ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੀਵਾਲੀ ਮੇਲੇ ਦੀ ਟੀਮ ਦੇਸੀ ਸਵੈਗ ਵੱਲੋਂ ਮੁੱਖ ਪ੍ਰਬੰਧਕ ਕਰਮਜੀਤ ਸਿੰਘ ਚਾਹਲ, ਬਲਜੀਤ ਬਾਛਲ,ਜਗਦੀਪ ਭੰਗੂ,ਰਾਜਵੀਰ ਸਿੰਘ ਰੂਪਰਾਏ,ਦੀਪ ਖਰੌਦ,ਵੱਲੋਂ ਦੀਵਾਲੀ ਮੇਲੇ ਦੀ ਪੂਰੀ ਟੀਮ ਵੱਲੋਂ ਮੇਲੇ ਦੀ ਯੋਜਨਾਬੰਦ ਪੇਸ਼ਕਾਰੀ ਕਰਨ ਚ ਕਾਮਯਾਬੀ ਹਾਸਲ ਕੀਤੀ।ਆਯੋਜਿਤ ਦਿਵਾਲੀ ਮੇਲਾ ਵੱਡੇ ਪੱਧਰ ਦੇ ਖੇਡ ਤੇ ਸੱਭਿਆਚਾਰਕ ਸਮਾਰੋਹ ਵਜੋਂ ਸਾਹਮਣੇ ਆਇਆ। ਦੀਵਾਲੀ ਮੇਲੇ ਵਿੱਚ ਸੱਭਿਆਚਾਰਕ ਰੌਣਕ, ਭੰਗੜਾ, ਗਿੱਧਾ, ਪੰਜਾਬੀ ਖਾਣੇ, ਤੇ ਗਾਇਕੀ, ਦੇਸੀ ਸਵੈਗ ਵੱਲੋਂ ਦਰਸ਼ਕਾਂ ਲਈ ਪੰਜਾਬੀ ਰਵਾਇਤੀ ਸੁਆਦ ਨਾਲ ਭਰਪੂਰ ਖਾਣ-ਪੀਣ ਦੇ ਸਟਾਲ, ਕੁਰਸੀ ਰੇਸ, ਕਲਾ ਪ੍ਰਦਰਸ਼ਨ, ਤੇ ਹੋਰ ਰੌਚਕ ਗਤਿਵਿਧੀਆਂ ਦਾ ਪ੍ਰਬੰਧ ਕੀਤਾ ਗਿਆ।ਉੱਘੇ ਗਾਇਕ ਹਰਸ ਦਿਓਗਨ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਵਾਰ ਦੀਵਾਲੀ ਮੇਲੇ ਵਿਚ ਦਰਸ਼ਕਾਂ ਦਾ ਪਹਿਲਾਂ ਨਾਲੋ ਭਾਰੀ ਇਕੱਠ ਹੋਇਆ।ਐਡੀਲੇਡ ਦੀਵਾਲੀ ਮੇਲਾ ਆਸਟ੍ਰੇਲੀਆ ਦੇ ਸਭ ਬਹੁ-ਸੱਭਿਆਚਾਰਕ ਜਸ਼ਨਾਂ ਵਿੱਚੋਂ ਇੱਕ ਬਣ ਗਿਆ । ਇਸ ਵਾਰ ਦੀਵਾਲੀ ਮੇਲੇ ਵਿਚ ਦਰਸ਼ਕਾਂ ਦਾ ਪਹਿਲਾ ਨਾਲੋ ਭਾਰੀ ਇਕੱਠ ਹੋਇਆ।ਮਾਣਯੋਗ ਜੋਏ ਬੈਟੀਸਨ ਦੱਖਣੀ ਆਸਟ੍ਰੇਲੀਆ ਵਿੱਚ ਸੈਰ-ਸਪਾਟਾ ਅਤੇ ਬਹੁ-ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ, ਮਾਨਯੋਗ ਜਿੰਗ ਲੀ, ਐਮ ਐਲ ਸੀ, ਮਾਨਯੋਗ ਹੈਡੀ ਜਿਰੋਲਾਮੋ ਐਮ ਐਲ ਸੀ,ਅਮਰਜੀਤ ਸਿੰਘ ਗਰੇਵਾਲ ਡਿਪਟੀ ਚੇਅਰਮੈਨ ਸਮੇਤ ਪਰਮੁਖ ਰਾਜਨੀਤਕ ਸਮਾਜਿਕ ਸਖਸੀਅਤਾ ਨੇ ਸਿਰਕਤ ਕੀਤੀ ਇਨਾਮ -ਮਾਨ ਸਨਮਾਨ ਕਰਦਿਆ ਸਭਨਾ ਨੂੰ ਦੀਵਾਲੀ ਦੇ ਤਿਉਹਾਰ ਤੇ ਸਫਲ ਮੇਲੇ ਦੀਆ ਵਧਾਈਆਂ ਦਿੱਤੀਆ। ਸਟੇਜ ਤੋਂ ਲਾਈਵ ਪੇਸ਼ਕਾਰੀਆਂ ਜਗਰੂਪ ਸਿੰਘ ਬੁੱਟਰ, ਅਮਨਦੀਪ ਕੌਰ ਅਤੇ ਰਵਿੰਦਰ ਸਿੰਘ ਸਰਾਭਾ ਵੱਲੋਂ ਕਰਵਾਈਆਂ ਗਈਆਂ, ਜੋ ਹਰ ਪੱਖੋਂ ਸਰਾਹਣਯੋਗ ਰਹੀਆਂ।ਭਾਈਚਾਰੇ ਦੀ ਭਰਪੂਰ ਹਾਜ਼ਰੀ ਤੇ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ।ਇਸ ਮੇਲੇ ਵਿੱਚ ਐਡੀਲੇਡ ਅਤੇ ਆਲੇ ਦੁਆਲੇ ਵੱਸਦੇ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਪਰਿਵਾਰ ਸਮੇਤ ਹਿੱਸਾ ਲਿਆ।ਪ੍ਰਬੰਧਕਾਂ ਵੱਲੋਂ “ਜੀ ਆਇਆਂ ਨੂੰ ਆਖਦੇ ਹੋਏ ਹਾਜ਼ਰ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਦੀਵਾਲੀ ਮੇਲੇ ਚ ਸ਼ਾਨਦਾਰ ਬਹੁ-ਸੱਭਿਆਚਾਰਕ ਪ੍ਰਦਰਸ਼ਨ ਉੱਘੇ ਗਾਇਕ ਹਰਸ ਦਿਓਗਨ ਨੇ ਚੋਟੀ ਦੇ ਗੀਤਾਂ ਨਾਲ ਲਾਈਆਂ ਖੂਬ ਰੌਣਕਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



