ਲਾਰਡ ਕ੍ਰਿਸ਼ਨਾ ਕਾਲਜ ਦੀਵਾਲੀ ਸਬੰਧੀ ਸਮਾਗਮ

ਕੈਪਸ਼ਨ : ਲਾਰਡ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਵਿਖੇ ਆਯੋਜਿਤ ਸਮਾਗਮ ਦੀ ਝਲਕ

ਬੀ ਐੱਡ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ)- ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਵਿਖੇ ਪ੍ਰਿੰਸੀਪਲ ਸੁੰਮੀ ਧੀਰ ਦੀ ਅਗਵਾਈ ਵਿੱਚ ਦੀਵਾਲੀ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਰੰਗੋਲੀ ਤੇ ਦੀਵਾ ਮੇਕਿੰਗ ਅਤੇ ਕਲਾਸ ਰੂਮ ਡੈਕੋਰੇਸ਼ਨ ਸੰਬੰਧੀ ਮੁਕਾਬਲਿਆਂ ਵਿੱਚ ਹਿੱਸਾ ਲਿਆ । ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸੁੰਮੀ ਧੀਰ ਨੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਬੀ. ਐੱਡ. ਸਮੈਸਟਰ ਪਹਿਲਾ ਦਾ ਸ਼ਾਨਦਾਰ ਨਤੀਜਾ ਆਉਣ ਲਈ ਮੁਬਾਰਕਬਾਦ ਦਿੱਤੀ । ਉਨ੍ਹਾਂ ਦੱਸਿਆ ਕਿ ਕਿਰਨਜੀਤ ਕੌਰ ਪਹਿਲੇ, ਨਵਜੋਤ ਕੌਰ ਦੂਜੇ ਅਤੇ ਗੰਗਾ ਦੇਵੀ ਤੀਜੇ ਸਥਾਨ ‘ਤੇ ਰਹੀ । ਇਸ ਮੌਕੇ ਪ੍ਰੋ. ਰਮਾ, ਪ੍ਰੋ. ਕੁਲਦੀਪ ਕੌਰ, ਪ੍ਰੋ. ਸਾਹਿਲ, ਨਵੀਨ ਖੁਰਾਣਾ, ਰੀਟਾ ਰਾਣੀ ਆਦਿ ਸਟਾਫ ਮੈਂਬਰ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਵਾਲ ਤਾਂ ਅਮਰ ਹੁੰਦੇ*
Next articleਦੇਸ਼ ਦੇ ਹੀਰੇ