
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੁਸਹਿਰਾ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਆ ਰਹੇ ਹਨ, ਦੁਸਹਿਰੇ ਨੂੰ ਜਿਸ ਨੂੰ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਓਹਾਰ ਵੀ ਕਿਹਾ ਜਾਂਦਾ ਹੈ। ਸਮੇਂ ਦੇ ਨਾਲ ਨਾਲ ਇਨ੍ਹਾਂ ਤਿਉਹਾਰਾਂ ਦਾ ਮੂੰਹ ਮੁਹਾਂਦਰਾ ਬੇਸ਼ੱਕ ਬਦਲ ਰਿਹਾ ਹੈ,ਪਰ ਫਿਰ ਵੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਾਰੇ ਵਰਨਾਂ ਦੇ ਲੋਕ ਇਸ ਨੂੰ ਅੱਜ ਵੀ ਜਿਉਂ ਦਾ ਤਿਉਂ ਮਨਾਉਂਦੇ ਆ ਰਹੇ ਹਨ।ਰਾਮ ਚੰਦਰ ਜੀ ਅਤੇ ਲੰਕਾ ਦੇ ਲੰਕੇਸਵਰ ਰਾਵਣ ਦੀ ਕਹਾਣੀ ਦਰਸਾਉਂਦਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ , ਜਗਦੀਸ਼ ਸਿੰਘ ਦੀਸ਼ਾ ਸਾਬਕਾ ਸਰਪੰਚ ਪਿੰਡ ਰਾਮੇਵਾਲ , ਲਾਡੀ ਸਿੰਘ ਪਿੰਡ ਰਾਮੇਵਾਲ (ਅਮਰੀਕਾ) ਪਰਮਜੀਤ ਚਾਹਲ ਜੋਤਸ਼ੀ ਨੂਰਮਹਿਲ, ਸ੍ਰ, ਨਰਵਿੰਦਰ ਸਿੰਘ ਬਾਸੀ ਪਿੰਡ ਸ਼ਾਮ ਪੁਰ (ਅਸਟ੍ਰੇਲੀਆ) ਸਮਾਜ ਸੇਵੀ ਰਾਜੂ ਭੰਡਾਲ ਪਿੰਡ ਸੰਘੇ ਜਗੀਰ (ਅਮਰੀਕਾ) ਨੇ ਦੱਸਿਆ ਕਿ ਦੁਸਹਿਰੇ ਤੋਂ ਵੀਹ ਦਿਨ ਬਾਅਦ ਭਾਵ ਇਸ ਵਾਰ ਇੱਕੀ ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਣਾ ਹੈ, ਇਸੇ ਦਿਨ ਹਿੰਦੂਆਂ ਦੇ ਗੁਰੂ ਰਾਮ ਚੰਦਰ ਜੀ ਆਪਣੇ ਪਿਤਾ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦੇ ਹੋਏ ਵੀਹ ਸਾਲ ਦਾ ਬਣਵਾਸ ਕੱਟਕੇ ਅਯੁੱਧਿਆ ਪਰਤੇ ਸਨ ਤੇ ਖੁਸ਼ੀ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ ਇਸ ਕਰਕੇ ਹੀ ਇਸ ਤਿਉਹਾਰ ਨੂੰ ਦੀਪਾਵਲੀ ਭਾਵ ਰੌਸ਼ਨੀਆਂ ਦਾ ਤਿਓਹਾਰ ਵੀ ਕਿਹਾ ਜਾਣ ਲੱਗਾ। ਲੋਕ ਖੁਸ਼ੀ ਦਾ ਇਜ਼ਹਾਰ ਕਰਨ ਲਈ ਆਪੋ ਆਪਣੇ ਘਰਾਂ ਤੇ ਦੀਵੇ ਬਾਲਦੇ ਹਨ ਲੜੀਆਂ ਲਾ ਕੇ ਖੁਸ਼ੀ ਸਾਂਝੀ ਕਰਦੇ ਹਨ। ਇਸ ਤਿਉਹਾਰ ਦਾ ਸਬੰਧ ਗੁਰਸਿੱਖ ਪਰਿਵਾਰਾਂ ਲਈ ਵੀ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਸੇ ਦਿਨ ਹੀ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਚੋਂ ਬਵੰਜਾ ਗੁਰੂ ਦੇ ਸਿੰਘਾਂ ਨੂੰ ਜ਼ਾਲਮ ਹਕੂਮਤ ਤੋਂ ਆਜ਼ਾਦ ਕਰਵਾਇਆ ਸੀ ਜੋ ਕਿ ਓਹਨਾਂ ਦੇ ਬਵੰਜਾ ਕਲੀਏ ਚੋਲਾ ਸਾਹਿਬ ਨੂੰ ਪਕੜ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਮੇਂ ਦੀ ਜ਼ਾਲਮ ਹਕੂਮਤ ਦੀ ਕੈਦ ਚੋਂ ਬਾਹਰ ਆਏ ਸਨ। ਇਸੇ ਕਰਕੇ ਹੀ ਇਹ ਤਿਉਹਾਰ ਸੱਬ ਧਰਮਾਂ ਦਾ ਸਾਂਝਾਂ ਤਿਉਹਾਰ ਹੈ ਤੇ ਸੱਭ ਰਲਮਿਲ ਕੇ ਮਨਾਉਂਦੇ ਹਨ। ਆਪਾਂ ਆਮ ਹਰ ਸਾਲ ਹੀ ਦੀਵਾਲੀ ਦੁਸਹਿਰਾ ਤਿਉਹਾਰ ਤੋਂ ਬਾਅਦ ਥਾਂ ਥਾਂ ਪਟਾਖਿਆਂ ਨਾਲ ਅੱਗਾਂ ਲੱਗਣ ਨਾਲ ਜਾਨੀ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਵੀ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ,ਆਓ ਇਸ ਵਾਰ ਓਸ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਇਹ ਤਿਉਹਾਰ ਸਭਨਾਂ ਲਈ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ।ਆਓ ਰਲਮਿਲ ਕੇ ਦੋ ਅਕਤੂਬਰ ਨੂੰ ਦੁਸਹਿਰਾ ਤੇ ਵੀਹ ਦਿਨ ਬਾਅਦ ਦੀਵਾਲੀ ਜ਼ਰੂਰ ਮਨਾਈਏ ਪਰ ਪ੍ਰਦੂਸ਼ਣ ਘੱਟ ਫੈਲਾਈਏ”


