ਜੋਰਾ ਸਰਹਾਲੀ ਮੰਡ ਬਣਿਆ ਸਰਵੋਤਮ ਧਾਵੀ, ਰਾਜੂ ਸਾਹਪੁਰੀਆ ਬਣਿਆ ਵਧੀਆ ਜਾਫੀ
ਮੈਲਬੌਰਨ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਰੁਆਇਲ ਐਂਡ ਅਜ਼ਾਦ ਕਬੱਡੀ ਕਲੱਬ ਮੈਲਬੌਰਨ ਵੱਲੋਂ ਕਰਵਾਇਆ ਗਿਆ ਛੇਵਾਂ ਆਜ਼ਾਦ ਰੋਇਲ ਐਂਡ ਆਜ਼ਾਦ ਕਬੱਡੀ ਕੱਪ ਯੰਗ ਕਲੱਬ ਮੈਲਬੋਰਨ ਨੇ ਜਿੱਤਿਆ। ਅੱਜ ਕੀਜ਼ ਬਰੋਜ ਦੇ ਖੇਡ ਮੈਦਾਨ ਵਿੱਚ ਖੇਡੇ ਗਏ ਇਸ ਕਬੱਡੀ ਕੱਪ ਵਿੱਚ 5 ਟੀਮਾਂ ਨੇ ਹਿੱਸਾ ਲਿਆ । ਜਿਸ ਨੂੰ ਵੇਖਣ ਲਈ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਆਇਆ । ਖੇਡਿਆ ਗਿਆ ਫਾਈਨਲ ਮੁਕਾਬਲਾ ਯੰਗ ਕਬੱਡੀ ਕਲੱਬ ਮੈਲਬੋਰਨ ਅਤੇ ਆਜ਼ਾਦ ਕਬੱਡੀ ਕਲੱਬ ਵਿਚਕਾਰ ਹੋਇਆ । ਜਿਸ ਵਿੱਚ ਯੰਗ ਕਲੱਬ ਮੈਲਬੌਰਨ 45-35 ਅੰਕਾਂ ਨਾਲ ਜੇਤੂ ਰਹੀ । ਜੋਰਾ ਸਰਹਾਲੀ ਮੰਡ ਟੂਰਨਾਮੈਂਟ ਦਾ ਸਰਵੋਤਮ ਧਾਵੀ ਬਣਿਆ ਜਦ ਕਿ ਰਾਜ ਸਾਹਪੁਰੀਆ ਨੇ ਵਧੀਆ ਜਾਫੀ ਬਣਨ ਦਾ ਮਾਣ ਹਾਜ਼ਰ ਕੀਤਾ। ਦੋਹਾਂ ਖਿਡਾਰੀਆਂ ਨੂੰ ਸੋਨੇ ਦੇ ਕੰਠਿਆਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਸਟਾਰ ਜਸ਼ਨ ਆਲਮਗੀਰ ਨੇ ਵੀ ਮੀਰੀਪੀਰੀ ਕਲੱਬ ਮੈਲਬਰਨ ਵੱਲੋਂ ਖੇਡਦਿਆਂ ਦਰਸ਼ਕਾਂ ਦੀਆਂ ਬਾਬਾ ਤਾੜੀਆਂ ਖੱਟੀਆਂ। ਇਸ ਮੌਕੇ ਖੇਡ ਲੇਖਕ, ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦਾ ਰੂਆਇਲ ਐਂਡ ਅਜ਼ਾਦ ਕਬੱਡੀ ਕਲੱਬ ਮੈਲਬੋਰਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰੋਇਲ ਐਂਡ ਆਜ਼ਾਦ ਕਲੱਬ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਬਾਬਾ, ਨਵ ਗਰੇਵਾਲ , ਸੰਦੀਪ ਸਿੰਘ ਢਿੱਲੋ , ਬੱਲੀ ਬਾਲਾ , ਸੋਢੀ ਗਿੱਲ, ਜੱਸੀ ਭਦੌੜ, ਅਵਨਿੰਦਰ ਪੰਧੇਰ ,ਗੁਰੂ ਕੰਗ , ਚੈਰੀ ਗਰੇਵਾਲ ਮਿਲਡੂਰਾ ਹਰਵਿੰਦਰ ਸਿੰਘ ਚੌਧਰੀ, ਹਰਮੇਸ਼ ਸਿੰਘ ਰੋਡਾ , ਗੁਰਪਿੰਦਰ ਸਿੰਘ ਉਪਲ, ਨਵਦੀਪ ਸਿੰਘ ਬੱਲ ਬੁਤਾਲਾ, ਬਾਈ ਬਿੱਕਰ ਸਿੰਘ ਰਾਮਪੁਰਾਫੂਲ, ਪ੍ਰਭਜੋਤ ਸਿੰਘ ਗਰੇਵਾਲ,ਸ਼ੈਰੀ ਹੋਸ਼ਿਆਰਪੁਰ ਕਨਵੀਨਰ ਆਮ ਆਦਮੀ ਪਾਰਟੀ , ਦੇ ਅਮਰਜੀਤ ਸਿੰਘ ਬਰਾੜ ਬਾਜਾਖਾਨਾ ਕਨਵੀਨਰ ਆਮ ਆਦਮੀਂ ਪਾਰਟੀ ਵਿਕਟੋਰੀਆ, ਸਰਬਜੀਤ ਸਿੰਘ ਬੁਤਾਲਾ , ਕੁਲਜੀਤ ਸਿੰਘ ਬੱਲ, ਮਲਕੀਤ ਸਿੰਘ ਸਿੱਧੂ, ਸਨੀ ਢੀਡਸਾਂ,ਮਨੀ ਹਸਨਪੁਰ, ਅਰਸ਼ਦੀਪ ਸਿੰਘ, ਪ੍ਰੀਤ ਪਹਿਲਵਾਨ, ਆਦਿ ਹੋਰ ਪ੍ਰਬੰਧਕ, ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅੰਤ ਵਿੱਚ ਸੋਢੀ ਗਿੱਲ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਜਗਰੂਪ ਸਿੰਘ ਜਰਖੜ



