋਈ ਪ੍ਰੋਗਰਾਮ ਕੋਈ ਬਹੁਤਾ  ਪਹਿਲਾ ਤੋ ਨਿਰਧਾਰਤ ਨਹੀ ਸੀ। ਬਸ ਅਚਾਨਕ ਰਾਤੀ ਵੱਡੀ ਭੈਣ ਦਾ ਫੋਨ ਆ ਗਿਆ ਤੇ ਉਸ ਨੇ ਹੀ ਥੌੜਾ ਮਜਬੂਰ ਕਰ ਦਿੱਤਾ।ਮੈੱ ਮਣੀ ਨੂੰ ਰਾਤੀ ਸੁਭਾਇਕੀ ਪੁਛਿਆ। ਮੈਨੂੰ ਸੀ ਕਿ ਉਹ ਕੰਮ ਦੀ ਵਜ੍ਹਾ ਕਰਕੇ ਨਾਹ ਕਰ ਦੇਵੇਗਾ। ਪਰ ਕਿਉਕਿ ਉਸ ਦੀ ਪਹਿਲਾ ਹੀ ਜਾਣ ਦੀ ਇੱਛਾ ਸੀ ਤੇ ਉਸ ਨੇ ਝੱਟ ਹਾਂ ਕਰ ਦਿੱਤੀ। ਪਰ ਨਾਲ ਇਹ ਸਰਤ ਵੀ ਲਗਾ ਦਿੱਤੀ ਕਿ ਉਸ ਨੇ ਦੱਸ ਵਜੇ ਉਥੇ ਪਹੁੰਚਣਾ ਹੈ।ਇੰਨੀ ਜਲਦੀ ਪਹੁੰਚਣ ਦਾ ਮਤਲਬ ਅੱਠ ਵਜੇ ਤਿਆਰ ਹੋਣਾ ਹੈ ਤੇ ਐਤਵਾਰ ਨੂੰ ਸਰੀਰ ਥੋੜਾ ਆਰਾਮ ਭਾਲਦਾ ਹੈ । ਪਰ ਜਦੋਂ ਜੁਆਕ ਨੇ ਆਪਣੀ ਮਜਬੂਰੀ ਦੱਸ ਦਿੱਤੀ ਤਾਂ ਉਸ ਨੂੰ ਅਣਗੌਲਿਆ ਵੀ ਨਹੀ ਜਾ ਸਕਦਾ।ਮੈ ਝੱਟ ਹਾਂ ਭਰ ਦਿੱਤੀ ਤੇ ਰਾਤ ਨੂੰ ਹੀ ਫਾਈਨਲ ਕਰ ਦਿੱਤਾ ਕਿ ਕਲ੍ਹ ਨੂੰ ਪੌਣੇ ਨੌ ਵਜੇ ਚੱਲਾਂਗੇ।
ਦੋ ਤਿੰਨ ਜਾਣ ਪਹਿਚਾਣ ਦੀਆਂ ਗੱਡੀਆਂ ਰੁੱਕ ਗਈਆਂ। ਇੱਕ ਬੱਸ ਵੀ ਰੁੱਕ ਗਈ। ਕਾਰ ਵਾਲੇ ਪਾਣੀ ਦੀ ਬੋਤਲ ਲੈ ਆਏ ਤੇ ਮੈਨੂੰ ਪਾਣੀ ਪਿਲਾਇਆ ਗਿਆ। ਕੁਝ ਹੋਸ ਜਿਹੀ ਆਈ। ਹਾਲ ਚਾਲ ਪੁੱਛਣ ਵਾਲਿਆ ਨੇ ਥੋੜਾ ਬੋਦਂਲਾ ਜਿਹਾ ਲਿਆ।ਬਚਾਅ ਹੇ ਗਿਆ ਬਚਾਅ ਹੋ ਗਿਆ ਨੇ ਹੋਸਲਾਂ ਦਿੱਤਾ।  ਮੈਨੂੰ ਲੱਗਿਆ ਮੈਂ ਜਵਾਂ ਠੀਕ ਹਾਂ। ਸਾਹਮਣੇ ਦੇਖਿਆ ਉਹ  ਟੱਕਰ ਮਾਰਨ ਵਾਲੀ ਕਾਰ ਉਲਟੀ ਪਈ ਸੀ। ਉਸ ਡਰਾਈਵਰ ਨੂੰ ਕਾਰ ਚੋ ਕੱਢ ਕੇ ਹਸਪਤਾਲ ਭੇਜਿਆ ਜਾ ਚੁਕਿਆ ਸੀ। ਮੇਰੀ ਨਜਰ ਮੇਰੀ ਕਾਰ ਤੇ ਪਈ ਤੇ ਮੈਨੂੰ ਉਸ ਦੀ ਪਿਛਲੀ ਲਾਈਟ ਹੀ ਟੁਟੀ ਨਜਰ ਆਈ। ਕਈ ਜਣਿਆ ਨੇ ਮੈਨੂੰ ਕਿਸੇ ਹੋਰ ਗੱਡੀ ਵਿੱਚ ਬੈਠਣ ਦੀ ਸਲਾਹ ਦਿੱਤੀ। ਤੇ ਕਈਆਂ  ਨੇ ਕਿਹਾ ਕਿ ਹੁਣ ਮੈ ਓਹਨਾ ਦੀ ਗੱਡੀ ਵਿੱਚ ਬੈਠ ਕੇ ਹੀ ਸਿਰਸਾ ਚਲਾ ਜਾਵਾਂ। ਮੈਨੂੰ ਕਿਸੇ ਦੀ ਸਲਾਹ ਚੰਗੀ ਨਹੀ ਲੱਗੀ ਮੇਰਾ ਸਰੀਰ ਅਜੇ ਗਰਮ ਸੀ ਤੇ ਮੈ ਉਥੇ ਹੀ ਤੁਰਣ ਤੇ ਖੜ੍ਹਣ ਦਾ ਫੈਸਲਾ ਕੀਤਾ।ਸਾਡੀ ਪਾਣੀ ਦੀ ਬੋਤਲ, ਸਰੋਂ ਦੇ ਸਾਗ ਵਾਲੀ ਡਿੱਬੀ ਤੇ ਬਿਸਕੁਟਾਂ ਵਾਲਾ ਡਿੱਬਾ ਸੜਕ ਤੇ ਪਿਆ ਸੀ। ਸਾਨੂੰ ਸਮਝ ਨਹੀ ਸੀ ਆ ਰਿਹਾ ਕਿ ਇਹ ਸਮਾਨ ਇਸ ਪਾਸੇ ਕਿਵੇਂ ਆ ਗਿਆ। ਮੋਜੂਦ ਲੋਕਾਂ  ਨੇ ਚੁੱਕ ਕੇ ਸਾਨੂੰ ਕੇ ਦਿੱਤਾ।
ਉਸ ਦਿਨ ਸਵੇਰੇ ਅੱਠ ਵਜੇ ਹੀ ਮਣੀ ਦਾ ਫੋਨ ਆ ਗਿਆ ਤੇ ਅਸੀ ਵੀ ਜਲਦੀ ਨਾਲ ਤਿਆਰ ਹੋ ਗਏ। ਮੈ ਨਹੀ ਸੀ ਚਾਹੁੰਦਾ ਕਿ ਦਿੱਤੇ ਸਮੇ ਤੋਂ ਲੇਟ ਹੋਇਆ ਜਾਵੇ। ਠੀਕ ਅੱਠ ਵੱਜ ਕੇ ਅਠਤਾਲੀ ਮਿੰਟਾਂ ਤੇ ਅਸੀ ਘਰੋ ਚੱਲ ਪਏ।ਮੈ ਮਣੀ ਨੂੰ ਤਿੰਨ ਮਿੰਟ ਲੇਟ ਹੋਣ ਤੇ ਸੋਰੀ ਬੋਲਿਆ। ਹੱਸਦੇ ਹੱਸਦੇ ਅਸੀ ਛੇ ਕੁ ਕਿਲੋਮੀਟਰ ਹੀ ਗਏ ਸੀ। ਕਿ ਉਥੇ ਇੱਕ ਭਿਆਨਕ ਕਾਰ ਐਕਸੀਡੈਂਟ ਹੋਇਆ ਪਿਆ  ਸੀ ਚਾਲਕ ਕੋਈ 23_24 ਸਾਲਾਂ ਦਾ ਨੋਜਵਾਨ ਸੀ  ਮੌਕੇ ਤੇ ਦਮ ਤੋੜ ਗਿਆ। ਉਸ ਦੀ ਬੇਕਾਬੂ ਕਾਰ ਨੇ ਬਹੁਤ ਵੱਡੇ ਦਰਖਤ ਨੂੰ ਜੜੋ ਹੀ ਪੱਟ ਦਿੱਤਾ ਸੀ। ਮਣੀ ਨੇ ਉਸ ਬਾਰੇ ਆਪਣੇ ਡੈਡੀ ਨੂੰ ਫੋਨ ਰਾਹੀ ਸੂਚਿਤ ਕਰ ਦਿੱਤਾ। ਤੇ ਅਸੀ ਉਸ ਦੀਆਂ ਗੱਲਾਂ ਹੀ ਕਰ ਰਹੇ ਸੀ ਅਜੇ ਦੱਸ ਕੁ ਕਿਲੋਮੀਟਰ ਹੀ ਗਏ ਹੋਵਾਂਗੇ ਕਿ ਅਸੀ ਦੇਖਿਆ ਸੁਰਮਈ ਰੰਗ ਦੀ ਮਾਰੂਤੀ ਸਾਡੇ ਵਾਲੇ ਪਾਸੇ ਸਿੱਧੀ ਹੀ ਆ ਰਹੀ ਹੈ। ਜਦੋ ਉਹ ਆਪਣੇ ਵਾਲੇ ਪਾਸੇ ਨਾ ਹੋਈ  ਤਾਂ ਮਣੀ ਅਤੇ ਉਸ ਦੀ ਤਾਈ ਇੱਕਠੇ ਹੀ ਬੋਲ ਪਏ। ਮੈ ਆਪਣੀ ਕਾਰ ਹੋਲੀ ਕਰ ਲਈ ਤੇ ਸੜਕ ਤੋ ਥੱਲੇ ਲਾਹ ਲਈ। ਪਰ ਕਾਰ ਤਾਂ ਸਿੱਧੀ ਮੇਰੀ ਕਾਰ ਵੱਲ ਹੀ ਆ ਰਹੀ ਸੀ। ਦੱਸ ਕੁ ਫੁੱਟ ਤੇ ਆਉਦੀ ਕਾਰ ਤਾਂ ਮੈਨੂੰ ਨਜਰ ਆਈ ਸੀ ਤੇ ਉਸ ਤੋ ਬਾਅਦ ਕੀ ਹੋਇਆ ਮੈਨੂੰ ਨਹੀ ਪਤਾ।
ਮਣੀ ਨੇ ਘਰੇ ਫੋਨ ਕਰ ਦਿੱਤਾ ਸੀ ਤੇ ਉਹ ਸਾਰੇ ਘਬਰਾ ਗਏ। ਉਸ ਨੇ ਆਪਣੇ ਡੈਡੀ  ਨੂੰ ਜਲਦੀ ਆਉਣ ਲਈ ਆਖਿਆ। ਮਣੀ ਨੇ ਆਪਣੀ ਮੰਮੀ ਨਾਲ ਗੱਲ ਕੀਤੀ ਤੇ ਹਾਦਸੇ ਬਾਰੇ ਜਾਣੂ ਦੱਸਿਆ। ਮਨ ਦੀ ਤਸੱਲੀ  ਲਈ ਉਸ ਦੀ ਮੰਮੀ ਨੇ ਮੇਰੇ ਨਾਲ ਗੱਲ ਵੀ ਕੀਤੀ ਪਰ ਮੈਥੋਂ ਗੱਲ ਨਾ ਹੋਈ ਘਬਰਾਹਟ ਸੀ ਜਾ ਸਦਮਾਂ। ਉਸ ਨੇ ਆਪਣੀ ਤਾਈ ਨਾਲ ਵੀ ਆਪਣੀ ਮੰਮੀ ਦੀ ਗੱਲ ਕਰਵਾਈ। ਪਰ ਉਸ ਨੂੰ ਤਸੱਲੀ ਕਿੱਥੇ। ਉਹ ਘਰੇ ਬੈਠੀ ਹੋਰ ਪ੍ਰੇਸਾਨ ਹੋ ਗਈ। ਉਸ ਦਾ ਡੈਡੀ ਕੋਈ ਵੀਹ ਪੱਚੀ ਮਿੰਟਾ ਵਿੱਚ ਹੀ ਘਰੋ ਕਾਰ ਲੈ ਕੇ ਆ ਗਿਆ।ਤੇ ਸਾਨੂੰ ਤਿੰਨਾਂ ਨੂੰ ਕਾਰ ਚ ਬਿਠਾ ਕੇ ਘਰ ਭੇਜ ਦਿੱਤਾ।
ਐਤਵਾਰ ਤੇ ਸੋਮਵਾਰ ਅਸੀ ਠੀਕ ਰਹੇ ਪਤਾ ਨਹੀ ਤਾਂ ਫੈਮਿਲੀ ਡਾਕਟਰ ਦੀ ਦਵਾਈ ਦਾ ਅਸਰ ਸੀ । ਪਰ ਕਹਿੰਦੇ ਹਨ  ਅੰਦਰੂਨੀ ਸੱਟਾਂ ਹੌਲੀ ਹੌਲੀ ਜਾਗਦੀਆਂ ਹਨ। ਸਰਦੀ ਚ ਤਾਂ  ਵਧੇਰੇ ਤਕਲੀਫ ਦਿੰਦੀਆਂ ਹਨ। ਅੰਗਰੇਜੀ ਦਵਾਈਆਂ ਦੇ ਨਾਲ ਨਾਲ ਦੁੱਧ ਚ ਅੰਬਾਂ ਹਲਦੀ  ਲੈਣ ਦਾ ਮਸਵਰਾ ਹਰ ਕੋਈ ਦੇ  ਰਿਹਾ ਸੀ। ਮੈਨੂੰ ਪਤਾ ਲੱਗਿਆ ਕਾਰ ਨੂੰ ਅੋਡਾਂ ਪੁਲਿਸ ਚੁੱਕ ਕੇ ਲੈ ਗਈ ਸੀ। ਦੂਜੀ ਪਾਰਟੀ  ਸਮਝੋਤੇ ਲਈ ਦਬਾਬ ਪਾ ਰਹੀ ਸੀ ਕਿਉਕਿ ਸਾਰਾ ਕਸੂਰ ਉਹਨਾ ਦਾ ਹੀ ਸੀ।  