ਜਥੇਦਾਰ ਡੋਗਰਾਂਵਾਲ ਨੇ ਨਸੀਰਪੁਰ ਤੇ ਮਸੀਤਾਂ ਦੇ ਅਕਾਲੀ ਵਰਕਰਾਂ ਨਾਲ ਕੀਤਾ ਦਿੱਲੀ ਕੂਚ ਲਈ ਵਿਚਾਰ ਵਟਾਂਦਰਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਖੇਤੀ ਕਾਨੂੰਨਾ ਖਿਲਾਫ਼ ਕਿਸਾਨੀ ਸੰਘਰਸ਼ ਨੂੰ ਲਗਭਗ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਨਾ ਤੇ ਕੇਂਦਰ ਸਰਕਾਰ ਕਿਸੇ ਸਿੱਟੇ ਤੇ ਪਹੁੰਚ ਰਹੀ ਹੈ ਤੇ ਨਾ ਹੀ ਕਿਸਾਨਾਂ ਨਾਲ ਕੋਈ ਗੱਲਬਾਤ ਕਰਨ ਦਾ ਰੁੱਖ ਅਪਣਾ ਰਹੀ ਹੈ। ਆਉਣ ਵਾਲੀ 17 ਸਤੰਬਰ 2021 ਨੂੰ ਇਹਨਾਂ ਤਿੰਨ ਕਾਨੂੰਨਾ ਕੇਂਦਰ ਸਰਕਾਰ ਵੱਲੋਂ ਪਾਸ ਕੀਤਿਆਂ 1 ਸਾਲ ਦਾ ਸਮਾਂ ਹੋਣ ਵਾਲਾ ਹੈ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਸ ਕਿਸਾਨੀ ਸੰਘਰਸ਼ ਦੋਰਾਨ ਕੁਝ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹਿੱਤ ਵਿੱਚ ਵਧ ਚੜ ਕੇ ਮੂਹਰੇ ਆਈਆਂ ਹਨ। ਜਿਨ੍ਹਾਂ ਵਿੱਚ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਇਸ ਦਿਨ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਅਸੀਂ ਇਸ 17 ਸਤੰਬਰ ਦੇ ਦਿਨ ਨੂੰ ਕਾਲੇ ਦਿਵਸ ਦੇ ਤੋਰ ਤੇ ਮਨਾਉਣ ਜਾ ਰਹੇ ਹਾਂ। ਕਿਉਂਕਿ ਕਿ ਇਸ ਦਿਨ ਇਹ ਤਿੰਨ ਕਾਲੇ ਕਾਨੂੰਨਾ ਨੂੰ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ। ਇਸੇ ਲੜੀ ਤਹਿਤ ਸੁਲਤਾਨਪੁਰ ਲੋਧੀ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਐੱਸ ਜੀ ਪੀ ਸੀ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਸੁਲਤਾਨਪੁਰ ਲੋਧੀ ਦੇ ਪਿੰਡ ਨਸੀਰਪੁਰ ਅਤੇ ਮਸੀਤਾਂ ਵਿਖੇ ਕੀਤੀ ਗਈ।
ਜਿਸ ਇਲਾਕਾ ਭਰ ਤੋਂ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਵਿਸ਼ੇਸ਼ ਮੀਟਿੰਗ ਦੇ ਦੌਰਾਨ ਡੋਗਰਾਂਵਾਲਾ ਨੇ ਕਿਹਾ ਕਿ ਮੈਂ ਵੀ ਇੱਕ ਕਿਸਾਨ ਹਾਂ ਅਤੇ ਕੋਈ ਵੀ ਕਿਸਾਨ ਇਸ ਕਾਲੇ ਦਿਨ ਨੂੰ ਨਹੀਂ ਭੁੱਲ ਸਕਦਾ । ਕਿਉਂਕਿ ਇਹ ਜੋ ਕਾਨੂੰਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ। ਉਹ ਹਰ ਪੱਖੋਂ ਕਿਸਾਨ ਵਿਰੋਧੀ ਹਨ। ਜਿਸ ਕਾਰਣ ਅਸੀਂ ਇਹਨਾਂ ਕਾਨੂੰਨਾ ਨੂੰ ਸਿਰੇ ਤੋਂ ਨਕਾਰਦੇ ਹਾਂ ਅਤੇ ਇਹਨਾ ਦਾ ਵਿਰੋਧ ਕਰਨ ਲਈ 17 ਸਤੰਬਰ ਇਸਨੂੰ ਕਾਲੇ ਦਿਵਸ ਦੇ ਰੂਪ ਵਿੱਚ ਮਨਾਉਣ ਜਾ ਰਹੇ ਹਾਂ। ਇਸ ਦੌਰਾਨ ਉਹਨਾਂ ਕਿਹਾ ਕਿ ਉਹ ਇਸ ਦਿਨ ਸੈਂਕੜੇ ਪਾਰਟੀ ਵਰਕਰਾਂ ਨਾਲ ਇਸ ਕਾਲੇ ਦਿਵਸ ਨੂੰ ਮਨਾਉਣ ਲਈ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।
ਇਸ ਮੌਕੇ ਤੇ ਤਰਸੇਮ ਸਿੰਘ ਡੌਲਾ ਸੀਨੀਅਰ ਬਸਪਾ ਆਗੂ, ਪੁਸ਼ਪਿੰਦਰ ਸਿੰਘ ਗੋਲਡੀ , ਜਥੇਦਾਰ,ਨਿਰਮਲ ਸਿੰਘ, ਕਮਲਜੀਤ ਸਿੰਘ ਥਿੰਦ, ਹਰਬੰਸ ਸਿੰਘ ਕੌੜਾ, ਇੰਦਰਜੀਤ ਸਿੰਘ, ਦਿਲਬਾਗ ਸਿੰਘ ਥਿੰਦ, ਕਰਨੈਲ ਸਿੰਘ ਖਿੰਡਾ, ਹਰਜਿੰਦਰ ਸਿੰਘ ਲਾਲੀ, ਚਰਨ ਸਿੰਘ ਕੌੜਾ, ਕੰਵਰਜੀਤ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਕੌੜਾ, ਪਰਮਜੀਤ ਸਿੰਘ, ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ, ਸੁਰਜੀਤ ਸਿੰਘ ਨੰਢਾ,ਮਸੂ ਰਾਮ,ਪਿਆਰਾ ਸਿੰਘ,ਸੁਖਦੇਵ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ ਨੰਢਾ, ਸੁਖਵਿੰਦਰ ਸਿੰਘ ਸੋਖੀ ਅਤੇ ਕਈ ਹੋਰ ਪਾਰਟੀ ਵਰਕਰ ਸ਼ਾਮਿਲ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly