
ਰਾਮ ਲੀਲ੍ਹਾ ਦੇਖਣ ਵਾਲੇ ਭਗਤਾਂ ਦੀ ਜੀਵਨ ਲੀਲ੍ਹਾ ਆਨੰਦਮਈ ਬਣੀ ਰਹਿੰਦੀ ਹੈ – ਆਰ.ਐਸ.ਐਸ ਸੈਕਟਰੀ ਪ੍ਰਮੋਦ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਰਾਮਾ ਡਰਾਮਾਟਿਕ ਕਲੱਬ ਨੂਰਮਹਿਲ ਦੇ ਪ੍ਰਧਾਨ ਭੂਸ਼ਨ ਸ਼ਰਮਾ ਦੀ ਪ੍ਰਧਾਨਗੀ ਹੇਠ ਨੂਰਮਹਿਲ ਵਿੱਚ ਰਾਮ ਲੀਲ੍ਹਾ ਨਾਟਕਾਂ ਦਾ ਮੰਚਨ ਸਮੂਹ ਪਾਤਰਾਂ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ ਹੈ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ ਨੂੰ ਰਾਮ ਲੀਲ੍ਹਾ ਦੇ ਨਾਟਕਾਂ ਦੀ 7ਵੀਂ ਨਾਈਟ ਦਾ ਰਿਬਨ ਕੱਟਕੇ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸ਼ੁਭ ਅਵਸਰ ਮੌਕੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਮਹਿਲਾ ਮੰਡਲ ਪ੍ਰਧਾਨ ਲਾਇਨ ਬਬਿਤਾ ਸੰਧੂ, ਲਾਇਨਜ਼ ਕਲੱਬ ਦੀ ਸੈਕਟਰੀ ਲਾਇਨ ਜਸਪ੍ਰੀਤ ਕੌਰ ਸੰਧੂ ਤੋਂ ਇਲਾਵਾ ਪ੍ਰਧਾਨ ਭੂਸ਼ਨ ਸ਼ਰਮਾ, ਕੁਲਦੀਪ ਸ਼ਰਮਾ, ਵਿਨੇ ਗਿੱਲ, ਨਰੇਸ਼ ਬਾਵਾ, ਬੱਬੂ ਕਾਲੜਾ ਉਚੇਚੇ ਤੌਰ ‘ਤੇ ਹਾਜ਼ਿਰ ਰਹੇ। ਉਦਘਾਟਨ ਕਰਨ ਉਪਰੰਤ ਪ੍ਰਧਾਨ ਦਿਨਕਰ ਸੰਧੂ ਨੇ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਲੀਲ੍ਹਾ ਪ੍ਰਮੁੱਖ ਤੌਰ ਸਾਨੂੰ ਮਾਂ ਬਾਪ ਦੀ ਆਗਿਆ ਵਿੱਚ ਰਹਿਣ ਦਾ ਇੱਕ ਅਣਮੋਲ ਗੁਣ ਸਿਖਾਉਂਦੀ ਹੈ ਅਤੇ ਜੋ ਬੱਚੇ ਆਪਣੇ ਮਾਂ-ਬਾਪ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ ਉਹਨਾਂ ਲਈ ਇਹ ਧਰਤੀ ਹੀ ਸਵਰਗ ਬਣ ਜਾਂਦੀ ਹੈ। ਪੰਡਿਤ ਸੁਭਾਸ਼ ਸ਼ਰਮਾ ਵੱਲੋਂ ਕੀਤੀ ਗਈ ਨਵ ਗ੍ਰਹਿ ਪੂਜਾ ਵਿੱਚ ਆਰ.ਐਸ.ਐਸ ਦੇ ਸੈਕਟਰੀ ਪ੍ਰਮੋਦ ਜੀ ਪ੍ਰਾਂਤ ਸਮਰਸਤਾ ਪ੍ਰਮੁੱਖ ਉਚੇਚੇ ਤੌਰ ‘ਤੇ ਪਹੁੰਚੇ, ਉਹਨਾਂ ਜਯੋਤੀ ਪ੍ਰਚੰਡ ਕਰਨ ਦਾ ਨੇਕ ਕਾਰਜ ਕੀਤਾ। ਉਹਨਾਂ ਕਿਹਾ ਜੋ ਲੋਕ ਰਾਮ ਲੀਲ੍ਹਾ ਦੇਖਦੇ ਹਨ ਉਹਨਾਂ ਲੋਕਾਂ ‘ਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਵਿਸ਼ੇਸ਼ ਕਿਰਪਾ ਰਹਿੰਦੀ ਹੈ ਅਤੇ ਉਹਨਾਂ ਦੀ ਜੀਵਨ ਲੀਲ੍ਹਾ ਵੀ ਆਨੰਦਮਈ ਬਣ ਜਾਂਦੀ ਹੈ। ਇਸ ਮੌਕੇ ਸਮਾਜ ਸੇਵੀ ਅਵਿਨਾਸ਼ ਪਾਠਕ, ਅਨਿਲ ਸ਼ਰਮਾ, ਬਜਰੰਗ ਦਲ ਪ੍ਰਧਾਨ ਚੇਤਨ ਤਿਵਾੜੀ, ਰਾਕੇਸ਼ ਪ੍ਰਾਸ਼ਰ, ਨਰਿੰਦਰ ਪਾਲ, ਗੁਰਛਾਇਆ ਸੋਖਲ ਤੋਂ ਇਲਾਵਾ ਲਾਇਨਜ਼ ਕਲੱਬ ਦੇ ਅਫਸਰਾਂ ਨੇ ਜਯੋਤੀ ਪ੍ਰਚੰਡ ਕੀਤੀ। ਸਟੇਜ ਸੰਚਾਲਨ ਹਰਪਾਲ ਬੈਹਨ ਅਤੇ ਦੀਪੂ ਕੌਂਸਲਰ ਵੱਲੋਂ ਕੀਤਾ ਗਿਆ। ਸ਼ਸ਼ੀ ਭੂਸ਼ਨ ਪਾਸੀ, ਅਸ਼ੋਕ ਵਿਆਸ ਦੀ ਡਾਇਰੈਕਸ਼ਨ ਵਿੱਚ ਨਿੱਤ ਹੁੰਦੇ ਡਰਾਮਿਆਂ ਦੇ ਪਾਤਰਾਂ ਅਵਿਸ਼ੇਕ ਕਰਵਲ (ਰਾਮ), ਗੁਰਜੀਤ ਕਾਹਲੋਂ (ਲਛਮਣ), ਸੰਦੀਪ (ਸੀਤਾ) ਯੋਗੇਸ਼ (ਹਨੂੰਮਾਨ) ਨਵਜੋਤ (ਰਾਵਣ) ਵਿਨੇ ਗਿੱਲ (ਮੇਘਨਾਥ) ਮੋਹਕ ਤਕਿਆਰ ਆਦਿ ਸਮੇਤ ਕਈ ਹੋਰ ਪਾਤਰਾਂ ਵੱਲੋਂ ਨਿਭਾਏ ਜਾਂਦੇ ਰੋਲ ਨਿੱਤ ਸੈਂਕੜੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਸਮੂਹ ਰਾਮ ਭਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿੱਤ ਪਰਿਵਾਰ ਸਮੇਤ ਰਾਮ ਲੀਲ੍ਹਾ ਦੇਖਣ ਆਉਣ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸਾਏ ਹੋਏ ਮਾਰਗ ‘ਤੇ ਚਲਕੇ ਆਪਣਾ ਜੀਵਨ ਅਤਿਅੰਤ ਆਨੰਦਮਈ ਬਣਾਉਣ।