ਮੈ ਕਿਸੇ ਤੇ ਕੋਈ ਕਾਰਵਾਈ ਨਹੀ ਸੀ ਕਰਨੀ ਚਾਹੁੰਦਾ। ਤੇ ਨਾ ਕਿਸੇ ਗਰੀਬ ਕੋਲੋ ਕੁਝ ਲੈਣਾ ਚਾਹੁੰਦਾ ਸੇ। ਮੇਰੇ ਲਈ ਇਹ ਹੀ ਕਾਫੀ ਸੀ ਕਿ ਤਿੰਨ ਜੀਆਂ ਦੀ ਜਾਣ ਬੱਚ ਗਈ। ਮੈ ਪ੍ਰਮਾਤਮਾ ਦਾ ਸੁਕਰੀਆ ਕਰ ਰਿਹਾ ਸੀ। ਆਖਿਰ ਪੁਲਿਸ ਦੀ ਜਰੁਰੀ ਕਾਰਵਾਈ ਲਈ ਤੇ ਕਾਰ ਨੂੰ ਮੁਰੰਮਤ ਲਈ ਏਜੰਸੀ ਵਿੱਚ ਛੱਡਣ ਲਈ ਮੈਂ ਜਦੋ ਪੁਲਿਸ ਸਟੇਸਨ ਅੋਡਾਂ ਪੰਹੁਚਿਆ ਤਾਂ ਗੱਡੀ ਦੀ ਹਾਲਤ ਵੇਖ ਮੇਰਾ ਮਨ ਕੰਬ ਗਿਆ। ਮਾਰਨ ਵਾਲੇ ਨਾਲੋ  ਬਚਾਉਣ ਵਾਲਾ ਡਾਢਾ ਸੀ। “ਬਾਈ ਜੀ ਇਸ ਦੇ ਸਵਾਰ ਕਿਵੇ ਬਚੇ। ਬਹੁਤ ਬੁਰੀ ਹਾਲਤ ਹੈ ਕਾਰ ਦੀ ਤਾਂ।ਕੋਈ ਤਾਂ ਗੈਬੀ ਸ਼ਕਤੀ ਹੈ ਜਿਸ ਨੇ ਇਸ ਕਾਰ ਦੇ ਸਵਾਰਾਂ ਦੀ ਰੱਖਿਆ ਕੀਤੀ ਹੈ।ਕਿਸੇ ਨੇ ਕਾਰ ਦੀ ਹਾਲਤ ਵੇਖ ਕੇ ਮੈਨੂੰ ਪੁਛਿਆ। “ਹਾਂ ਉਹ ਡਾਢਾ ਹੀ ਹੈ। ਤੇ ਮੇਰੀ ਨਜਰ ਕਾਰ ਦੇ ਪਿੱਛੇ ਲਿਖੇ ਮੇਰੀ ਮਾਂ ਦੀ ਯਾਦ ਵਿੱਚ ਲਿਖੇ ਸaਬਦ ਮਾਂ ਤੇ ਪੈਂਦੀ ਹੈ ਤੇ ਨਾਲ ਹੀ ਲਿਖਿਆ ਸੀ ਮੇਰਾ ਮੁਰਸਿaਦ ਮਹਾਨ। ਇੰਨੀ ਭਿਆਨਕ ਟੱਕਰ ਤੋ ਬਾਅਦ ਕਾਰ ਦਾ ਪਿਛਲਾ ਸੀਸਾ ਅਜੇ ਵੀ ਸਾਬਤ ਸੀ ਸੀਸੇ ਤੇ ਲਿਖੇ ਇਹ ਸਬਦ ਪੜ੍ਹਕੇ ਮੇਰੀ ਅੱਖ ਵਿਚੋ ਹੰਝੂ ਬਹਿ ਤੁਰੇ। ਪਤਾ ਨਹੀ ਕਿਓ।
ਰਮੇਸ ਸੇਠੀ ਬਾਦਲ
ਮੋ 98 766 27233

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕੀ ਆਦਮੀ ਨੂੰ ਇਨਸਾਨ ਮੰਨਦੇ ਹੋ” ?
Next articleਪੈਸੇ ਦੀ ਦੌੜ