ਕੇਂਦਰ ਨੂੰ ਰਾਜੋਆਣਾ ਦੀ ਪਟੀਸ਼ਨ ’ਤੇ 30 ਅਪਰੈਲ ਤੱਕ ਫ਼ੈਸਲਾ ਲੈਣ ਦੇ ਹੁਕਮ

ਨਵੀਂ ਦਿੱਲੀ (ਸਮਾਜ ਵੀਕਲੀ):  ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 2012 ਵਿਚ ਦਾਇਰ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਉਤੇ 30 ਅਪਰੈਲ ਤੱਕ ਫ਼ੈਸਲਾ ਲੈਣ ਦਾ ਹੁਕਮ ਦਿੱਤਾ ਹੈ। ਰਾਜੋਆਣਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਬੇਨਤੀ ਕੀਤੀ ਹੈ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਜੇਕਰ 30 ਅਪਰੈਲ ਤੱਕ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਗ੍ਰਹਿ ਮੰਤਰਾਲੇ ਨਾਲ ਸਬੰਧਤ ਸਕੱਤਰ ਤੇ ਸੀਬੀਆਈ ਦੇ ਡਾਇਰੈਕਟਰ (ਇਸਤਗਾਸਾ) ਸੁਣਵਾਈ ਦੀ ਅਗਲੀ ਤਰੀਕ ’ਤੇ ਵਿਅਕਤੀਗਤ ਰੂਪ ’ਚ ਰਿਕਾਰਡ ਨਾਲ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਿਦੱਲੀ ਦੇ ਲੋਕਾਂ ਲਈ ਰੁਜ਼ਗਾਰਮੁਖੀ ਬਜਟ ਪੇਸ਼ ਕੀਤਾ: ਕੇਜਰੀਵਾਲ
Next articleਹਰਪਾਲ ਚੀਮਾ ਤੇ ਕੁਲਤਾਰ ਸੰਧਵਾਂ ਦਿੱਲੀ ਦੇ ਬੱਜਟ ਸੈਸ਼ਨ ਵਿੱਚ ਪੁੱਜੇ