ਲਾਈਫ਼ ਕੇਅਰ ਫਾਊਂਡੇਸ਼ਨ ਡੇਰਾਬੱਸੀ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦਾ ਨਵਾਂ ਉਪਰਾਲਾ

ਨਵਾਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ (ਰਜਿ) ਨਵਾਂਸਹਿਰ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸਹਿਰ ਵੱਲੌਂ ਰਸਮੀ ਤੌਰ ਤੇ ਵੀਰਵਾਰ ਨੂੰ ਗੁਰੂਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਵਿੱਖੇ ਮੁਫਤ ਟੈਸਟਾ ਦੀ ਸ਼ੁਰੂਆਤ ਕੀਤੀ। ਲਾਈਫ਼ ਕੇਅਰ ਫਾਊਂਡੇਸ਼ਨ ਜੋ ਕਿ ਕਿਫ਼ਾਇਤੀ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਇੱਕ ਚੈਰੀਟੇਬਲ ਲੈਬ ਸੰਸਥਾ ਹੈ, ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਅਤੇ ਜਗਤਾਰ ਸਿੰਘ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਇਸ ਵਿਸ਼ੇਸ਼ ਉਪਰਾਲੇ ਬਾਰੇ ਦੱਸਿਆ ਕਿ ਅਸੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਸਥਾਪਿਤ ਆਪਣੇ 85 ਤੋਂ ਵੱਧ ਲੈਬ ਕੁਲੈਕਸ਼ਨ ਸੈਂਟਰਾਂ ’ਚ ਕੈਂਸਰ ਅਤੇ ਕਿਡਨੀ ਵਰਗੀਆਂ ਬੇਹੱਦ ਖਤਰਨਾਕ ਬਿਮਾਰੀਆਂ ਦੇ ਮਰੀਜ਼ਾਂ ਲਈ ਹਰ ਵਾਰੀ ਡਾਇਲਸਿਸ ਤੋਂ ਪਹਿਲਾਂ ਕੁੱਲ 37 ਟੈਸਟ ਕੀਤੇ ਜਾਣਗੇ। ਜਿਨ੍ਹਾਂ ’ਚ CBC(ਬਲੱਡ ਸੈਲਾਂ ਦੇ ਟੈਸਟ) 22 ਟੈਸਟ ਅਤੇ KFT (ਗੁਰਦਿਆਂ ਦੇ) 15 ਟੈਸਟ ਸ਼ਾਮਿਲ ਹਨ। ਕੈਂਸਰ ਦੇ ਮਰੀਜਾਂ ਲਈ ਕੀਮੋਥੈਰੇਪੀ ਤੋਂ ਪਹਿਲਾਂ ਕੁੱਲ 48 ਟੈਸਟ ਕੀਤੇ ਜਾਣਗੇ। ਜਿਨ੍ਹਾਂ ’ਚ CBC (ਬਲੱਡ ਸੈਲਾਂ ਦੇ) 22 ਟੈਸਟ, KFT (ਗੁਰਦਿਆਂ ਦੇ15 ਟੈਸਟ) ਅਤੇ LFT (ਲੀਵਰ ਦੇ) 11 ਟੈਸਟ ਸ਼ਾਮਿਲ ਹਨ। ਇਸ ਤੋਂ ਇਲਾਵਾ ਨਵਾਂਸਹਿਰ, ਬੰਗਾ, ਅੱਪਰਾ, ਗੜਸ਼ੰਕਰ ਅਤੇ ਬਲਾਚੌਰ ਦੇ ਨਾਲ ਲਗਦੇ ਪਿੰਡਾਂ ‘ਚ 50 ਤੋਂ ਵੱਧ ਮੁਫ਼ਤ ਲੈਬੋਰੇਟਰੀ ਕੈਂਪ ਲਗਾ ਕੇ ਕੈਂਸਰ, ਕਿਡਨੀ ਅਤੇ ਲੀਵਰ ਦੇ ਮਰੀਜਾਂ ਦੇ ਸਕਰੀਨਿੰਗ ਟੈਸਟ ਕੀਤੇ ਜਾਣਗੇ। ਤਾਂ ਜੋ ਵੱਧ ਰਹੀਆਂ ਖ਼ਤਰਨਾਕ ਬਿਮਾਰੀਆ ਦੀ ਸਮੇਂ ਸਿਰ ਜਾਂਚ ਕਰਕੇ ਮਰੀਜਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਭਿਆਨਕ ਬਿਮਾਰੀਆ ਤੋਂ ਬਚਿਆ ਜਾ ਸਕੇ ਅਤੇ ਇਹਨਾਂ ਕੈਂਪਾਂ ‘ਚ ਵਾਤਾਵਰਨ ਦੀ ਸਾਂਭ ਸੰਭਾਲ ਲਈ ਰੁੱਖ ਵੀ ਵੰਡੇ ਜਾਣਗੇ। ਲਾਈਫ ਕੇਅਰ ਫਾਊਂਡੇਸ਼ਨ ਜੋ ਕਿ NABL Laboratory ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲੈਬੋਰੇਟਰੀ ਹੈ, ਜਿੱਥੇ ਸਾਰੇ ਟੈਸਟ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿੱਚ ਕੀਤੇ ਜਾਂਦੇ ਹਨ। ਫਾਊਂਡੇਸ਼ਨ ਵੱਲੋਂ ਬਲੱਡ ਦੇ ਬਾਕੀ ਸਾਰੇ ਟੈਸਟ ਬਿਨਾਂ ਕਿਸੇ ਮੁਨਾਫੇ ਤੋਂ ਸੇਵਾ ‘ਚ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਤੇ (75% ਤੱਕ ਘੱਟ ਰੇਟ) ਤੇ ਕੀਤੇ ਜਾਂਦੇ ਹਨ। ਇਹ ਲੈਬੋਰੇਟਰੀ ਸੇਵਾ ਗੁਰੂਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸਹਿਰ, ਜੈਨ ਸਭਾ (ਰਜਿ) ਰੇਲਵੇ ਰੋਡ ਨਵਾਂਸਹਿਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੜਸ਼ੰਕਰ, ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਅਜ਼ਾਦ ਚੌਂਕ ਬੰਗਾ, ਸ਼ਹੀਦ ਭਗਤ ਸਿੰਘ ਪਾਰਕ ਕਸਬਾ ਅੱਪਰਾ ਤੇ ਵਿਸ਼ਵਕਰਮਾ ਮੰਦਿਰ ਬਲਾਚੌਰ। ਇਸ ਤੋਂ ਇਲਾਵਾ 85 ਤੋਂ ਵੱਧ ਸ਼ਹਿਰਾਂ ਵਿੱਖੇ ਇਹ ਸੇਵਾਵਾਂ ਚੱਲ ਰਹੀਆਂ ਹਨ। ਲਾਈਫ ਕੇਅਰ ਫਾਊਂਡੇਸ਼ਨ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ, ਮਨਦੀਪ ਸਿੰਘ, ਹਰਦੀਪ ਸਿੰਘ, ਮਨੀਸ਼, ਗੁਲਜਿੰਦਰ ਕੌਰ, ਮੱਖਣ ਸਿੰਘ ਗਰੇਵਾਲ ਪ੍ਰਧਾਨ ਗੁ: ਸ੍ਰੀ ਗੁਰੂ ਸਿੰਘ ਸਭਾ, ਸਰਦਾਰ ਸੁਖਵਿੰਦਰ ਸਿੰਘ ਥਾਂਦੀ ਪ੍ਰਧਾਨ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਅਮਰਜੀਤ ਸਿੰਘ ਖਾਲਸਾ, ਅਮਰੀਕ ਸਿੰਘ ਗੁਰੂ ਕੀ ਰਸੋਈ, ਜਸਵੀਰ ਸਿੰਘ ਰਾਹੋਂ, ਰਤਨ ਜੈਨ, ਦਲਵਿੰਦਰ ਸਿੰਘ ਅੱਪਰਾ, ਮਨੀਸ਼ ਜੈਨ, ਅਮਿਤ ਜੈਨ, ਸੰਜੀਵ ਜੈਨ, ਹਰਦੀਪ ਸਿੰਘ, ਕਰਮਜੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਸਾਹਲੋਂ, ਦਾਰਾ ਸਿੰਘ ਕੁਲਾਮ, ਰਾਵਲ ਸਿੰਘ ਮੁਬਾਰਕਪੁਰ, ਮੰਗਲ ਸਿੰਘ ਬੈਂਸ, ਜਸਵਿੰਦਰ ਸਿੰਘ, ਬਲਵਿੰਦਰ ਕੌਰ, ਦਵਿੰਦਰ ਕੌਰ, ਤਰਸੇਮ ਕੌਰ, ਜਸਪ੍ਰੀਤ ਸਿੰਘ, ਆਜ਼ਾਦ, ਮਨਜੀਤ ਸਿੰਘ, ਰਾਹੁਲ ਸਿੰਘ, ਪਰਮਜੀਤ ਸਿੰਘ, ਲਵਪ੍ਰੀਤ ਸਿੰਘ, ਦੀਪਕ ਅਤੇ ਵਰਿੰਦਰ ਸਿੰਘ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੂਫੀ ਦਰਗਾਹ ਪ੍ਰਬੰਧਕ ਕਮੇਟੀ ਨੇ ਕੀਤੀ ਵਿਸ਼ੇਸ਼ ਮੀਟਿੰਗ
Next articleਕੇ ਸੀ ਫਾਰਮੇਸੀ ਕਾਲਜ ਦੀ ਐਨਐਸਐਸ ਯੂਨਿਟ ਨੇ ਸਾਈਬਰ ਜਾਗਰੂਕਤਾ ਦਿਵਸ ਤੇ ਸੈਮੀਨਾਰ ਕਰਵਾਇਆ